ਅੰਮ੍ਰਿਤਸਰ :ਅਜਨਾਲਾ ਦੇ ਲੋਪੋਕੇ ਅਧੀਨ ਆਉਂਦੇ ਪਿੰਡ ਨਵਾਂ ਜੀਵਨ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿੱਚ ਲੜਾਈ ਦੌਰਾਨ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਜ਼ਖਮੀ ਬੱਬੂ ਵਾਸੀ ਪਿੰਡ ਨਵਾਂ ਜੀਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਗੁਆਂਢ ਵਿਚ ਮੇਰੇ ਚਾਚੇ ਦੇ ਲੜਕੇ ਪੀਟਰ ਭੱਟੀ ਅਤੇ ਸੁਖਦੇਵ ਸਿੰਘ ਰਹਿੰਦੇ ਹਨ।
ਉਹਨਾਂ ਦੱਸਿਆ ਕਿ ਪੀਟਰ ਦਾ ਲੜਕਾ ਸੁਭਾਸ਼ ਜੋ ਕਿ ਪ੍ਰਾਈਵੇਟ ਤੌਰ 'ਤੇ ਲੈਬ ਵਿਚ ਕੰਮ ਕਰਦਾ ਹੈ ਜਿਸਦੀ ਕੂੜਾ ਸੁੱਟਣ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ। ਇਸੇ ਰੰਜਿਸ਼ ਨੂੰ ਲੈ ਕੇ ਜੋਬਨ ਸਿੰਘ, ਸਬੇਗ ਸਿੰਘ, ਅਜੇ, ਮਨਦੀਪ ਸਿੰਘ, ਲੱਕੀ, ਜਸਪਾਲ ਸਿੰਘ, ਸੂਬਾ ਸਿੰਘ, ਰਾਹੁਲ ਮਸੀਹ, ਗੁਰਜੀਤ ਸਿੰਘ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਕੋਲ ਪਿਸਟਲ ਦਾਤਰ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰ ਸਨ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਆਪਣੇ ਨਾਲ ਵੀ 20-25 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਮੇਰੇ ਚਾਚੇ ਦੇ ਲੜਕੇ ਸ਼ੁਭਾਸ਼ ਨੂੰ ਘੇਰ ਲਿਆ ਸੀ।