ਮਾਨਸਾ:ਮੇਰੇ ਪੁੱਤ ਨੂੰ ਕਤਲ ਕਰਵਾਉਣ ਵਿੱਚ ਸਰਕਾਰਾਂ ਦਾ ਪੂਰਾ ਹੱਥ ਹੈ ਕਿਉਂਕਿ ਉਸ ਨੇ ਥੋੜੇ ਸਮੇਂ ਵਿੱਚ ਹੀ ਬਹੁਤ ਵੱਡਾ ਨਾਮ ਕਮਾ ਲਿਆ ਸੀ। ਇਸੇ ਤਰ੍ਹਾਂ ਹੀ ਹੱਕ ਮੰਗਣ ਵਾਲੇ ਕਿਸਾਨਾਂ 'ਤੇ ਅੱਤਿਆਚਾਰ ਕਰਨਾ ਸ਼ੁਭਕਰਨ ਵਰਗੇ ਨੌਜਵਾਨਾਂ ਨੂੰ ਧਰਨਿਆਂ ਵਿੱਚ ਕਤਲ ਕਰਵਾ ਦੇਣਾ ਇਹ ਸਰਕਾਰਾਂ ਦਾ ਕੰਮ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੁਢਲਾਡਾ ਹਲਕੇ ਦੇ ਪਿੰਡ ਰਾਮਪੁਰ ਮੰਡੇਰ ਅਤੇ ਬਾਰੇ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਸਮੇਂ ਕੀਤਾ।
ਪਾਰਟੀ 'ਚ ਆਏ ਲੋਕਾਂ ਦਾ ਸਵਾਗਤ
ਬੁਢਲਾਡਾ ਹਲਕੇ ਦੇ ਪਿੰਡ ਰਾਮਪੁਰ ਮੰਡੇਰ ਅਤੇ ਬਰੇ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵੱਡੀ ਤਾਦਾਦ ਵਿੱਚ ਕਾਂਗਰਸ ਪਾਰਟੀ ਸ਼ਾਮਿਲ ਹੋਏ ਵਰਕਰਾਂ ਨੂੰ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਦੀ ਅਗਵਾਈ ਵਿੱਚ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਮੂਲੀਅਤ ਕਰਵਾਈ ਗਈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਤੁਸੀਂ ਦੇਖ ਹੀ ਚੁੱਕੇ ਹੋ, ਜੇਕਰ ਇੰਡੀਆ ਅਲਾਇੰਸ ਸੱਤਾ ਦੇ ਵਿੱਚ ਆਵੇਗਾ ਤਾਂ ਦੇਸ਼ ਦੇ ਵਿੱਚ ਹਾਲਾਤ ਸੁਧਰ ਸਕਦੇ ਹਨ।
ਕਿਸਾਨਾਂ ਨੂੰ ਖ਼ੱਜਲ ਕਰ ਰਹੀ ਸਰਕਾਰ