ਅੰਮ੍ਰਿਤਸਰ: ਜਦੋਂ ਦੀ ਪੰਜਾਬ 'ਚ ਮਾਨਸੂਨ ਨੇ ਦਸਤਕ ਦਿੱਤੀ ਹੈ ਉਦੋਂ ਤੋਂ ਹੀ ਹਿਮਾਚਲ ਅਤੇ ਪੰਜਾਬ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਉਥੇ ਹੀ ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਲੋਕਾਂ ਨੂੰ ਰਾਹਤ ਦੇ ਨਾਲ ਨਾਲ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੇ ਵਿੱਚ ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਲੋਕ ਆਪਣੇ ਕੰਮ ਕਾਜ 'ਤੇ ਜਾਣ ਦੇ ਲਈ ਇਸ ਗੰਦੇ ਪਾਣੀ ਦੇ ਵਿੱਚੋ ਲੰਘਣ ਦੇ ਲਈ ਮਜ਼ਬੂਰ ਦਿਖਾਈ ਦੇ ਰਹੇ ਹਨ।
ਗੱਲਬਾਤ ਦੌਰਾਨ ਸਥਾਨਕ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ ਲੇਕਿਨ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਤੇ ਬਾਜ਼ਾਰਾਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਉਹ ਆਪਣੇ ਕੰਮਕਾਜ ਤੇ ਜਾਣ ਮੌਕੇ ਇਸ ਗੰਦੇ ਪਾਣੀ ਦੇ ਵਿੱਚੋਂ ਲੰਘਣ ਦੇ ਲਈ ਮਜ਼ਬੂਰ ਹਨ।
- ਸੜਕਾਂ ਦੀ ਬਦਹਾਲੀ ਤੋਂ ਅੱਕੇ ਇਸ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ, ਜਲਦ ਬਣਾਈ ਜਾਵੇ ਸੜਕ - bad condition of the roads
- ਹੁਸ਼ਿਆਰਪੁਰ 'ਚ ਭਾਰੀ ਬਰਸਾਤ ਦਾ ਕਹਿਰ, ਚੋਅ 'ਚ ਰੁੜ੍ਹੀ ਕਾਰ, ਹਿਮਾਚਲ ਦੇ ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ - 5 poeple died in hoshiarpur
- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਸ਼ਵ ਵਪਾਰ ਸੰਸਥਾ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਸਾੜਿਆ ਪੂਤਲਾ - Bharatiya Kisan Union Ekta Ugrahan
- ਮੌਸਮ ਨੇ ਬਦਲੀ ਕਰਵਟ,ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ - Punjab Weather Update