ਪੰਜਾਬ

punjab

ETV Bharat / state

ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਨੋਨੀ ਨੂੰ ਕੀਤਾ ਖੁਸ਼, ਦੇਖੋ ਦੋਵਾਂ ਦੇ ਪਿਆਰ ਭਰੇ ਲਮਹੇ - SIDHU COUPLE

ਸਿੱਧੂ ਜੋੜਾ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ। ਹੁਣ ਦੋਵਾਂ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Sidhu couple poetic style
ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਕੀਤਾ ਨੋਨੀ ਨੂੰ ਖੁਸ਼ (ETV Bharat)

By ETV Bharat Punjabi Team

Published : Nov 24, 2024, 11:03 PM IST

Updated : Nov 25, 2024, 11:12 AM IST

ਅੰਮ੍ਰਿਤਸਰ: ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਜ ਕੱਲ ਪੂਰੀਆਂ ਸੁਰਖੀਆਂ ਵਿੱਚ ਹਨ ਕਿਉਂਕਿ ਨਵਜੋਤ ਕੌਰ ਸਿੱਧੂ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਮੈਡਮ ਸਿੱਧੂ ਦੇ ਠੀਕ ਹੋਣ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਮੁੜ ਤੋਂ ਵੇਖਣ ਨੂੰ ਮਿਲਿਆ। ਜਦੋਂ ਸਿੱਧੂ ਜੋੜਾ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਬਹੁਤ ਹੀ ਸ਼ਾਇਰਾਨਾ ਅੰਦਾਜ਼ 'ਚ ਸਿੱਧੂ ਨੇ ਆਪਣੀ ਪਤਨੀ ਲਈ ਪਿਆਰ ਅਤੇ ਤਾਰੀਫ਼ ਭਰੇ ਸ਼ਬਦ ਬੋਲੇ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।

ਟੀ-ਸਟਾਲ 'ਤੇ ਬੰਨ੍ਹਿਆ ਰੰਗ

ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਨਜ਼ਰ ਆਏ। ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਨਜ਼ਦੀਕ ਬਣੇ ਗਿਆਨੀ ਟੀ-ਸਟਾਲ 'ਤੇ ਸਿੱਧੂ ਜੋੜੇ ਨੂੰ ਬੈਠਿਆ ਦੇਖਿਆ ਗਿਆ। ਜਿੱਥੇ ਉਹ ਕਾਫ਼ੀ ਗੱਲਾਂ ਕਰਦੇ ਖੁਸ਼ ਨਜ਼ਰ ਆਏ।ਉਨ੍ਹਾਂ ਦੇ ਆਲੇ-ਦੁਆਲੇ ਉਨ੍ਹਾਂ ਦੇ ਫੈਨਜ਼ ਦਾ ਇਕੱਠ ਵੇਖਣ ਨੂੰ ਮਿਲਿਆ। ਟੀ-ਸਟਾਲ 'ਤੇ ਦੋਵਾਂ ਨੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਮਾਣਿਆ। ਤੁਹਾਨੂੰ ਦੱਸ ਦਈਏ ਕਿ ਮੈਡਮ ਸਿੱਧੂ ਜਦੋਂ ਦੇ ਕੈਂਸਰ ਪੀੜਤ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਨਵਜੋਤ ਸਿੰਘ ਸਿੱਧੂ ਪਟਿਆਲਾ ਵਿੱਚ ਹੀ ਸਨ ।

ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਕੀਤਾ ਨੋਨੀ ਨੂੰ ਖੁਸ਼ (ETV Bharat)
ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਕੀਤਾ ਨੋਨੀ ਨੂੰ ਖੁਸ਼ (ETV Bharat)

ਸਿੱਧੂ ਜੋੜੇ ਵੱਲੋਂ ਪ੍ਰੈਸ ਕਾਨਫਰੰਸ

ਕਾਬਲੇਜ਼ਿਕਰ ਹੈ ਕਿ ਅੰਮ੍ਰਿਤਸਰ ਆਪਣੇ ਘਰ 'ਚ ਪ੍ਰੈਸ ਕਾਨਫਰੰਸ ਕਰ ਨਵਜੋਤ ਕੌਰ ਸਿੱਧੂ ਦੇ ਕੈਂਸਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸੀ। ਜਦੋਂ ਤੋਂ ਨਵਜੋਤ ਕੌਰ ਸਿੱਧੂ ਠੀਕ ਹੋਏ ਨੇ ਉਦੋਂ ਤੋਂ ਉਨ੍ਹਾਂ ਨੂੰ ਮਿਲਣ ਲਈ ਕਈ ਮਸ਼ਹੂਰ ਹਸਤੀਆਂ ਮਿਲਣ ਆ ਚੁੱਕੀਆਂ ਹਨ। ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਸਭ ਵਿਚਕਾਰ ਨਵਜੋਤ ਸਿੰਘ ਖੁਦ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆਏ, ਉਨ੍ਹਾਂ ਵੱਲੋਂ ਕਿਸੇ ਵੀ ਸਿਆਸੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

Last Updated : Nov 25, 2024, 11:12 AM IST

ABOUT THE AUTHOR

...view details