ਪੰਜਾਬ

punjab

ETV Bharat / state

ਬਿਜਲੀ ਦੇ ਵੱਡੇ ਕੱਟਾਂ ਤੋਂ ਪਰੇਸ਼ਾਨ ਬਠਿੰਡਾ ਵਾਸੀ, ਸਰਕਾਰ ਖ਼ਿਲਾਫ਼ ਕੱਢੀ ਭੜਾਸ - large power cuts in Bathinda

ਇੱਕ ਪਾਸੇ ਲੋਕ ਹੀਟ ਵੇਵ ਤੋਂ ਪਰੇਸ਼ਾਨ ਹਨ ਅਤੇ ਦੂਜੇ ਪਾਸੇ ਹੁਣ ਬਠਿੰਡਾ ਵਿੱਚ 15 ਘੰਟਿਆਂ ਤੋਂ ਲੱਗੇ ਬਿਜਲੀ ਕੱਟ ਨੇ ਲੋਕਾਂ ਵਿਚਲੇ ਸਬਰ ਦੇ ਬੰਨ੍ਹ ਨੂੰ ਤੋੜ ਦਿੱਤਾ। ਬਿਜਲੀ ਨਾ ਆਉਣ ਤੋਂ ਪਰੇਸ਼ਾਨ ਵੱਖ-ਵੱਖ ਮਹੱਲਿਆਂ ਦੇ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।

LARGE POWER CUTS
ਬਿਜਲੀ ਦੇ ਵੱਡੇ ਕੱਟਾਂ ਤੋਂ ਪਰੇਸ਼ਾਨ ਬਠਿੰਡਾ ਵਾਸੀ (etv bharat (ਬਠਿੰਡਾ ਰਿਪੋਟਰ))

By ETV Bharat Punjabi Team

Published : Jun 20, 2024, 8:07 AM IST

ਸਰਕਾਰ ਖ਼ਿਲਾਫ਼ ਕੱਢੀ ਭੜਾਸ (etv bharat (ਬਠਿੰਡਾ ਰਿਪੋਟਰ))

ਬਠਿੰਡਾ: ਜ਼ਿਲ੍ਹੇ ਬਠਿੰਡਾ ਦੇ ਲੈਣੋਂ ਪਾਰਲੇ ਇਲਾਕੇ ਵਿੱਚ ਲਗਭਗ 14-15 ਘੰਟਿਆਂ ਤੋਂ ਬਿਜਲੀ ਨਾ ਹੋਣ ਕਾਰਨ ਅੱਕੇ ਹੋਏ ਲੋਕਾਂ ਨੇ ਸਰਕਾਰ ਅਤੇ ਪੀਐਸਪੀਸੀਐਲ ਦੇ ਖਿਲਾਫ ਧਰਨਾ ਦਿੱਤਾ। ਦੱਸ ਦਈਏ ਬਠਿੰਡਾ ਦੇ ਲੈਣੋਂ ਪਾਰ ਏਰੀਏ ਵਿੱਚ ਵੱਡੀ ਆਬਾਦੀ ਅਤੇ ਗਰੀਬ ਲੋਕ ਵੱਸਦੇ ਹਨ ਪਰ ਹੁਣ ਬਿਜਲੀ ਦੇ ਵੱਡੇ ਕੱਟਾਂ ਕਾਰਨ ਅੱਕੇ ਹੋਏ ਇਹ ਲੋਕ ਸੜਕਾਂ ਉੱਤੇ ਬੈਠਣ ਲਈ ਮਜਬੂਰ ਹੋਏ ਹਨ।

ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ: ਇਹ ਵੀ ਦੱਸਣਾ ਹੋਵੇਗਾ ਕਿ ਇਸ ਇਲਾਕੇ ਵਿੱਚ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਘਰ ਵੀ ਹੈ। ਸਵੇਰ ਤੋਂ ਲੱਗੇ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਸੜਕ ਉੱਤੇ ਆਉਣ ਲਈ ਮਜਬੂਰ ਕਰ ਦਿੱਤਾ। ਲੋਕਾਂ ਦੀ ਇੱਕੋ ਹੀ ਮੰਗ ਹੈ ਕਿ ਬਿਜਲੀ ਤੁਰੰਤ ਛੱਡੀ ਜਾਵੇ ਕਿਉਂਕਿ ਘਰਾਂ ਵਿੱਚ ਨਾ ਤਾਂ ਪੀਣ ਵਾਲਾ ਪਾਣੀ ਹੈ ਅਤੇ ਨਾ ਹੀ ਬਿਜਲੀ, ਜਿਸ ਕਾਰਨ ਬੱਚੇ ਅਤੇ ਬਜ਼ੁਰਗਾਂ ਦਾ ਜੀਣਾ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਆਪਣੇ ਘਰਾਂ ਵਿੱਚ ਏਸੀ ਛੱਡ ਕੇ ਬੈਠੇ ਹਨ ਅਤੇ ਉਨ੍ਹਾਂ ਦੀ ਸਮੱਸਿਆ ਸੁਣਨ ਲਈ ਫੋਨ ਤੱਕ ਵੀ ਨਹੀਂ ਚੁੱਕ ਰਹੇ।

ਵੱਡੇ ਪੱਧਰ ਉੱਤੇ ਧਰਨਾ ਲਾਉਣ ਦੀ ਚਿਤਾਵਨੀ: ਧਰਨੇ ਦੌਰਾਨ ਕੌਂਸਲਰ ਹਰਵਿੰਦਰ ਲੱਡੂ ਨੇ ਦੱਸਿਆ ਕਿ ਲਗਭਗ 14-15 ਘੰਟਿਆਂ ਤੋਂ ਲਾਈਟ ਨਹੀਂ ਹੈ, ਅਸੀਂ ਬਾਰ-ਬਾਰ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਾਂ ਪਰ ਕੋਈ ਵੀ ਰਿਸਪਾਂਸ ਨਹੀਂ ਆ ਰਿਹਾ। ਹੁਣ ਅੱਕੇ ਹੋਏ ਲੋਕਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਆਖਿਆ ਕਿ ਸਾਨੂੰ ਤਾਂ ਲੱਗਦਾ ਹੈ ਕਿ ਬਠਿੰਡਾ ਦੇ ਇਸ ਇਲਾਕੇ ਵਿੱਚ ਮੌਜੂਦਾ ਸਰਕਾਰ ਨੂੰ ਵੋਟਾਂ ਘੱਟ ਪਈਆਂ ਹਨ, ਜਿਸ ਦਾ ਸਾਡੇ ਤੋਂ ਇਹ ਬਦਲਾ ਲੈ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਬਿਜਲੀ ਬਹਾਲ ਨਾ ਕੀਤੀ ਤਾਂ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰਾਂ ਅੱਗੇ ਵੀ ਧਰਨਾ ਦਿੱਤਾ ਜਾਵੇ। ਧਰਨੇ 'ਚ ਮੌਜੂਦ ਔਰਤਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕੋਸਿਆ।


ABOUT THE AUTHOR

...view details