18 ਸਾਲ ਦੇ ਨੌਜਵਾਨ ਦਾ ਦੇਖੋ ਦਿਮਾਗ (ETV Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਅੰਮ੍ਰਿਤਸਰ ਇੱਕ ਛੋਟੀ ਉਮਰ ਦੇ ਵਿੱਚ ਇੱਕ ਨੌਜਵਾਨ ਇੱਕ ਵੈਬ ਸਾਈਟ ਬਣਾਈ। ਜਿਸਦੇ ਨਾਲ ਦੇਸ਼ ਦੇ ਅੰਨਦਾਤਾ ਕਿਸਾਨ ਹਨ ਉਨ੍ਹਾ ਨੂੰ ਇਸ ਵੈਬਸਾਈਟ ਤੋਂ ਬਹੁਤ ਫਾਇਦਾ ਹੋਵੇਗਾ। ਜਿਹੜੀ ਉਮਰ ਬੱਚਿਆਂ ਦੀ ਪੜ੍ਹਨ ਦੀ ਖੇਡਣ ਦੀ ਹੁੰਦੀ ਹੈ ਉਸ ਉਮਰ ਵਿੱਚ ਇਸ ਨੌਜਵਾਨ ਨੇ ਪੜ੍ਹਾਈ ਦੇ ਨਾਲ-ਨਾਲ ਇੱਕ ਵੱਖਰੀ ਖੋਜ ਇੱਕ ਵੈਬਸਾਈਟ ਤਿਆਰ ਕੀਤੀ। ਜਿਸ ਨੇ ਦੱਸ ਦਿਤਾ ਕੀ ਤੁਹਾਡੇ ਮਨ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਸ ਵਿੱਚ ਉਮਰ ਨਹੀਂ ਵੇਖੀ ਜਾਂਦੀ। ਚਾਹੇ ਉਹ ਵੱਡੀ ਉਮਰ ਹੋਵੇ, ਚਾਹੇ ਉਹ ਛੋਟੀ ਉਮਰ ਹੋਵੇ, ਪਰ ਇਸ ਨੌਜਵਾਨ ਨੇ ਅਜਿਹੀ ਵੈਬਸਾਈਟ ਤਿਆਰ ਕੀਤੀ। ਜਿਸ ਨਾਲ ਦੇਸ਼ ਦੇ ਅਤੇ ਇਸ ਦੇ ਪਰਿਵਾਰ ਨੂੰ ਇਸ 'ਤੇ ਪੂਰਾ ਮਾਣ ਹੋਵੇਗਾ ਆਓ ਤੁਹਾਨੂੰ ਮਿਲਾਨੇ ਹਾਂ ਇਸ ਨੌਜਵਾਨ ਦੇ ਨਾਲ ਇਸ ਨੌਜਵਾਨ ਦਾ ਨਾਂ ਰੌਣਕ ਮਹਾਜਨ ਹੈ ਤੇ ਇਸ ਦੀ ਉਮਰ 18 ਸਾਲ ਹੈ।
ਕਲਾਈਮੇਟ ਹਰਬਰ ਨਾਮਕ ਅਨੋਖੀ ਵੈੱਬਸਾਈਟ: ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਨੇ ਕਲਾਈਮੇਟ ਹਰਬਰ ਨਾਮਕ ਅਨੋਖੀ ਵੈੱਬਸਾਈਟ ਤਿਆਰ ਕੀਤੀ ਹੈ।ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਵਾਤਾਵਰਨ ਨੂੰ ਲੈ ਕੇ ਮਨ 'ਚ ਕਈ ਸਵਾਲ ਆਉਂਦੇ ਸਨ। ਉਸਨੇ ਕਿਹਾ ਕਿ ਉਸਦੇ ਨਾਨਕੇ ਹਿਮਾਚਲ ਦੇ ਡਲਹੌਜੀ ਸ਼ਹਿਰ ਦੇ ਵਿੱਚ ਹਨ ਤੇ ਜਦੋਂ ਵੀ ਉਹ ਆਪਣੀ ਨਾਨੀ ਦੇ ਘਰ ਜਾਂਦਾ ਸੀ ਤੇ ਉੱਥੇ ਛੁੱਟੀਆਂ ਦਾ ਆਨੰਦ ਮਾਣਦਾ ਸੀ। ਉਥੋਂ ਦਾ ਮੌਸਮ ਅਤੇ ਬਰਫਬਾਰੀ ਵੇਖ ਕੇ ਉਸਦੇ ਮਨ ਵਿੱਚ ਸਵਾਲ ਉੱਠਦੇ ਸਨ ਕਿ ਪੰਜਾਬ ਦੇ ਵਿੱਚ ਇੰਨੀ ਗਰਮੀ ਪੈ ਰਹੀ ਹੈ ਤੇ ਹਿਮਾਚਲ ਵਿੱਚ ਇੰਨੀ ਠੰਡ ਅਤੇ ਬਰਫਬਾਰੀ ਇਹ ਸਭ ਕਿਸ ਤਰ੍ਹਾਂ ਹੋ ਰਿਹਾ ਹੈ। ਉਸ ਨੇ ਆਪਣੀ ਮਾਂ ਦੇ ਨਾਲ ਵੀ ਕਈ ਵਾਰ ਸਵਾਲ ਕਰਨੇ ਤੇ ਉਸਨੂੰ ਇਸ ਬਾਰੇ ਪੁੱਛਣਾ ਤੇ ਉਨ੍ਹਾਂ ਕਹਿਣਾ ਕਿ ਇਹ ਕੁਦਰਤ ਦਾ ਖੇਡ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀ ਤੇ ਫਿਰ ਉਸ ਦੇ ਦਿਮਾਗ ਵਿੱਚ ਇਹ ਕੁਝ ਜਾਨਣ ਦਾ ਜਜ਼ਬਾ ਪੈਦਾ ਹੋਇਆ ਫਿਰ ਉਸ ਨੇ ਇਸ ਬਾਰੇ ਜਾਨਣਾ ਸ਼ੁਰੂ ਕੀਤਾ।
ਕਿਸਾਨਾਂ ਦੇ ਲਈ ਲਾਹੇਮੰਦ: ਰੌਣਕ ਦੱਸਿਆ ਕਿ ਉਸ ਨੇ ਇੱਕ ਵੈੱਬਸਾਈਟ ਤਿਆਰ ਕੀਤੀ ਹੈ ਜੋ ਬਿਲਕੁਲ ਹੀ ਫਰੀ ਹੈ ਇਸ ਦਾ ਕੋਈ ਵੀ ਪੈਸਾ ਨਹੀਂ ਹੈ। ਉਸ ਨੇ ਕਿਹਾ ਕਿ ਹਾਂ ਇਸ ਨੂੰ ਬਣਾਉਣ ਦੇ ਵਿੱਚ ਮੈਨੂੰ ਮਿਹਨਤ ਲੱਗੀ ਹੈ ਤੇ ਪੈਸੇ ਵੀ ਲੱਗੇ ਸਨ ਪਰ ਇਹ ਲੋਕਾਂ ਦੇ ਲਈ ਬਿਲਕੁਲ ਫਰੀ ਤਿਆਰ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਇਸ ਦੇ ਨਾਲ ਕਾਫੀ ਜਾਣਕਾਰੀ ਵੀ ਹਾਸਿਲ ਕਰ ਸਕਣਗੇ ਤੇ ਉਸਨੇ ਦੱਸਿਆ ਕਿ ਖਾਸ ਕਰਕੇ ਇਹ ਕਿਸਾਨਾਂ ਦੇ ਲਈ ਬੜੀ ਲਾਹੇਮੰਦ ਹੈ ਕਿਉਂਕਿ ਕਿਸਾਨ ਦੇ ਅਨਦਾਤਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਲਈ ਮੈਨੂੰ ਕੁਝ ਕਰ ਦਾ ਮਨ 'ਚ ਸ਼ੌਂਕ ਉੱਠਿਆ ਸੀ ਤੇ ਜਿਸ ਦੇ ਚਲਦੇ ਮੈਂ ਇਹ ਵੈਬਸਾਈਟ ਖਾਸ ਕਰ ਕਿਸਾਨਾਂ ਦੇ ਲਈ ਤਿਆਰ ਕੀਤੀ। ਉਸਨੇ ਦੱਸਿਆ ਕਿ 12ਵੀ ਦੀ ਪੜ੍ਹਾਈ ਖ਼ਤਮ ਕਰਦੇ ਹੀ ਨਾਲ ਵੈਬਸਾਈਟ ਤਿਆਰ ਕੀਤੀ ਵੈੱਬਸਾਈਟ ਵਿੱਚ ਪੂਰੀ ਦੁਨੀਆਂ ਦੇ ਨਕਸ਼ੇ ਤੁਸੀ ਦੇਖ ਸਕੋਗੇ ਮੌਸਮ ਦੇ ਬਾਰੇ ਪੂਰੀ ਜਾਣਕਾਰੀ ਤੁਸੀਂ ਦੇਖ ਸਕੋਗੇ ਕਿੱਥੇ ਮੀਂਹ, ਕਿੱਥੇ snow, ਕਿੱਥੇ ਧੁੱਪ ਅਤੇ ਕਿੱਥੇ ਕਿੰਨਾ ਏਅਰ ਕੁਆਲਿਟੀ ਇੰਡੈਕਸ ਹੈ।
ਰਸਤੇ ਬਾਰੇ ਵੀ ਜਾਣਕਾਰੀ: ਵੈਬਸਾਈਟ ਦੇ ਹੋਰ ਕਈ ਜਾਣਕਾਰੀਆਂ ਜਿਹੜੀਆਂ ਤੁਸੀਂ ਕਦੇ ਸੁਣੀਆਂ ਨਹੀਂ ਹੋਣਗੀਆ, ਉਸਨੇ ਦੱਸਿਆ ਕਿ ਜੇਕਰ ਤੁਸੀਂ ਅੰਮ੍ਰਿਤਸਰ ਤੋਂ ਲੁਧਿਆਣੇ ਜਾਣਾ ਚਾਹੁੰਦੇ ਹੋ ਜਾਂ ਕਾਰ ਵਿੱਚ ਜਾਂ ਰੇਲ ਵਿੱਚ ਜਾਂ ਜਹਾਜ਼ ਵਿੱਚ ਜੇਕਰ ਤੁਸੀਂ ਕਾਰ ਵਿੱਚ ਜਾਂਦੇ ਹੋ ਪੈਟਰੋਲ ਵਾਲੀ ਕਾਰ ਵਿੱਚ ਜਾਂ ਡੀਜ਼ਲ ਵਾਲੀ ਕਾਰ ਵਿੱਚ ਜਾਂ ਬੈਟਰੀ ਵਾਲੀ ਕਾਰ ਵਿੱਚ ਉਹ ਵੀ ਤੁਹਾਨੂੰ ਦੱਸੇਗੀ ਕਿ ਕਿੰਨਾ ਰਸਤਾ ਹੈ ਤੇ ਤੁਹਾਡਾ ਕਿੰਨਾ ਸਮਾਂ ਲੱਗੇਗਾ ਤੇ ਕਿੰਨਾ ਤੇਲ ਲੱਗੇਗਾ। ਇਹ ਸਭ ਬਾਰੇ ਇਸ ਵੈਬਸਾਈਟ 'ਤੇ ਜਾਣਕਾਰੀ ਤੁਸੀਂ ਹਾਸਿਲ ਕਰ ਸਕਦੇ ਹੋ ਜਿਸ ਤਰ੍ਹਾਂ ਅਸੀਂ ਗੂਗਲ ਚ ਨਕਸ਼ਾ ਲੱਭਦੇ ਹਾਂ ਉਸ ਤਰ੍ਹਾਂ ਹੀ ਇਹ ਨਾਲ ਦੀ ਨਾਲ ਸਾਨੂੰ ਰਸਤੇ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਉਂਝ ਤਾਂ ਵੈਬਸਾਈਟ ਆ ਸਭ ਲੋਕ ਦੇਖਦੇ ਹਨ, ਕਿ ਗੂਗਲ 'ਤੇ ਕਦੋਂ ਮੀਂਹ ਪੈ ਰਿਹਾ ਹੈ ।ਵੈੱਬਸਾਈਟਤੁਹਾਨੂੰ ਇਹ ਦੱਸੀ ਗਈ ਕਿ ਕਦੋਂ ਮੀਂਹ ਪੈਣਾ ਹੈ ਜਾਂ ਕਦੋਂ ਨਹੀਂ ਪੈਣਾ, ਕਿੰਨਾ ਮੀਂਹ ਪੈ ਰਿਹਾ ਤੇ ਕਦੋਂ ਤੱਕ ਪਵੇਗਾ ਇਸ ਬਾਰੇ ਵੀ ਸਹੀ ਜਾਣਕਾਰੀ ਮੁਹੱਈਆ ਕਰਵਾਏਗੀ।
ਕਿਸਾਨਾਂ ਲਈ ਖਾਸ ਫਾਇਦੇਮੰਦ: ਉੱਥੇ ਹੀ ਹਵਾ ਦੀ ਕੁਆਲਿਟੀ ਦੀ ਪੂਰੀ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲ ਸਕਦੀ ਹੈ ਰੌਣਕ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਲਈ ਖਾਸ ਫਾਇਦੇਮੰਦ ਹੋਵੇਗੀ। ਇਹ ਵੈੱਬਸਾਈਟ ਬੱਚੇ ਤੋਂ ਲੈ ਕੇ ਬੁਜ਼ਰਗ ਵੀ ਆਸਾਨੀ ਨਾਲ ਸਭ ਕੁਝ ਫ੍ਰੀ ਦੇਖ ਸਕਦੇ ਹਨ। ਉੱਥੇ ਹੀ ਰੌਣਕ ਨੇ ਕਿਹਾ ਕਿ ਉਹ ਇਸ ਵੈਬਸਾਈਟ ਨੂੰ ਅਪਡੇਟ ਕਰਦਾ ਰਹੇਗਾ ਤੇ ਨਾਲ ਦੇ ਨਾਲ ਉਹ ਹੁਣ ਇੰਜੀਨੀਅਰਿੰਗ ਦਾ ਸ਼ੌਂਕ ਵੀ ਰੱਖਦਾ ਹੈ ਤੇ ਪੜ੍ਹਾਈ ਤੋਂ ਬਾਅਦ ਇੰਜੀਨੀਅਰਿੰਗ ਕਰੇਗਾ। ਉੱਥੇ ਹੀ ਰੌਣਕ ਦੇ ਮਾਤਾ ਪਿਤਾ ਨੂੰ ਉਨ੍ਹਾਂ ਦੇ ਪੁੱਤ 'ਤੇ ਮਾਣ ਕੀ ਉਨ੍ਹਾਂ ਦੇ ਪੁੱਤ ਨੇ ਇਹ ਵੈੱਬਸਾਈਟ ਬਣਾਈ ਜੋ ਲੋਕਾਂ ਲਈ ਮੁਫ਼ਤ ਜਾਣਕਾਰੀ ਮੁਹੱਈਆ ਕਰਵਾਏਗੀ।