ਫਿਰੋਜ਼ਪੁਰ:ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਫਸਵੇਂ ਮੁਕਾਬਲੇ ਮਗਰੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਦਾ ਕਿਲ੍ਹਾ ਮੰਨੇ ਜਾਂਦੇ ਫਿਰੋਜ਼ਪੁਰ ਨੂੰ ਫਤਹਿ ਕਰ ਲਿਆ ਹੈ। ਉਹ ਆਪਣੇ ਕਰੀਬੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਹਿਜ਼ 3242 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣ ਗਏ ਹਨ। ਲੰਮਾ ਸਮਾਂ ਚਾਰੇ ਮੁੱਖ ਪਾਰਟੀਆਂ ਦੇ ਉਮੀਦਵਾਰ ਮਹਿਜ਼ ਚਾਰ ਹਜ਼ਾਰ ਦੇ ਫ਼ਰਕ ਨਾਲ ਅੱਗੇ-ਪਿੱਛੇ ਚੱਲ ਰਹੇ ਸਨ। ਸ਼ੇਰ ਸਿੰਘ ਘੁਬਾਇਆ ਨੂੰ 266626 ਵੋਟਾਂ ਮਿਲੀਆਂ, ਦੂਜੇ ਨੰਬਰ 'ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ 263384, ਅਕਾਲੀ ਦਲ ਬਾਦਲ ਦੇ ਨਰਦੇਵ ਸਿੰਘ ਬੌਬੀ ਮਾਨ 253645 ਵੋਟਾਂ ਨਾਲ ਚੌਥੇ ਨੰਬਰ ' ਤੇ ਰਹੇ।
ਤੀਜੇ ਨੰਬਰ 'ਤੇ ਭਾਜਪਾ ਉਮੀਦਵਾਰ:ਭਾਜਪਾ ਨੇ ਕਾਂਗਰਸ ਦੇ ਚਾਰ ਵਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਜਦੋਂਕਿ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਇੱਥੋਂ ਪਾਰਟੀ ਨੂੰ ਜਿੱਤ ਵੱਲ ਲੈ ਕੇ ਨਹੀਂ ਜਾ ਸਕੇ ਅਤੇ ਰਾਣਾ ਗੁਰਮੀਤ ਸਿੰਘ ਸੋਢੀ 255097 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।
ਅਕਾਲੀ ਦਲ ਦਾ ਰਹੇ ਹਿੱਸਾ: ਜ਼ਿਕਰਯੋਗ ਹੈ ਕਿ ਪਿਛਲੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੈ। ਹਾਲਾਂਕਿ ਇਸ ਵਾਰ ਸੁਖਬੀਰ ਬਾਦਲ ਮੈਦਾਨ ਵਿਚ ਨਹੀਂ ਹਨ। ਉਨ੍ਹਾਂ ਦੀ ਥਾਂ ਅਕਾਲੀ ਦਲ ਵੱਲੋਂ ਨਰਦੇਵ ਬੌਬੀ ਮਾਨ ਚੋਣ ਮੈਦਾਨ ਵਿਚ ਹਨ। ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ, ਜੋ ਪਹਿਲਾਂ ਹੀ ਅਕਾਲੀ ਦਲ ਦੀ ਟਿਕਟ 'ਤੇ ਇਹ ਸੀਟ ਜਿੱਤ ਚੁੱਕੇ ਹਨ। ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਤੇ ‘ਆਪ’ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਚੋਣ ਮੈਦਾਨ ਵਿੱਚ ਹਨ।
ਸੀਟ - ਪਾਰਟੀ ਦਾ ਨਾਂਅ - ਜੇਤੂ ਉਮੀਦਵਾਰ
- ਅੰਮ੍ਰਿਤਸਰ- ਕਾਂਗਰਸ - ਗੁਰਜੀਤ ਸਿੰਘ ਔਜਲਾ
- ਬਠਿੰਡਾ- ਸ਼੍ਰੋਮਣੀ ਅਕਾਲੀ ਦਲ- ਹਰਸਿਮਰਤ ਕੌਰ ਬਾਦਲ
- ਫਿਰੋਜ਼ਪੁਰ- ਕਾਂਗਰਸ- ਸ਼ੇਰ ਸਿੰਘ ਘੁਬਾਇਆ
- ਸੰਗਰੂਰ-ਆਮ ਆਦਮੀ ਪਾਰਟੀ- ਗੁਰਮੀਤ ਸਿੰਘ ਮੀਤ ਹੇਅਰ
- ਪਟਿਆਲਾ- ਕਾਂਗਰਸ- ਡਾ. ਧਰਮਵੀਰ ਸਿੰਘ ਗਾਂਧੀ
- ਜਲੰਧਰ (SC)- ਕਾਂਗਰਸ- ਚਰਨਜੀਤ ਸਿੰਘ ਚੰਨੀ
- ਲੁਧਿਆਣਾ- ਕਾਂਗਰਸ- ਅਮਰਿੰਦਰ ਸਿੰਘ ਰਾਜਾ ਵੜਿੰਗ
- ਫਰੀਦਕੋਟ-ਆਜਾਦ- ਸਰਬਜੀਤ ਸਿੰਘ ਖਾਲਸਾ
- ਖਡੂਰ ਸਾਹਿਬ-ਆਜਾਦ- ਅੰਮ੍ਰਿਤਪਾਲ ਸਿੰਘ
- ਸ੍ਰੀ ਫਤਿਹਗੜ੍ਹ ਸਾਹਿਬ- ਕਾਂਗਰਸ- ਡਾ. ਅਮਰ ਸਿੰਘ
- ਸ੍ਰੀ ਅਨੰਦਪੁਰ ਸਾਹਿਬ- ਆਮ ਆਦਮੀ ਪਾਰਟੀ- ਮਾਲਵਿੰਦਰ ਕੰਗ
- ਹੁਸ਼ਿਆਰਪੁਰ (SC)- ਆਮ ਆਦਮੀ ਪਾਰਟੀ- ਰਾਜ ਕੁਮਾਰ ਚੱਬੇਵਾਲ
- ਗੁਰਦਾਸਪੁਰ-ਕਾਂਗਰਸ- ਸੁਖਜਿੰਦਰ ਸਿੰਘ ਰੰਧਾਵਾ