ਪੰਜਾਬ

punjab

ETV Bharat / state

ਲੁਧਿਆਣੇ 'ਚ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਤੇ ਅਕਾਲੀ ਦਲ ਵੱਲੋਂ ਸਾਇਕਲ ਰੈਲੀ - Lok Sabha Elections 2024 - LOK SABHA ELECTIONS 2024

ਲੁਧਿਆਣਾ ਵਿੱਚ ਅੱਜ (ਵੀਰਵਾਰ) ਨੂੰ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋ ਦੇ ਪਰਿਵਾਰਿਕ ਮੈਂਬਰਾਂ ਨੇ ਹਿੱਸਾ ਲਿਆ ਉੱਥੇ ਹੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਸਾਈਕਲ ਚਲਾ ਕੇ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਣ ਦੀ ਅਪੀਲ ਕੀਤੀ ਗਈ। ਉਧਰ ਦੂਜੇ ਪਾਸੇ ਅੱਜ ਸੰਜੇ ਸਿੰਘ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਰੋਡ ਸ਼ੋਅ ਕੱਢਿਆ ਗਿਆ ਹੈ।

LOK SABHA ELECTIONS 2024
Road show by Aam Aadmi Party (ETV Bharat Reporter)

By ETV Bharat Punjabi Team

Published : May 30, 2024, 3:15 PM IST

ਲੁਧਿਆਣੇ 'ਚ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਤੇ ਅਕਾਲੀ ਦਲ ਵੱਲੋਂ ਸਾਇਕਲ ਰੈਲੀ (ETV Bharat Reporter)

ਲੁਧਿਆਣਾ:ਪੰਜਾਬ ਦੇ ਵਿੱਚ ਆਖਰੀ ਪੜਾਅ ਦੇ ਤਹਿਤ ਵੋਟਿੰਗ ਹੋਣੀ ਹੈ ਅਤੇ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਥੰਮ ਜਾਵੇਗਾ ਉਮੀਦਵਾਰ ਸਿਰਫ ਘਰੋ ਘਰ ਜਾ ਕੇ ਵੋਟਾਂ ਮੰਗ ਸਕਣਗੇ ਉਸ ਤੋਂ ਪਹਿਲਾਂ ਅੱਜ ਲੁਧਿਆਣਾ ਦੇ ਵਿੱਚ ਸਵੇਰੇ ਅਕਾਲੀ ਦਲ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ ਜੋ ਕਿ ਸਰਾਭਾ ਨਗਰ ਤੋਂ ਹੁੰਦੀ ਹੋਈ ਫਿਰੋਜ਼ਪੁਰ ਰੋਡ ਪਹੁੰਚੀ ਜਿੱਥੇ ਇਸ ਸਾਈਕਲ ਰੈਲੀ ਨੂੰ ਸੰਪੰਨ ਕੀਤਾ ਗਿਆ। ਇਸ ਰੈਲੀ ਦੇ ਵਿੱਚ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋ ਦੇ ਪਰਿਵਾਰਿਕ ਮੈਂਬਰਾਂ ਨੇ ਹਿੱਸਾ ਲਿਆ ਉੱਥੇ ਹੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਸਾਈਕਲ ਚਲਾ ਕੇ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਣ ਦੀ ਅਪੀਲ ਕੀਤੀ ਗਈ। ਉਧਰ ਦੂਜੇ ਪਾਸੇ ਅੱਜ ਸੰਜੇ ਸਿੰਘ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਰੋਡ ਸ਼ੋਅ ਕੱਢਿਆ ਗਿਆ ਹੈ। ਇਹ ਰੋਡ ਸ਼ੋਅ ਲੁਧਿਆਣਾ ਦੇ ਸੰਗੀਤ ਸਿਨੇਮਾ ਤੋਂ ਸ਼ੁਰੂ ਹੋਇਆ ਜੋ ਕਿ ਗਿੱਲ ਨਹਿਰ ਤੇ ਆ ਕੇ ਸੰਪੰਨ ਹੋ ਰਿਹਾ ਹੈ।

ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਸਾਈਕਲ ਰੈਲੀ ਕੱਢੀ:ਇਸ ਦੌਰਾਨ ਉਮੀਦਵਾਰ ਰਣਜੀਤ ਢਿੱਲੋ ਅਕਾਲੀ ਦਲ ਦੀ ਬੇਟੀਆਂ ਜੋ ਕਿ ਵਿਦੇਸ਼ ਤੋਂ ਆਪਣੇ ਪਿਤਾ ਲਈ ਚੋਣ ਪ੍ਰਚਾਰ ਲਈ ਪਹੁੰਚੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਸਾਈਕਲ ਰੈਲੀ ਕੱਢੀ ਹੈ ਤਾਂ ਜੋ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਰਣਜੀਤ ਢਿੱਲੋ ਪੜੇ ਲਿਖੇ ਸੂਝਵਾਨ ਉਮੀਦਵਾਰ ਹਨ ਅਤੇ ਲੋਕ ਸਭਾ ਦੇ ਵਿੱਚ ਜਾ ਕੇ ਲੁਧਿਆਣੇ ਦੇ ਨਾਲ ਪੰਜਾਬ ਦੇ ਮੁੱਦੇ ਚੁੱਕਣ ਦੇ ਵਿੱਚ ਸਮਰੱਥ ਹਨ ਇਸ ਕਰਕੇ ਲੁਧਿਆਣਾ ਦੇ ਲੋਕਾਂ ਨੂੰ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਭੇਜਣਾ ਚਾਹੀਦਾ ਹੈ।

ਇਸ ਮੌਕੇ ਆਪ ਉਮੀਦਵਾਰ ਅਸ਼ੋਕ ਪੱਪੀ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਨੇ ਲੋਕਾਂ ਦੇ ਨਾਲ ਇਨਸਾਫ ਨਹੀਂ ਕੀਤਾ ਉਹਨਾਂ ਕਿਹਾ ਕਿ ਅੱਜ ਇਹਨਾਂ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਉੱਥੇ ਹੀ ਉਹਨਾਂ ਕਿਹਾ ਕਿ ਸੰਜੇ ਸਿੰਘ ਲੋਕਾਂ ਨੂੰ ਮਿਲਣਗੇ। ਅਸ਼ੋਕ ਪੱਪੀ ਨੇ ਜਮ ਕੇ ਭਾਜਪਾ ਅਤੇ ਕਾਂਗਰਸ ਤੇ ਹਮਲਾ ਬੋਲਿਆ ਖਾਸ ਕਰਕੇ ਉਹਨਾਂ ਭਾਜਪਾ ਦੇ ਬੋਲਦਿਆਂ ਕਿਹਾ ਕਿ ਇਹ ਬਾਬੇ ਨਾਨਕ ਦੀ ਧਰਤੀ ਹੈ ਜਿੱਥੋਂ ਬਾਬਾ ਲੰਘਿਆ ਹੈ ਉੱਥੇ ਸਾਰੇ ਹੀ ਜੋਗੀ ਹਨ। ਅਸ਼ੋਕ ਪੱਪੀ ਨੇ ਕਿਹਾ ਕਿ ਰਾਜਨੀਤਿਕ ਰੋਟੀਆਂ ਸੇਕਣ ਦੀ ਇੱਥੇ ਲੋੜ ਨਹੀਂ ਹੈ। ਉਹਨਾਂ ਬੈਂਸ ਭਰਾਵਾਂ ਤੇ ਹਮਲਾ ਬੋਲਿਆ ਤੇ ਕਿਹਾ ਕਿ ਦੋਵੇਂ ਹੀ ਜਮਾਨਤਾਂ ਜਬਤ ਕਰਵਾ ਕੇ ਘਰ ਬੈਠ ਗਏ ਸਨ ਉਹਨਾਂ ਦੇ ਕਾਂਗਰਸ ਚ ਸ਼ਾਮਿਲ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ।

ABOUT THE AUTHOR

...view details