ਬਠਿੰਡਾ:ਪੰਜਾਬੀ ਸੱਭਿਆਚਾਰ ਦਾ ਹਿੱਸਾ ਤੀਆਂ ਸਾਉਣ ਦੇ ਮਹੀਨੇ ਵਿੱਚ ਕੁੜੀਆਂ ਪੇਕੇ ਆ ਕੇ ਮਨਾਉਂਦੀਆਂ ਹਨ। ਤੀਆਂ ਦਾ ਤਿਉਹਾਰ ਅਲੋਪ ਹੁੰਦੇ ਜਾ ਰਹੇ। ਇਸ ਸੱਭਿਆਚਾਰ ਨੂੰ ਬਚਾਉਣ ਲਈ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਦਾ ਵੱਡਾ ਉਪਰਾਲਾ ਵੇਖਣ ਨੂੰ ਮਿਲਿਆ ਹੈ। ਵੱਡੀ ਗਿਣਤੀ ਵਿੱਚ ਪੇਕੇ ਆਈਆਂ ਕੁੜੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ ਅਤੇ ਅਤੇ ਸੰਧਾਰਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੀ ਦੀ ਗਲੋਰੀ ਬਾਵਾ ਖਾਸ ਤੌਰ ਉੱਤੇ ਪੁੱਜੀ ਅਤੇ ਜਿੱਥੇ ਉਨ੍ਹਾਂ ਨੇ ਉੱਚੀ ਹੇਕ ਨਾਲ ਗੀਤ ਸੁਣਾਇਆ, ਉੱਥੇ ਹੀ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਹਰ ਪਹਿਲ ਦੀ ਸ਼ਲਾਘਾ ਵੀ ਕੀਤੀ ਅਤੇ ਅਪੀਲ ਵੀ ਕੀਤੀ ਕਿ ਅੱਜ ਦੇ ਦੌਰ ਵਿੱਚ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਤੀਆਂ ਮਨਾਉਣਾ ਤੇ ਸੰਧਾਰਾ ਦੇਣ ਦੀ ਰੀਤਿ: ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮ ਧਮ ਨਾਲ ਮਨਾਇਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਤੀਆਂ ਦੇ ਤਿਉਹਾਰ ਦੀ ਇਕ ਵੱਖਰੀ ਮਹੱਤਤਾ ਹੈ। ਤੀਆਂ ਦੇ ਤਿਉਹਾਰ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਵਿੱਚ ਵੱਖਰਾ ਵੱਖਰੇ ਵਿਚਾਰ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ। ਇਸ ਵਿਰਸੇ ਨੂੰ ਅਲੋਪ ਹੁੰਦਾ ਵੇਖ ਤੀਆਂ ਦੇ ਤਿਉਹਾਰਾਂ ਨੂੰ ਮੁੜ ਸੁਰਜੀਤ ਕਰਨ ਲਈ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਅਤੇ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਹਾਰ ਪੇਕੇ ਆਈਆਂ ਕੁੜੀਆਂ ਵੱਲੋਂ ਆਪਣੀਆਂ ਸਹੇਲੀਆਂ ਅਤੇ ਪਰਿਵਾਰਿਕ ਮੈਂਬਰਾਂ ਨਾਲ ਰਲ ਕੇ ਮਨਾਇਆ ਜਾਂਦਾ ਹੈ।