ਲੁਧਿਆਣਾ:ਲੁਧਿਆਣਾ ਵਿੱਚ ਅੱਜ ਇੱਕ ਐਸ ਟੀ ਐਫ ਦੇ ਸਬ ਇੰਸਪੈਕਟਰ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਕੁਝ ਲੋਕਾਂ ਨੂੰ ਛੱਡਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਉੱਥੇ ਸ਼ਹਿਰ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੈ ਕਿ ਵੱਡੀ ਮਾਤਰਾ ਵਿੱਚ ਫੜੀ ਗਈ ਨਸ਼ੇ ਦੀ ਖੇਪ ਦੇ ਬਦਲੇ ਨਸ਼ਾ ਤਸਕਰਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਹਾਲਾਂਕਿ ਇਸ ਨੂੰ ਲੈ ਕੇ ਸਬ ਇੰਸਪੈਕਟਰ ਗੁਰਮੀਤ ਸਿੰਘ 'ਤੇ ਇਹ ਇਲਜ਼ਾਮ ਲੱਗੇ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ। ਸਬ-ਇੰਸਪੈਕਟਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
STF ਦੇ ਸਬ ਇੰਸਪੈਕਟਰ 'ਤੇ ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦਾ ਇਲਜ਼ਾਮ (ETV Bharat (ਪੱਤਰਕਾਰ , ਲੁਧਿਆਣਾ)) ਗੁਰਮੀਤ ਸਿੰਘ ਨੇ ਲੱਗੇ ਇਲਜ਼ਾਮਾਂ ਤੋਂ ਨਕਾਰਿਆ
ਉੱਥੇ ਹੀ ਗੁਰਮੀਤ ਸਿੰਘ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਕਿਨਾਰਾ ਕੀਤਾ ਅਤੇ ਕਿਹਾ ਕਿ ਮੁਲਜ਼ਮਾਂ ਨੂੰ ਉਨ੍ਹਾਂ ਨੇ ਨਹੀਂ ਬਲਕਿ ਡੀ ਐਸ ਪੀ ਨੇ ਛੱਡਿਆ ਹੈ। ਉਧਰ ਜਦੋਂ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਨਾਲ ਗੱਲਬਾਤ ਕਰਨ ਤੋਂ ਕਿਨਾਰਾ ਕਰਦੇ ਹੋਏ ਨਜ਼ਰ ਆਏ ਅਤੇ ਜਾਂਚ ਦੀ ਗੱਲ ਕਹਿ ਕੇ ਉਨ੍ਹਾਂ ਨੇ ਗੱਲ ਟਾਲ ਦਿੱਤੀ।
ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਐਸਟੀਐਫ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਰਪ੍ਰੀਤ ਸਿੰਘ ਦਾ ਅੱਜ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਹੈ। ਉਧਰ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਪੱਤਰਕਾਰਾਂ ਸਾਹਮਣੇ ਡੀਐਸਪੀ ਵਿਰਕ ਦਾ ਨਾਂਅ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਛੱਡਿਆ ਹੈ, ਮੈਂ ਨਹੀਂ। ਉਨ੍ਹਾਂ ਨੇ ਗੁਰਮੀਤ ਸਿੰਘ ਨੇ ਡੀ ਐਸ ਪੀ ਵਿਰਕ ਦਾ ਨਾਂ ਲੈਂਦੇ ਹੋਏ ਕਿਹਾ ਹੈ ਕਿ ਉਸ ਨੂੰ ਜਾਣ ਬੁਝ ਕੇ ਫਸਾਇਆ ਜਾ ਰਿਹਾ ਹੈ, ਉਨ੍ਹਾਂ ਨੇ ਕੋਈ ਰਿਸ਼ਵਤ ਨਹੀਂ ਲਈ ਹੈ।
STF ਦੇ ਸਬ ਇੰਸਪੈਕਟਰ 'ਤੇ ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦਾ ਇਲਜ਼ਾਮ (ETV Bharat (ਪੱਤਰਕਾਰ , ਲੁਧਿਆਣਾ))
ਡੀਐਸਪੀ ’ਤੇ ਝੂਠੇ ਇਲਜ਼ਾਮ
STF ਦੇ AIG ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਸਬ-ਇੰਸਪੈਕਟਰ ਨੇ ਕਿਸੇ ਹੋਰ ਟਿਕਾਣੇ ਤੋਂ ਕੁਝ ਨਸ਼ਾ ਤਸਕਰਾਂ ਨੂੰ ਫੜਿਆ ਸੀ ਤੇ ਡੀਐੱਸਪੀ ਨੂੰ ਹੋਰ ਲੋਕੇਸ਼ਨ ਦੱਸ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮਾਮਲਾ ਸ਼ੱਕੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਹ ਡੀਐਸਪੀ ’ਤੇ ਝੂਠੇ ਇਲਜ਼ਾਮ ਲਾ ਰਿਹਾ ਹੈ ਕਿਉਂਕਿ ਡੀਐਸਪੀ ਨੇ ਹੀ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।
ਬਾਹਰਲੇ ਸੂਬੇ ਤੋਂ ਅਫੀਮ ਦੀ ਕੋਈ ਖੇਪ ਫੜੀ
ਜਾਣਕਾਰੀ ਮੁਤਾਬਿਕ ਕਿਸੇ ਬਾਹਰਲੇ ਸੂਬੇ ਤੋਂ ਅਫੀਮ ਦੀ ਕੋਈ ਖੇਪ ਫੜੀ ਗਈ ਸੀ ਅਤੇ ਇਸੇ ਮਾਮਲੇ ਦੇ ਵਿੱਚ ਐਸਟੀਐਫ ਵੱਲੋਂ ਮੁਲਜ਼ਮਾਂ ਦੇ ਕਾਰਵਾਈ ਕੀਤੀ ਜਾਣੀ ਸੀ ਅਤੇ ਕਾਰਵਾਈ ਨੂੰ ਲੈ ਕੇ ਹੋਈ ਢਿੱਲ ਮੱਠ ਅਤੇ ਐਨਡੀਪੀਐਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਨਾ ਕਰਨ ਨੂੰ ਲੈ ਕੇ ਹੀ ਅੱਗੇ ਐਸਟੀਐਫ ਦੇ ਸਬ ਇੰਸਪੈਕਟਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ ਹੈ ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਦੇਣਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐਸਟੀਐਸ ਦੇ ਸੀਨੀਅਰ ਅਧਿਕਾਰੀ ਹੀ ਇਸ ਮਾਮਲੇ 'ਤੇ ਕੁਝ ਬੋਲਣਗੇ।