ਬਠਿੰਡਾ: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਦੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਹਰ ਕੋਈ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਉਥੇ ਹੀ ਵਿਰੋਧੀਆਂ 'ਤੇ ਇਲਜ਼ਾਮਬਾਜ਼ੀਆਂ ਅਤੇ ਨਿਸ਼ਾਨੇ ਸਾਧਣ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਵਿਚਾਲੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਬਠਿੰਡਾ ਪਹੁੰਚੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕੇਂਦਰ ਵਿਚਲੀ ਭਾਜਪਾ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਤੋਂ ਅੱਜ ਦੇ ਸਮੇਂ ਅਸਲ ਭਾਜਪਾਈ ਹੀ ਦੁਖੀ ਹੁੰਦੇ ਜਾ ਰਹੇ ਹਨ।
ਸੰਦੀਪ ਪਾਠਕ ਦਾ ਭਾਜਪਾ 'ਤੇ ਨਿਸ਼ਾਨਾ; ਕਿਹਾ-ਭਾਜਪਾ ਤੋਂ ਅਸਲੀ ਭਾਜਪਾਈ ਦੁਖੀ, ਇੰਡੀਆ ਗਠਜੋੜ ਨੂੰ ਲੈਕੇ ਵੀ ਆਖੀ ਇਹ ਗੱਲ - Lok Sabha Elections 2024 - LOK SABHA ELECTIONS 2024
AAP Target To BJP: ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਦੇ ਚੱਲਦੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਬਠਿੰਡਾ 'ਚ ਪਹੁੰਚੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਲੋਂ ਜਿਥੇ ਭਾਜਪਾ 'ਤੇ ਨਿਸ਼ਾਨੇ ਸਾਧੇ ਗਏ ਤਾਂ ਉਥੇ ਹੀ ਆਖਿਆ ਗਿਆ ਕਿ ਕੇਂਦਰ ਏਜੰਸੀਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਡਰਾ ਨਹੀਂ ਸਕਦੀ।
Published : Apr 5, 2024, 6:53 AM IST
ਭਾਜਪਾ ਪੰਜਾਬ ਦੇ ਲੋਕਾਂ ਨੂੰ ਡਰਾ ਨਹੀਂ ਸਕਦੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਲੋਂ ਬਠਿੰਡਾ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ 'ਚ ਜੋਸ਼ ਭਰਿਆ ਅਤੇ ਨਾਲ ਹੀ ਅੱਗੇ ਆਖਿਆ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਭਾਰਤੀ ਜਨਤਾ ਪਾਰਟੀ ਇਥੋਂ ਦੇ ਲੋਕਾਂ ਨੂੰ ਡਰਾ ਨਹੀਂ ਸਕਦੀ। ਉਨ੍ਹਾਂ ਕਿਹਾ ਕੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕਰਕੇ ਕੇਜਰੀਵਾਲ ਨੂੰ ਡਰਾ ਨਹੀਂ ਸਕਦੇ। ਇਸ ਦੇ ਨਾਲ ਹੀ ਅੱਗੇ ਉਹਨਾਂ ਨੇ ਆਖਿਆ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਲੋਕਾਂ ਨੂੰ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਨਾਲ ਡਰਾਓ ਨਹੀਂ ਸਗੋਂ ਲੋਕਾਂ ਦੀ ਭਲਾਈ ਲਈ ਕੰਮ ਕਰੋ ਤਾਂ ਲੋਕ ਤੁਹਾਨੂੰ ਖੁਦ ਹੀ ਵੋਟ ਪਾਉਣਗੇ।
ਕੇਂਦਰੀ ਏਜੰਸੀਆਂ ਦੀ ਕੀਤੀ ਜਾ ਰਹੀ ਗਲਤ ਵਰਤੋਂ:ਉਨਾਂ ਨੇ ਆਖਿਆ ਕਿ ਜਿਵੇਂ ਭਾਜਪਾ ਲੋਕਾਂ ਨੂੰ ਏਜੰਸੀਆਂ ਤੋਂ ਡਰਾ ਰਹੀ ਹੈ, ਪਰ ਦੇਸ਼ ਦੀ ਜਨਤਾ ਨੇ ਆਪ ਨੂੰ ਵੋਟ ਦਿੱਤਾ ਹੈ। ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਡਰਾ ਰਹੇ ਹਨ। ਝੂਠੇ ਕੇਸ ਵਿੱਚ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਲੋਕ ਭਾਜਪਾ ਨੂੰ ਵੋਟ ਨਾ ਦੇਕੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਜਿਵੇਂ ਭਾਜਪਾ ਦੇ ਨੁਮਾਇੰਦਿਆਂ ਦੇ ਫੋਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਲਈ 25 ਤੋਂ 30 ਕਰੋੜ ਰੁਪਏ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਵਿੱਚ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਜਪਾ ਤੋੜਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇੰਡੀਆ ਗਠਜੋੜ 'ਤੇ ਕਿਹਾ ਕਿ ਭਾਵੇਂ ਹੀ ਕੌਮੀ ਪੱਧਰ 'ਤੇ ਅਲਾਇੰਸ ਹੋਇਆ ਹੈ ਪਰ ਹਰ ਇੱਕ ਪਾਰਟੀ ਦੀ ਆਪਣੀ ਵੱਖਰੀ ਵਿਚਾਰਧਾਰਾ ਹੈ।
- ਲੁਧਿਆਣੇ ਤੋਂ ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਵੀ ਕੀਤੀ ਦਾਵੇਦਾਰੀ ਪੇਸ਼, ਕਿਹਾ ਪਾਰਟੀ ਹਾਈਕਮਾਨ ਦਾ ਆਖਰੀ ਫੈਸਲਾ - Congress leader Sanjay Talwar
- ਮਾਨਸਾ ਵਿੱਚ ਦਿਨ ਦਿਹਾੜੇ ਹੋਈ ਦੋ ਮੈਡੀਕਲ ਸਟੋਰਾਂ ਤੇ ਫਾਇਰਿੰਗ, ਸੀਸੀਟੀਵੀ 'ਚ ਕੈਦ ਹੋਈ ਘਟਨਾ - Firing at two medical stores
- ਸ਼੍ਰੋਮਣੀ ਅਕਾਲੀ ਦਲ 'ਚ ਸਾਬਕਾ ਮੰਤਰੀ ਜਗਦੀਸ਼ ਗਰਚਾ ਦੀ ਘਰ ਵਾਪਸੀ, ਸੁਖਬੀਰ ਬਾਦਲ ਨੇ ਕਿਹਾ- ਇੱਕ ਝੰਡੇ ਹੇਠ ਇਕੱਠੇ ਹੋਣ ਦੀ ਲੋੜ - former minister Jagdish Garcha