ਚੰਡੀਗੜ੍ਹ/ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ 'ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਸ਼ਹਿਰ ਦੇ ਹੋਰ ਵਿਧਾਇਕਾਂ 'ਤੇ ਦੋਸ਼ ਲਗਾਏ। ਅੰਗੁਰਾਲ ਨੇ ਸਭ ਤੋਂ ਪਹਿਲਾਂ ਆਪਣੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਸਟੇਜ 'ਤੇ ਰੱਖਿਆ। ਦੁਪਹਿਰ ਕਰੀਬ 2:45 ਵਜੇ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪੈਨ ਡਰਾਈਵ ਵਿੱਚ ਰਿਕਾਰਡ ਹੋਏ ਆਡੀਓ ਬਾਰੇ ਜਾਣਕਾਰੀ ਦਿੱਤੀ।
ਤੁਹਾਡੇ ਲੀਡਰ ਲੋਕਾਂ ਦੀ ਕਰ ਰਹੇ ਲੁੱਟ: ਸ਼ੀਤਲ ਅੰਗੁਰਾਲ ਨੇ ਕਿਹਾ-ਮੁੱਖ ਮੰਤਰੀ ਭਗਵੰਤ ਮਾਨ, ਤੁਸੀਂ ਸਿਰਫ਼ ਇੱਕ ਵੋਟ ਦੀ ਖ਼ਾਤਰ ਮੇਰੇ ਅਤੇ ਮੇਰੇ ਸਮਰਥਕਾਂ 'ਤੇ ਝੂਠੇ ਇਲਜ਼ਾਮ ਲਗਾ ਰਹੇ ਹੋ। ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਆਪਣੇ ਬਾਰੇ ਇਹ ਨਹੀਂ ਬੋਲ ਰਹੇ ਕਿ ਜਲੰਧਰ ਵਿੱਚ ਤੁਹਾਡੇ ਵੱਲੋਂ ਨਿਯੁਕਤ ਕੀਤੇ ਲੋਕ ਲੁੱਟ ਰਹੇ ਹਨ। ਇਹ ਮੇਰਾ ਨਿੱਜੀ ਮਾਮਲਾ ਨਹੀਂ ਹੈ। ਜਲੰਧਰ ਤੋਂ ਤੁਹਾਡਾ ਵਿਧਾਇਕ ਜੋ ਮੇਰੇ ਨਾਲ ਗੱਲ ਕਰ ਰਿਹਾ ਹੈ, ਉਸ ਦੇ ਜੋ ਸਬੂਤ ਅਤੇ ਰਿਕਾਰਡਿੰਗ ਮੇਰੇ ਕੋਲ ਹੈ, ਉਹ ਬਹੁਤ ਅਹਿਮ ਸਬੂਤ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸਣ ਕਿ ਉਨ੍ਹਾਂ ਦੀ ਭੈਣ ਸਿਰਫ਼ ਇੱਕ ਵਿਧਾਇਕ ਦੇ ਘਰ ਕਿਉਂ ਆਉਂਦੇ ਹਨ। ਉਹ ਦੂਜੇ ਆਗੂਆਂ ਜਾਂ ਵਰਕਰਾਂ ਦੇ ਘਰ ਕਿਉਂ ਨਹੀਂ ਜਾਂਦੇ, ਕਿਉਂਕਿ ਉਹ ਗਰੀਬ ਹਨ।
ਮੁੱਖ ਮੰਤਰੀ ਦਾ ਮਾਫੀਆ ਨੂੰ ਸਮਰਥਨ:ਸ਼ੀਤਲ ਅੰਗੁਰਾਲ ਨੇ ਕਿਹਾ ਕਿ ਸੀਐਮ ਮਾਨ ਨੇ ਕੱਲ੍ਹ ਗੱਲ ਨਹੀਂ ਮੰਨੀ ਤੇ ਨਾ ਹੀ ਇਹ ਕਿਹਾ ਕਿ ਜੇਕਰ ਸ਼ੀਤਲ ਅੰਗੁਰਾਲ ਕੋਈ ਸਬੂਤ ਲੈ ਕੇ ਆਏ ਤਾਂ ਅਸੀਂ ਉਸ 'ਤੇ ਕਾਰਵਾਈ ਕਰਾਂਗੇ। ਕੱਲ੍ਹ ਤੁਹਾਡੇ ਚਿਹਰੇ 'ਤੇ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ ਕਿ 10 ਜੁਲਾਈ ਨੂੰ ਜਨਤਾ ਨੇ ਕੀ ਫੈਸਲਾ ਕਰਨਾ ਹੈ। ਮੈਂ ਚੁਣੌਤੀ ਸਵੀਕਾਰ ਕਰ ਲਈ। ਮੈਂ ਮੁੱਖ ਮੰਤਰੀ ਸਾਬ੍ਹ ਨੂੰ ਕਿਹਾ ਸੀ ਕਿ ਮੈਂ 2 ਵਜੇ ਕੁਰਸੀ 'ਤੇ ਸਬੂਤ ਰੱਖ ਕੇ ਇੰਤਜ਼ਾਰ ਕਰਾਂਗਾ। ਤੁਸੀਂ ਨਹੀਂ ਆਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਮਾਫੀਆ ਨੂੰ ਮੁੱਖ ਮੰਤਰੀ ਮਾਨ ਦੀ ਹਮਾਇਤ ਹਾਸਲ ਹੈ। ਆਡੀਓ ਵਿੱਚ ਵਿਧਾਇਕ ਕਹਿ ਰਹੇ ਹਨ ਕਿ ਉਹ ਕਮਾਈ ਤੁਹਾਡੇ ਪਰਿਵਾਰ ਨੂੰ ਦੇ ਰਹੇ ਹਨ।
ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ: ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਸ ਆਡੀਓ 'ਤੇ ਕੀ ਕਾਰਵਾਈ ਕਰੋਗੇ। ਜਲੰਧਰ ਦੇ ਲੋਕ ਪੁੱਛ ਰਹੇ ਹਨ ਕਿ ਤੁਸੀਂ ਚੋਰਾਂ ਦੇ ਨਾਲ ਹੋ। ਮੈਂ ਇਹ ਤੋਹਫ਼ਾ (ਪੈਨ ਡਰਾਈਵ) ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਵਾਂਗਾ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਕੋਲ ਖੁਦ ਜਾਣ ਲਈ ਤਿਆਰ ਹਾਂ ਅਤੇ ਮੁੱਖ ਮੰਤਰੀ ਇਹ ਦੱਸਣ ਕਿ ਇਹ ਆਡੀਓ ਕਿੱਥੇ ਦੇ ਕੇ ਜਾਵਾ।