ਅੰਮ੍ਰਿਤਸਰ :ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤ ਦੀ ਕਾਂਗਰਸ ਹਕੂਮਤ ਵਲੋਂ ਕੀਤੇ ਹਮਲੇ ਨੂੰ ‘ਤੀਜਾ ਘੱਲੂਘਾਰਾ’ ਕਰਾਰ ਦਿੰਦਿਆਂ 40ਵੇਂ ਘੱਲੂਘਾਰਾ ਦਿਹਾੜੇ ਮੌਕੇ 1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਦਿੱਤਾ ਗਿਆ ਹੈ। ਉਥੇ ਹੀ ਭਲਕੇ ਯਾਨੀ ਕਿ ਇੱਕ ਜੂਨ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਦਲ ਖਾਲਸਾ ਦੇ ਆਗੂ ਨੇ ਦਸਿਆ ਕਿ ਭਲਕੇ ਜਿੱਥੇ ਵੋਟਾਂ ਕਰਕੇ ਸਰਕਾਰੀ ਛੁੱਟੀ ਹੈ ਤਾਂ ਉੱਥੇ ਹੀ 84 ਦੇ ਕਤਲੇਆਮ 'ਚ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੰਮ੍ਰਿਤਸਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੋਟ ਪਾਉਣ ਤੋਂ ਬਾਅਦ ਲੋਕ ਗੁਰੂ ਘਰ ਜਾ ਕੇ ਸ਼ਹੀਦਾਂ ਲਈ ਗੁਰੂ ਘਰ ਅਰਦਾਸ ਕਰਨ।
ਘੱਲੂਘਾਰੇ ਦੀ 40ਵੀਂ ਵਰੇਗੰਢ ਮੌਕੇ 1 ਜੂਨ ਨੂੰ ਪੂਰਨ ਤੌਰ 'ਤੇ ਬੰਦ ਰਹੇਗਾ ਅੰਮ੍ਰਿਤਸਰ - 40th annivasary of Ghallughare - 40TH ANNIVASARY OF GHALLUGHARE
6 ਜੂਨ ਨੂੰ ਘੱਲੂਘਾਰੇ ਦੀ 40 ਵਰੇਗੰਢ 'ਤੇ ਅੰਮ੍ਰਿਤਸਰ ਸ਼ਹਿਰ ਸੰਪੂਰਨ ਤੌਰ 'ਤੇ ਬੰਦ ਰਹੇਗਾ। ਇਸ ਮੌਕੇ ਦਲ ਖ਼ਾਲਸਾ ਦੇ ਆਗੂ ਨੇ ਕਿਹਾ ਕਿ ਘੱਲੂਘਾਰੇ ਨੂੰ 40 ਸਾਲ ਹੋ ਗਏ ਹਨ। ਇਸ ਦਿਨ ਹਿੰਦੂ ਮੁਸਲਿਮ ਸਿੱਖ ਭਾਈਚਾਰਾ ਸਾਡਾ ਸਹਿਯੋਗ ਦੇਵੇ ਤਾਂ 5 ਜੂਨ ਨੂੰ ਘਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ।
Published : May 31, 2024, 4:13 PM IST
ਅੰਮ੍ਰਿਤਸਰ ਬੰਦ ਦੇ ਪੋਸਟਰ :ਉਹਨਾਂ ਕਿਹਾ ਕਿ ਘੱਲੂਘਾਰੇ ਦੇ ਵਿਰੋਧ ਵਿੱਚ ਸਿੱਖ ਲਾਇਬ੍ਰੇਰੀ ਲੁੱਟੀ ਗਈ, ਭਾਰਤ ਦੀ ਫੌਜ ਵਲੋਂ ਸਾਡੇ ਗੁਰੂਧਾਮਾਂ 'ਤੇ ਹਮਲਾ ਕੀਤਾ ਗਿਆ। ਸਾਡੇ ਗੁਰੂਧਾਮਾਂ ਦੀ ਬੇਅਦਬੀ ਕੀਤੀ ਗਈ। ਭਾਰਤੀ ਫੌਜ ਵਲੋਂ ਕਈ ਲੋਕ ਨਜਾਇਜ਼ ਕਤਲ ਕੀਤੇ ਗਏ। ਇਹ ਬੇਹੱਦ ਮੰਦਭਾਗਾ ਸੀ ਅਤੇ ਇਸ ਦੇ ਜ਼ਖਮ ਅੱਜ ਤੱਕ ਅੱਲੇ ਹਨ। ਜਿਸ ਨੂੰ ਲੈਕੇ ਦਲ ਖ਼ਾਲਸਾ ਵੱਲੋਂ ਸ਼ਹਿਰ ਭਰ ਵਿੱਚ 6 ਜੂਨ ਨੂੰ ਬੰਦ ਦੇ ਪੋਸਟਰ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ।
- ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ - Sri Guru HarGobind GurGaddi Diwas
- ਬੂਥਾਂ ਲਈ ਪਾਰਟੀਆਂ ਹੋਈਆ ਰਵਾਨਾ, ਬਿਨਾਂ ਡਰ ਭੈਅ ਤੋਂ ਵੋਟ ਪਾਉਣ ਦੀ ਕੀਤੀ ਅਪੀਲ - polling parties
- ਚੋਣਾਂ ਦੀ ਤਿਆਰੀ ਮੁੰਕਮਲ, ਅੰਮ੍ਰਿਤਸਰ 'ਚ ਲੱਗਣੇ ਸ਼ੁਰੂ ਹੋਏ ਪੋਲਿੰਗ ਬੂਥ, ਵੋਟਰਾਂ ਲਈ ਕੀਤੇ ਖਾਸ ਪ੍ਰਬੰਧ - seventh phase Lok Sabha elections
ਅਕਾਲੀ ਦਲ ਦੀ ਭੂਮਿਕਾ ਧੁਮਿਲ :ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹਾਂ ਅਸੀਂ ਸਾਰੇ ਪੰਜਾਬੀ ਰਲ ਕੇ ਦਿਲੀ ਦੇ ਹੁਕਮਰਾਨਾ ਨੂੰ ਮੂੰਹ ਤੋੜ ਜ਼ਵਾਬ ਦਈਏ। ਉਹਨਾਂ ਕਿਹਾ ਕਿ ਗਿਆਨੀ ਜੈਲ ਸਿੰਘ ਵੀ ਕਾਂਗਰਸ ਪਾਰਟੀ ਦਾ ਲੀਡਰ ਸੀ। ਅਕਾਲੀ ਦਲ ਦੀ ਰਾਜਨੀਤੀ ਵੀ ਪਾਰਟੀਆਂ ਵਿੱਚ ਮੇਲ ਜੋਲ ਵਾਲੀਆਂ ਰਹੀਆਂ ਹਨ। ਅਕਾਲੀ ਦਲ ਦਾ ਰੋਲ ਅਜੇ ਤੱਕ ਕਿਸੇ ਕੋਲੋਂ ਕਲੀਅਰ ਨਹੀਂ ਹੋ ਸਕਿਆ ਕਿ ਉਹ ਸਿੱਖਾਂ ਦੇ ਨਾਲ ਹਨ ਜਾਂ ਨਹੀਂ। ਜਿਹੜੇ ਸ਼ਰਧਾਲੂ ਫੌਜ ਦੇ ਹੱਥੋਂ ਮਾਰੇ ਗਏ ਹਨ ਉਨ੍ਹਾਂ ਦੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।