ਪੰਜਾਬ

punjab

ETV Bharat / state

ਭੁੱਖ ਹੜਤਾਲ ਉਤੇ ਬੈਠੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਨੇ ਦਿੱਤੀ ਧਮਕੀ, ਕਿਹਾ-ਧਰਨਾ ਚੁੱਕੋ, ਨਹੀਂ ਤਾਂ... - GNDU Students Protest

Amritsar GNDU Students Protest : ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਪਿਛਲੇ ਚਾਰ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ 'ਤੇ ਬੈਠ ਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁਲਿਸ ਵੱਲੋਂ ਧਰਨਾ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

HUNGER STRIKE OF STUDENTS
ਭੁੱਖ ਹੜਤਾਲ ਉਤੇ ਬੈਠੇ ਵਿਦਿਆਰਥੀਆਂ ਨੂੰ ਧਮਕੀ (ETV Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Jul 29, 2024, 10:53 AM IST

ਭੁੱਖ ਹੜਤਾਲ ਉਤੇ ਬੈਠੇ ਵਿਦਿਆਰਥੀਆਂ ਨੂੰ ਧਮਕੀ (ETV Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਪਿਛਲੇ ਚਾਰ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ 'ਤੇ ਬੈਠ ਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਟਾਇਮ ਉਹਨਾਂ ਦੀਆਂ ਮੰਗਾ ਨਹੀਂ ਮੰਗੀਆਂ ਜਾਂਦੀਆਂ ਉਹਨਾਂ ਦੀ ਭੁੱਖ ਹੜਤਾਲ ਨਿਰੰਤਰ ਜਾਰੀ ਰਹੇਗੀ।

ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੇ ਫੀਸਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰਜ਼ 'ਤੇ 10 ਫੀਸਦੀ ਪੇਂਡੂ, 1984 ਪੀੜਤਾਂ ਲਈ 2 ਫੀਸਦੀ ਅਤੇ ਸਰਹੱਦੀ ਲਈ 3 ਫੀਸਦੀ ਵੱਖਰੀਆਂ ਸੀਟਾਂ ਬਣਾਈਆਂ ਗਈਆਂ ਹਨ, ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ 7 ਫੀਸਦੀ ਕੋਟਾ ਪੇਂਡੂ ਬੱਚਿਆਂ ਨੂੰ ਦਿੱਤਾ ਜਾਵੇਗਾ। ਖੇਤਰ ਅਤੇ ਸਰਹੱਦੀ ਖੇਤਰਾਂ ਲਈ 3 ਫੀਸਦੀ ਕੋਟਾ ਤੈਅ ਕੀਤਾ ਗਿਆ ਸੀ ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਸਾਲ ਫੀਸਾਂ ਵਿੱਚ 5 ਫੀਸਦੀ ਵਾਧਾ ਕਰਦੀ ਹੈ, ਜਿਸ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਦੱਸ ਦੇਈਏ ਕਿ ਵਿਦਿਆਰਥੀ ਦੀ ਸਿਹਤ ਵਿਗੜਨ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਪ੍ਰਸ਼ਾਸਨ ਨੇ ਸੋਮਵਾਰ ਤੱਕ ਮੰਗਾਂ ਪੂਰੀਆਂ ਕਰਨ ਦੀ ਗੱਲ ਕਹੀ ਹੈ।

ਪੁਲਿਸ ਸਾਨੂੰ ਧਰਨਾ ਚੁੱਕਣ ਦੇ ਲਈ ਕਹਿ ਰਹੀ ਹੈ:ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਲਿਸ ਉੱਤੇ ਵੀ ਦਬਾਅ ਬਣਵਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਪੁਲਿਸ ਸਾਨੂੰ ਧਰਨਾ ਚੁੱਕਣ ਦੇ ਲਈ ਕਹਿ ਰਹੀ ਹੈ। ਪੁਲਿਸ ਵੱਲੋਂ ਸਾਨੂੰ ਅੱਜ ਸ਼ਾਮ ਦਾ 4 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਡੀਆਂ ਦੋ ਮੁੱਖ ਮੰਗਾਂ ਜਿਹੜਾ ਕਿ 7% ਰੂਲਰ ਏਰੀਆ 3% ਬਾਰਡਰ ਏਰੀਆ ਦੇ 2% ਜਿਹੜਾ 1984 ਦੇ ਵਿਕਟਮ ਪਰਿਵਾਰ ਹਨ, ਉਹਨਾਂ ਨੂੰ ਟੋਟਲ ਜਿਹੜਾ 12% ਜਿਹੜਾ ਕੋਟਾ ਐਡਮਿਸ਼ਨ ਦੇ ਵਿੱਚ ਮਿਲਦਾ ਸੀ, ਉਹ ਜਿਹੜਾ ਪਿਛਲੇ ਜਿਹੜੇ ਦੋ ਤਿੰਨ ਨੋਟੀਫਿਕੇਸ਼ਨ ਦੇ ਰਾਹੀਂ ਥੋੜ੍ਹਾ-ਥੋੜ੍ਹਾ ਕਰਕੇ ਸਰਕਾਰ ਵੱਲੋਂ ਖ਼ਤਮ ਕਰ ਦਿੱਤਾ ਗਿਆ ਹੈ।

ਯੂਨੀਵਰਸਿਟੀ ਲਗਾਤਾਰ ਫੀਸਾਂ ਵਿੱਚ ਵਾਧਾ ਕਰ ਰਹੀ ਹੈ:ਧਰਨਾਕਾਰੀਆਂ ਨੇ ਕਿਹਾ ਕਿ ਸਾਡੀਆਂ ਸਾਡਾ ਰੂਲਰ ਏਰੀਆ ਦਾ ਕੋਟਾ ਹੈ, ਉਸ ਨੂੰ ਅਡੀਸ਼ਨਲ ਸੀਟਾਂ ਦੇ ਰਾਹੀ ਬਹਾਲ ਕੀਤਾ ਜਾਵੇ। ਦੂਸਰੀ ਸਾਡੀ ਮੰਗ ਇਹ ਆ ਕਿ ਦੇਖੋ ਇੱਕ ਸਰਕਾਰੀ ਯੂਨੀਵਰਸਿਟੀ ਹੈ, ਸਰਕਾਰ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ, ਆਪਣੇ ਸਟੇਟ ਦੇ ਬੱਚਿਆਂ ਨੂੰ, ਆਪਣੇ ਰਾਜ ਦੇ ਬੱਚਿਆਂ ਨੂੰ ਇੱਕ ਹਾਈਰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣੀ ਹੈ, ਪਰ ਇੱਥੋਂ ਦੀ ਯੂਨੀਵਰਸਿਟੀ ਨੇ ਜਿਹੜਾ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਹਰ ਸਾਲ ਯੂਨੀਵਰਸਿਟੀ 5% ਫੀਸ ਵਿੱਚ ਵਾਧਾ ਕਰਦੀ ਹੈ। ਇੱਕ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ।

ਧਰਨਾ ਨਹੀਂ ਚੁੱਕਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪਹਿਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਦੂਸਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ। ਜਿਸ ਕੋਰਸ ਦੀ ਫੀਸ 25000 ਰੂਪਏ ਹੈ, ਉਸੇ ਕੋਰਸ ਦੀ ਫੀਸ ਗੁਰੂ ਨਾਨਕ ਦੇ ਯੂਨੀਵਰਸਿਟੀ 60 ਤੋਂ 70,000 ਰੂਪਏ ਲੈਂਦੀ ਹੈ। ਸਾਡੀ ਮੰਗ ਇਹ ਹੈ ਕਿ ਫੀਸਾਂ ਦਾ ਐਨਾ ਜਿਆਦਾ ਅੰਤਰ ਕਿਉਂ ਹੈ। ਸਾਡੀ ਮੰਗ ਹੈ ਕਿ ਜਿਹੜਾ 5% ਵਾਧਾ ਇਸ ਸਾਲ ਹੋਇਆ ਹੈ, ਉਸ ਨੂੰ ਵਾਪਿਸ ਲਿਆ ਜਾਵੇ। ਓਨ੍ਹਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ, ਪਰ ਅੱਜ ਅਜਿਹਾ ਕੀ ਹੋਇਆ ਕਿ ਅੱਜ ਸਾਨੂੰ ਕਾਲ ਆਈ ਕਿ ਜੇਕਰ ਤੁਸੀਂ ਕੁਝ ਸਮੇਂ ਤੱਕ ਧਰਨਾ ਨਹੀਂ ਚੁੱਕਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਵਾਬ ਵਿੱਚ ਅਸੀਂ ਕਿਹਾ ਠੀਕ ਹੈ, ਜੇਕਰ ਲੱਗਦਾ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤਾਂ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ। ਸਾਨੂੰ ਇਹ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੱਲ ਚਾਰ ਵਜੇ ਤੱਕ ਆਪਣਾ ਧਰਨਾ ਕਿਤੇ ਹੋਰ ਜਗ੍ਹਾ ਸ਼ਿਫਟ ਕਰ ਲਓ। ਇਸ ਦਾ ਸਿੱਧਾ-ਸਿੱਧਾ ਮਤਬਲ ਹੈ ਕਿ ਮੰਤਰੀ ਹਰਜੋਤ ਬੈਂਸ ਦੇ ਪ੍ਰੋਗਰਾਮ ਕਾਰਨ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਚਿਰ ਸਾਡੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ ਮਨਜ਼ੂਰ ਨਹੀਂ ਹੁੰਦੀਆਂ। ਉਦੋਂ ਤੱਕ ਅਸੀਂ ਤਿੰਨ ਵਿਦਿਆਰਥੀ ਅਨਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਰਹਾਂਗੇ।

ABOUT THE AUTHOR

...view details