ਸ਼ਰਧਾਲੂਆਂ ਨਾਲ ਵਾਪਰਿਆ ਸੜਕ ਹਾਦਸਾ (ETV Bharat (ਫਤਿਹਗੜ੍ਹ ਸਾਹਿਬ , ਪੱਤਰਕਾਰ)) ਫਤਿਹਗੜ੍ਹ ਸਾਹਿਬ:ਮਾਤਾ ਨੈਣਾ ਦੇਵੀ ਦੇ ਮੰਦਰ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਭਰੀ ਇੱਕ ਮਹਿੰਦਰਾ ਪਿੱਕਅੱਪ ਗੱਡੀ ਸਰਹਿੰਦ ਦੇ ਪਿੰਡ ਤਰਖਾਣ ਮਾਜਰਾ ਦੇ ਟੀ-ਪੁਆਇੰਟ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਕਾਰਨ ਗੱਡੀ 'ਚ ਸਵਾਰ ਰਾਜਪਾਲ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਲੋਕ ਜੋ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ।
ਤਰਖਾਣ ਮਾਜਰਾ ਦੇ ਟੀ-ਪੁਆਇੰਟ ਉੱਤੇ ਇੱਕ ਭਿਆਨਕ ਸੜਕ ਹਾਦਸਾ:ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਮਹਿੰਦਰਾ ਪਿੱਕਅੱਪ ਗੱਡੀ ਮਾਤਾ ਨੈਣਾਂ ਦੇਵੀ ਦੇ ਮੰਦਰ ਤੋਂ ਦਰਸ਼ਨ ਕਰਕੇ ਘਰ ਨੂੰ ਵਾਪਿਸ ਆ ਰਹੀ ਸਨ। ਜਿਸਦਾ ਕਿ ਤਰਖਾਣ ਮਾਜਰਾ ਦੇ ਟੀ-ਪੁਆਇੰਟ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ। ਗੱਡੀ ਵਿੱਚ ਸਵਾਰ ਰਾਜਪਾਲ ਸਿੰਘ ਨਾਮ ਦੇ ਵਿਅਕਤੀ ਦੀ ਗਰਦਨ ਨੂੰ ਜ਼ੋਰਦਾਰ ਝਟਕਾ ਲੱਗਿਆ ਅਤੇ ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਹਿੰਦਰਾ ਗੱਡੀ ਪੁਲ ਦੇ ਹੇਠਾਂ ਬਣੇ ਚਿੰਨ ਵਿੱਚ ਜਾ ਟਕਰਾਈ: ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਹ ਸ਼ਰਧਾਲੂ ਕੱਲ ਕਰੀਬ ਸਾਢੇ ਕੁ ਤਿੰਨ ਵਜੇ ਮਾਤਾ ਨੈਣਾਂ ਦੇਵੀ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਤਰਖਾਣ ਮਾਜਰਾ ਦੇ ਟੀ-ਪੁਆਇੰਟ 'ਤੇ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਦੀ ਗੱਡੀ ਅੱਗੇ ਕਾਰ ਆ ਗਈ ਸੀ ਤੇ ਉੱਥੇ ਮੀਂਹ ਪੈ ਰਿਹਾ ਸੀ ਸ਼ਰਧਾਲੂਆਂ ਦੀ ਮਹਿੰਦਰਾ ਗੱਡੀ ਦੇ ਗੇਅਰ ਨਹੀਂ ਸਨ ਅਤੇ ਅਚਾਨਕ ਹੀ ਸਾਹਮਣੇ ਕਾਰ ਆ ਗਈ ਤੇ ਉਨ੍ਹਾਂ ਦੀ ਮਹਿੰਦਰਾ ਗੱਡੀ ਪੁਲ ਦੇ ਹੇਠਾਂ ਬਣੇ ਚਿੰਨ ਵਿੱਚ ਜਾ ਟਕਰਾਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਮਾਮਲੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ :ਉਨ੍ਹਾਂ ਨਾਲ ਗੱਡੀ ਵਿੱਚ ਸਵਾਰ ਕੁਝ ਹੋਰ ਲੋਕ ਜਿਨ੍ਹਾਂ ਦੇ ਨਾਮ ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਖੁਸ਼ਵੀਰ ਸਿੰਘ, ਛੋਟਾ ਸਿੰਘ ਅਤੇ ਵਿੱਕੀ ਸਿੰਘ ਹਨ ਉਨ ਵੀ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਹੈ ਦੱਸਿਆ ਕਿ ਇਹ ਮਾਤਾ ਨੈਣਾਂ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਮਾਨਸਾ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਰਾਜਪਾਲ ਸਿੰਘ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਗਿਆ ਹੈ ਅਤੇ ਮਾਮਲੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।