ਜਲੰਧਰ: ਬੀਤੇ ਦਿਨ ਜਲੰਧਰ ਦੇ ਸ਼ਾਹਪੁਰ ਸਿਟੀ ਇੰਸਟੀਚਿਊਟ ਵਿੱਚ ਕਸ਼ਮੀਰੀ ਵਿਦਿਆਰਥੀਆਂ ਅਤੇ ਪੰਜਾਬ ਦੇ ਵਿਦਿਆਰਥੀਆਂ ਦੀ ਆਪਸ ਵਿੱਚ ਤਕਰਾਰ ਹੋ ਗਈ ਸੀ। ਸਿਟੀ ਇੰਸਟੀਚਿਊਟ ਦੀ ਮੈਨੇਜਮੈਂਟ ਨੇ 14 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਿਟੀ ਇੰਸਟੀਚਿਊਟ 'ਚ ਕਸ਼ਮੀਰੀ ਅਤੇ ਪੰਜਾਬ ਦੇ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਜਲੰਧਰ ਦੀ ਨਿੱਜੀ ਯੂਨੀਵਰਸਿਟੀ 'ਚ ਭਿੜੇ ਕਸ਼ਮੀਰ ਅਤੇ ਪੰਜਾਬ ਦੇ ਵਿਦਿਆਰਥੀ, 14 ਵਿਦਿਆਰਥੀ ਨੂੰ ਕੀਤਾ ਗਿਆ ਮੁਅਤਲ - Jalandhars private university
ਜਲੰਧਰ ਦੀ ਨਿੱਜੀ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਵਿਚਾਲੇ ਆਪਸੀ ਝਗੜਾ ਹੋਇਆ। ਇਸ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਅਤੇ ਝਗੜਾ ਕਰਨ ਵਾਲੇ 14 ਵਿਦਿਆਰਥੀਆਂ ਖ਼ਿਲਾਫ਼ ਯੂਨੀਵਰਸਿਟੀ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ।
![ਜਲੰਧਰ ਦੀ ਨਿੱਜੀ ਯੂਨੀਵਰਸਿਟੀ 'ਚ ਭਿੜੇ ਕਸ਼ਮੀਰ ਅਤੇ ਪੰਜਾਬ ਦੇ ਵਿਦਿਆਰਥੀ, 14 ਵਿਦਿਆਰਥੀ ਨੂੰ ਕੀਤਾ ਗਿਆ ਮੁਅਤਲ Students from Kashmir and Punjab clashed in Jalandhars private university](https://etvbharatimages.akamaized.net/etvbharat/prod-images/02-03-2024/1200-675-20886851-590-20886851-1709367869578.jpg)
Published : Mar 2, 2024, 2:05 PM IST
ਇਸ ਲੜਾਈ ਦੀ ਘਟਨਾ ਦੀ ਪੁਸ਼ਟੀ ਉਕਤ ਪੁਲਿਸ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਲੰਧਰ ਦੇ ਸੀਟੀ ਇੰਜੀਨੀਅਰਿੰਗ ਇੰਸਟੀਚਿਊਟ ਸ਼ਾਹਪੁਰ 'ਚ ਵਿਦਿਆਰਥੀਆਂ ਦੇ ਦੋ ਧੜਿਆਂ 'ਚ ਖੂਨੀ ਟਕਰਾਅ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਵਿਦਿਆਰਥੀ ਨੇ ਕਸ਼ਮੀਰੀ ਵਿਦਿਆਰਥਣ ਨਾਲ ਛੇੜਛਾੜ ਕੀਤੀ। ਇਸ ਦੀ ਸ਼ਿਕਾਇਤ ਕਾਲਜ ਕਮੇਟੀ ਨੂੰ ਕੀਤੀ ਗਈ ਪਰ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਉਕਤ ਵਿਦਿਆਰਥੀ ਨੇ ਲੜਕੀ ਨਾਲ ਫਿਰ ਛੇੜਛਾੜ ਕੀਤੀ। ਇਸ ਵਾਰ ਮਾਮਲਾ ਕਸ਼ਮੀਰ ਤੋਂ ਪੜ੍ਹਨ ਆਏ ਵਿਦਿਆਰਥੀਆਂ ਤੱਕ ਪਹੁੰਚ ਗਿਆ ਅਤੇ ਇਸ ਤੋਂ ਬਾਅਦ ਮਾਮਲਾ ਗਰਮਾ ਗਿਆ।
ਇਸ ਘਟਨਾ ਨੂੰ ਲੈ ਕੇ ਕਸ਼ਮੀਰੀ ਵਿਦਿਆਰਥੀਆਂ ਦੀ ਪੰਜਾਬ ਦੇ ਵਿਦਿਆਰਥੀਆਂ ਨਾਲ ਬਹਿਸ ਹੋਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਕਸ਼ਮੀਰੀ ਵਿਦਿਆਰਥੀਆਂ ਨੇ ਇਸ ਘਟਨਾ ਨੂੰ ਲੈ ਕੇ ਇੰਸਟੀਚਿਊਟ ਦੇ ਪ੍ਰਬੰਧਕਾਂ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਛੇੜਛਾੜ ਕਰਨ ਵਾਲੇ ਲੜਕੇ ਨਾਲ ਝਗੜੇ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਧਿਰਾਂ ਵਿੱਚ ਟਕਰਾਅ ਇਸ ਹੱਦ ਤੱਕ ਵੱਧ ਗਿਆ ਕਿ ਸੰਸਥਾ ਦੀ ਸੁਰੱਖਿਆ ਅਤੇ ਪ੍ਰਬੰਧਕ ਵੀ ਇਸ ਨੂੰ ਕਾਬੂ ਨਹੀਂ ਕਰ ਸਕੇ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਏਸੀਪੀ ਭਰਤ ਮਸੀਹ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਮਗਰੋਂ ਸਥਿਤੀ ਦਾ ਜਾਇਜ਼ਾ ਲਿਆ।
- ਅੱਜ ਸੀਐੱਮ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚਣਗੇ ਜਲੰਧਰ, ਡੇਢ ਸੋ ਨਵੇਂ ਮੁਹੱਲਾ ਕਲੀਨਿਕ ਕਰਨਗੇ ਲੋਕ ਅਰਪਣ
- ਕਿਸਾਨ ਅੰਦੋਲਨ ਦਾ ਅੱਜ 19ਵਾਂ ਦਿਨ: ਡੱਬਵਾਲੀ ਸਰਹੱਦ 'ਤੇ ਵੀ ਡਟੇ ਕਿਸਾਨ, ਧਰਨੇ ਵਿੱਚ ਸ਼ਾਮਲ ਹੋਣਗੇ ਪੰਜਾਬੀ ਕਲਾਕਾਰ, ਭਲਕੇ ਪਵੇਗਾ ਕਿਸਾਨ ਸ਼ੁਭਕਰਨ ਦਾ ਭੋਗ
- ਮੌਸਮ ਵਿੱਚ ਆਈ ਤਬਦੀਲੀ ਤੋਂ ਬਾਅਦ ਪਸ਼ੂਆਂ ਉੱਤੇ ਲੰਪੀ ਸਕਿੰਨ ਬਿਮਾਰੀ ਦਾ ਖਤਰਾ, ਪਸ਼ੂ ਪਾਲਣ ਵਿਭਾਗ ਨੇ ਵਿੱਢੀ ਤਿਆਰੀ
ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸਿਟੀ ਇੰਸਟੀਚਿਊਟ ਵਿੱਚ ਦੋ ਗੁੱਟਾਂ ਵਿੱਚ ਗਲਤਫਹਿਮੀ ਕਾਰਨ ਤਕਰਾਰ ਹੋ ਗਈ ਸੀ। ਅੱਜ ਪੁਲਿਸ ਵੱਲੋਂ ਦੋਵਾਂ ਧੜਿਆਂ ਨੂੰ ਬਿਠਾ ਕੇ ਕੌਂਸਲਿੰਗ ਕੀਤੀ ਗਈ। ਪ੍ਰਸ਼ਾਸਨ ਨੇ ਇੱਕ ਅੰਤ੍ਰਿੰਗ ਕਮੇਟੀ ਦਾ ਗਠਨ ਕੀਤਾ ਹੈ ਜੋ ਕੈਂਪਸ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕਰੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।