ਪੰਜਾਬ

punjab

ETV Bharat / state

ਠੰਢ 'ਚ ਠਰੂ-ਠਰੂ ਕਰ ਰਹੇ ਗੁਰੂ ਨਗਰੀ ਵਾਲੇ, ਸੜਕ ਤੋਂ ਲੈ ਕੇ ਹਵਾਈ ਸਫ਼ਰ ਦੀ ਰਫ਼ਤਾਰ ਪਈ ਮੱਠੀ - AMRITSAR WEATHER

ਸੰਘਣੀ ਧੁੰਦ ਕਾਰਨ ਸੜਕੀ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਲੋਕਾਂ ਨੇ ਕਿਹਾ ਘੱਟ ਵਿਜ਼ੀਬਿਲਟੀ ਕਰਕੇ ਉਹ ਵਾਹਨ 20 ਤੋਂ 40 ਦੀ ਰਫ਼ਤਾਰ ਨਾਲ ਚਲਾ ਰਹੇ।

Fog Dense in Amritsar
ਠੰਢ 'ਚ ਠਰੂ-ਠਰੂ ਕਰ ਰਹੇ ਗੁਰੂ ਨਗਰੀ ਵਾਲੇ ... (ETV Bharat, ਪੱਤਰਕਾਰ, ਅੰਮ੍ਰਿਤਸਰ)

By ETV Bharat Punjabi Team

Published : Jan 2, 2025, 12:32 PM IST

ਅੰਮ੍ਰਿਤਸਰ: ਨਵੇਂ ਸਾਲ ਦੇ ਅੱਜ (ਵੀਰਵਾਰ) ਦੂਜੇ ਦਿਨ ਹੀ ਪਈ ਸੰਘਣੀ ਧੁੰਦ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ, ਉੱਥੇ ਹੀ ਠੰਡ ਵਿੱਚ ਵੀ ਭਾਰੀ ਵਾਧਾ ਹੋਇਆ ਹੈ I ਅੱਤ ਦੀ ਪੈ ਰਹੀ ਸੀਤ ਲਹਿਰ ਦੌਰਾਨ ਲੋਕ ਠਰੂ ਠਰੂ ਕਰਦੇ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਵੱਧ ਰਹੇ ਹਨI ਸੰਘਣੀ ਧੁੰਦ ਦਾ ਸੜਕੀ ਅਤੇ ਹਵਾਈ ਆਵਾਜਾਈ ਉੱਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਠੰਢ 'ਚ ਠਰੂ-ਠਰੂ ਕਰ ਰਹੇ ਗੁਰੂ ਨਗਰੀ ਵਾਲੇ ... (ETV Bharat, ਪੱਤਰਕਾਰ, ਅੰਮ੍ਰਿਤਸਰ)

ਸੜਕ ਤੋਂ ਲੈ ਕੇ ਹਵਾਈ ਸਫ਼ਰ ਦੀ ਰਫਤਾਰ ਪਈ ਮੱਠੀ

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਦੱਸਿਆ ਕਿ ਸੰਘਣੀ ਧੁੰਦ ਪਈ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਵਾਹਨ ਚਲਾਉਣ ਵਿੱਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਠੰਡ ਨੇ ਵੀ ਕਾਫੀ ਜ਼ੋਰ ਫੜ੍ਹ ਲਿਆ ਹੈ I ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਉੱਤੇ ਵੀ ਆਉਣ ਅਤੇ ਜਾਣ ਵਾਲੀਆਂ ਹਵਾਈ ਉਡਾਨਾਂ ਦੇਰੀ ਨਾਲ ਚੱਲ ਰਹੀਆਂ ਹਨ।

ਠੰਢ ਨੂੰ ਹੋਏ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਧਾਈਆ

ਦੱਸਣ ਯੋਗ ਹੈ ਕਿ ਜਿੱਥੇ ਨਵੇਂ ਸਾਲ ਦੇ ਮੌਕੇ ਲੋਕਾਂ ਵੱਲੋਂ ਧੁੰਦ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਪਰ ਪੰਜਾਬ ਵਿੱਚ ਧੁੰਦ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਸੀ, ਪਰ ਜਿੱਦਾਂ ਹੀ ਸਾਲ ਦਾ ਦੂਜਾ ਦਿਨ ਚੜਿਆ, ਤਾਂ ਗੁਰੂ ਨਗਰੀ ਚਿੱਟੀ ਚਾਦਰ ਨਾਲ ਘਿਰ ਗਈ। ਦਿੱਤੀ ਜਿਸ ਤੋਂ ਬਾਅਦ ਲੋਕਾਂ ਨੂੰ ਆ ਜਾਤ ਦੀ ਕਾਫੀ ਮੁਸ਼ਕਲ ਹੋ ਰਹੀ ਹੈ ਅਤੇ ਆਪਣੇ ਕਾਰੋਬਾਰਾਂ ਤੇ ਜਾਣ ਲਈ ਵੀ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਬੱਚਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਵਧਾ ਕੇ 7 ਤਰੀਕ ਤੱਕ ਕਰ ਦਿੱਤੀਆਂ ਗਈਆਂ ਹਨ।

ਮੌਸਮ ਅੱਪਡੇਟ- ਧੁੰਦ ਵਧੇਗੀ, ਮੀਂਹ ਦੀ ਸੰਭਾਵਨਾ

ਪੀਏਯੂ ਤੋਂ ਮੌਸਮ ਵਿਭਾਗ ਮੁਤਾਬਕ, ਸੰਘਣੀ ਧੁੰਦ ਨੂੰ ਲੈ ਕੇ ਅੱਜ (ਵੀਰਵਾਰ) ਓਰੇਂਜ ਅਤੇ ਕੱਲ੍ਹ (ਸ਼ੁੱਕਰਵਾਰ) ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੀ 5 ਤੋਂ 7 ਜਨਵਰੀ ਨੂੰ ਕਿਤੇ ਕਿਤੇ ਹਲਕਾ ਮੀਂਹ ਵੀ ਪੈਣ ਦੀ ਸੰਭਾਵਨਾ ਹੈ। ਇਸ ਨਾਲ ਠੰਢ ਹੋਰ ਵਧ ਸਕਦੀ ਹੈ।

ABOUT THE AUTHOR

...view details