ਪੰਜਾਬ

punjab

ETV Bharat / state

ਮਾਨਸਾ ਵਿਖੇ ਕਾਂਗਰਸ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਨੇ ਕੀਤਾ ਚੋਣ ਪ੍ਰਚਾਰ, ਕਿਹਾ- ਪੰਜਾਬ ਅਤੇ ਦੇਸ਼ ਬਚਾਉਣ ਲਈ ਬਦਲਾਅ ਜ਼ਰੂਰੀ - Sidhu Moose Wala FATHER CAMPAIGNED - SIDHU MOOSE WALA FATHER CAMPAIGNED

Sidhu Moose Wala FATHER CAMPAIGNED: ਮਾਨਸਾ ਵਿਖੇ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਅਤੇ ਦੇਸ਼ ਨੂੰ ਬਚਾਉਣਾ ਹੈ ਤਾਂ ਬਦਲਾਅ ਲਿਆ ਕੇ ਇੰਡੀਆ ਗਠਜੋੜ ਨੂੰ ਜਿਤਾਉਣਾ ਜ਼ਰੂਰੀ ਹੈ।

MOOSEWALAS FATHER CAMPAIGNED IN FAVOR OF CONGRESS AT MANSA
ਮਾਨਸਾ ਵਿਖੇ ਕਾਂਗਰਸ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਨੇ ਕੀਤਾ ਚੋਣ ਪ੍ਰਚਾਰ, (ਮਾਨਸਾ ਰਿਪੋਟਰ)

By ETV Bharat Punjabi Team

Published : May 11, 2024, 2:09 PM IST

ਬਲਕੋਰ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ (ਮਾਨਸਾ ਰਿਪੋਟਰ)

ਮਾਨਸਾ:ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਮਾਨਸਾ ਵਿਖੇ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਹੱਕ ਵਿੱਚ ਹੋ ਰਹੇ ਰੋਡ ਸ਼ੋਅ ਵਿੱਚ ਸ਼ਾਮਿਲ ਹੋਏ। ਉਹਨਾਂ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਪੂਰੇ ਦੇਸ਼ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਨੌਜਵਾਨਾਂ ਦਾ ਕੋਈ ਭਵਿੱਖ ਨਹੀਂ ਅਤੇ ਨਾ ਹੀ ਪੰਜਾਬ ਦੇ ਲਈ ਕੋਈ ਰਾਹ ਨੌਜਵਾਨਾਂ ਨੂੰ ਦਿਸ ਰਿਹਾ ਹੈ।

ਦੋ ਸਾਲਾਂ ਵਿੱਚ ਹੋਏ ਚਾਰਜ ਫਰੇਮ:ਉਹਨਾਂ ਕਿਹਾ ਕਿ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਪੂਰੇ 24 ਮਹੀਨੇ ਹੋ ਚੁੱਕੇ ਹਨ ਅਤੇ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਜਿਸ ਦਿਨ 24 ਮਹੀਨਿਆਂ ਬਾਅਦ ਚਾਰਜ ਫਰੇਮ ਹੋਏ ਤਾਂ ਉਸ ਦਿਨ ਇਵੇਂ ਲੱਗਿਆ ਕਿ ਜਿਵੇਂ ਉਹਨਾਂ ਨੂੰ ਆਪਣੇ ਪੁੱਤਰ ਦਾ ਇਨਸਾਫ ਮਿਲ ਗਿਆ ਹੋਵੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੀ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ। ਜਦੋਂ ਉਹਨਾਂ ਦੇ ਪੁੱਤਰ ਦਾ ਕਤਲ ਹੋਇਆ ਸੀ ਤਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੈਰਾਂ ਵਿੱਚ ਦੋਨੋਂ ਪਤੀ ਪਤਨੀ ਬੈਠ ਕੇ ਆਪਣੇ ਪੁੱਤਰ ਦੇ ਲਈ ਇਨਸਾਫ ਮੰਗ ਕੇ ਆਏ ਸਨ ਪਰ ਫਿਰ ਵੀ ਇਨਸਾਫ ਨਹੀਂ ਮਿਲਿਆ।

ਲੋਕਾਂ ਨੂੰ ਅਪੀਲ: ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਨੌਜਵਾਨਾਂ ਦੇ ਕਤਲ ਹੋ ਰਹੇ ਹਨ ਅਤੇ ਕੋਈ ਵੀ ਪੰਜਾਬ ਦਾ ਵਾਰਸ ਨਹੀਂ ਹੈ। ਇਸ ਦੌਰਾਨ ਉਹਨਾਂ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਲਈ ਵੋਟਾਂ ਅਤੇ ਕੇਂਦਰ ਦੇ ਵਿੱਚ ਰਾਹੁਲ ਗਾਂਧੀ ਸਰਕਾਰ ਬਣਾਉਣ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਬਦਲੀ ਤਾਂ ਹੀ ਦੇਸ਼ ਅੰਦਰ ਸੁਖਾਵਾਂ ਮਾਹੌਲ ਬਣ ਸਕੇਗਾ।

ABOUT THE AUTHOR

...view details