ਅੰਮ੍ਰਿਤਸਰ:ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਮੁਸੀਬਤ ਵਿੱਚ ਨਜ਼ਰ ਆ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਆਪਣੇ ਪ੍ਰਧਾਨ ਸੁਖਬੀਰ ਬਾਦਲ ਤੋਂ ਬਿਨਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀਆਂ ਭੁੱਲਾਂ ਨੂੰ ਮੰਨ ਕੇ ਬਖ਼ਸ਼ਾਉਣ ਲਈ ਪਹੁੰਚੇ ਹਨ। ਇਸ ਮੌਕੇ ਉੱਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਮਨਜੀਤ ਸਿੰਘ ਭੂਰਾ , ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੂਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਪੰਥਕ ਆਗੂ ਪਹੁੰਚੇ ਹਨ।
ਬਾਗੀ ਧੜਾ ਕਹਿ ਕੇ ਨਾ ਕੀਤਾ ਜਾਵੇ ਸੰਬੋਧਨ:ਭਾਵੇਂ ਇਨ੍ਹਾਂ ਅਕਾਲੀ ਆਗੂਆਂ ਦੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਬਗਾਵਤ ਸ਼ਰੇਆਮ ਉਜਾਗਰ ਹੋ ਰਹੀ ਹੈ ਪਰ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਦੀ ਮਜ਼ਬੂਤੀ ਅਤੇ ਬਿਹਤਰੀ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ। ਇਸ ਲਈ ਉਹ ਬਾਗੀ ਨਹੀਂ ਹਨ। ਉਨ੍ਹਾਂ ਕਿਹਾ 2007 ਤੋਂ ਲੈਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅਨੇਕਾਂ ਗਲਤੀਆਂ ਹੋਈਆਂ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਮੁਆਫੀਨਾਮਾ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਹੈ। ਇਨ੍ਹਾਂ ਗਲਤੀਆਂ ਲਈ ਜੋ ਵੀ ਸਜ਼ਾ ਉਹ ਦੇਣਗੇ ਉਸ ਨੂੰ ਸਾਰੇ ਅਕਾਲੀ ਆਗੂ ਪ੍ਰਵਾਨ ਕਰਨਗੇ।
- ਸਾਈਬਰ ਕ੍ਰਾਇਮ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਖੋਲ੍ਹਿਆ ਗਿਆ ਸਾਈਬਰ ਕ੍ਰਾਇਮ ਪੁਲਿਸ ਸਟੇਸ਼ਨ - Cyber Crime Police Station
- ਛੁੱਟੀਆਂ ਤੋਂ ਬਾਅਦ ਸਕੂਲ ਪਰਤੇ ਬੱਚੇ, ਅਧਿਆਪਕਾਂ ਨੇ ਵੀ ਗਰਮੀ ਤੋਂ ਰਾਹਤ ਲਈ ਬੱਚਿਆਂ ਵਾਸਤੇ ਕੀਤੇ ਖ਼ਾਸ ਪ੍ਰਬੰਧ - Punjab Schools Re Open
- ਮੀਂਹ ਕਾਰਨ ਬਾਜ਼ਾਰਾਂ ਨੇ ਧਾਰਿਆ ਛੱਪੜ ਦਾ ਰੂਪ; ਗੰਦਾ ਪਾਣੀ ਦੁਕਾਨਾਂ ਦੇ ਅੰਦਰ ਭਰਿਆ, ਦੇਖੋ ਹਾਲਾਤ - WATER LOGGING DUE TO HEAVY RAIN