ਬਰਨਾਲਾ:ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ ਹੈ। ਜਿਸਦੇ ਚੱਲਦਿਆਂ ਪੰਜਾਬ ਭਰ ਵਿੱਚ ਸਿਹਤ ਵਿਭਾਗ ਨੂੰ ਜ਼ਿਲ੍ਹਾ ਪੱਧਰ 'ਤੇ ਡੇਂਗੂ ਦੇ ਪ੍ਰਬੰਧਾਂ ਲਈ ਹਦਾਇਤਾਂ ਹਨ। ਬਰਨਾਲਾ ਵਿੱਚ ਡੇਂਗੂ ਦੇ ਪ੍ਰਬੰਧਾਂ ਨੂੰ ਲੈਕੇ ਈਟੀਵੀ ਭਾਰਤ ਵਲੋਂ ਰਿਐਲਟੀ ਚੈੱਕ ਕੀਤਾ ਗਿਆ। ਇਸ ਦੌਰਾਨ ਬਰਨਾਲਾ ਦੇ ਸਿਹਤ ਵਿਭਾਗ ਦੀ ਕਾਰਵਾਈ ਡੇਂਗੂ ਨੂੰ ਲੈ ਕੇ ਕਾਫੀ ਸਰਗਰਮ ਪਾਈ ਗਈ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਵਿਭਾਗ ਨੇ ਇੱਕ ਸਪੈਸ਼ਲ ਡੇਂਗੂ ਵਾਰਡ ਬਣਾਇਆ ਹੈ। ਜਿਸ ਵਿੱਚ ਵਿਭਾਗ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਦਕਿ ਲੋਕਾਂ ਨੂੰ ਇਸ ਦੇ ਬਚਾਅ ਲਈ ਜਾਗਰੂਕਤਾ ਮੁਹਿੰਮ ਵੀ ਜਾਰੀ ਹੈ।
ਸਪੈਸ਼ਲ ਡੇਂਗੂ ਨੂੰ ਲੈ ਕੇ ਬਰਨਾਲਾ ਵਿੱਚ ਪ੍ਰਬੰਧਾਂ ਸਬੰਧੀ ਰਿਐਲਟੀ ਚੈੱਕ, ਪ੍ਰਸ਼ਾਸਨ ਡੇਂਗੂ ਵਿਰੁੱਧ ਪੱਬਾਂ ਭਾਰ - DENGUE ARRANGEMENTS IN BARNALA
ਬਰਨਾਲਾ ਵਿੱਚ ਡੇਂਗੂ ਉੱਤੇ ਕਾਬੂ ਪਾਉਣ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ। ਸਿਹਤ ਵਿਭਾਦ ਡੇਂਗੂ ਖ਼ਿਲਾਫ਼ ਪੂਰੀ ਤਰ੍ਹਾਂ ਤਿਆਰ ਵੀ ਦਿਖਾਈ ਦਿੱਤਾ।
Published : Oct 12, 2024, 1:19 PM IST
ਡੇਂਗੂ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ
ਇਸ ਮੌਕੇ ਗੱਲਬਾਤ ਕਰਦਿਆਂ ਸਿਵਿਲ ਸਰਜਨ ਬਰਨਾਲਾ ਡਾਕਟਰ ਤਪਿੰਦਰ ਜੋਤ ਜੋਤੀ ਕੌਸ਼ਲ ਨੇ ਕਿਹਾ ਕਿ ਬਰਨਾਲਾ ਵਿੱਚ ਡੇਂਗੂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਪੈਸ਼ਲ ਵਾਰਡ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਭਰ ਵਿੱਚ ਡੇਂਗੂ ਤੋਂ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਫੀਲਡ ਵਿੱਚ ਕੰਮ ਕਰ ਰਹੀਆਂ ਹਨ ਬਰਨਾਲਾ ਦਾ ਸਿਹਤ ਵਿਭਾਗ ਡੇਂਗੂ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਇਲਾਵਾ ਡੇਂਗੂ ਦੇ ਟੈਸਟ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਹੋਣਾ ਜਰੂਰੀ ਹੈ। ਡੇਂਗੂ ਦਾ ਮੱਛਰ ਖੜੇ ਪਾਣੀ ਵਿੱਚ ਫੈਲਦਾ ਹੈ ਇਸ ਦੇ ਲਈ ਕਿਸੇ ਵੀ ਜਗ੍ਹਾ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਆਪਣੇ ਆਲੇ ਦੁਆਲੇ ਦੀ ਲੋਕਾਂ ਨੂੰ ਸਾਫ ਸਫਾਈ ਰੱਖਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਮੌਕੇ ਪੂਰੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ।
- ਰਵਨੀਤ ਬਿੱਟੂ ਦਾ ਬਿਆਨ, ਕਿਹਾ- ਪੰਜਾਬ ਨੂੰ ਬਰਬਾਦ ਕਰ ਰਹੇ ਕਿਸਾਨ ਲੀਡਰ, ਕਾਂਗਰਸ ਨੂੰ ਤੰਜ, ਕਿਹਾ- ਜਲੇਬੀ ਵਾਲੀ ਫੈਕਟਰੀ ਲੱਭੋ
- ਕੁਆਰੀਆਂ ਕੁੜੀਆਂ ਲਈ ਕਰਵਾ ਚੌਥ ਰੱਖਣ ਦਾ ਰਿਵਾਜ਼ ਕਿਉ ਨਹੀਂ? ਵਿਆਹੀਆਂ ਨੂੰ ਕਿਸ ਭਗਵਾਨ ਦੀ ਕਰਨੀ ਚਾਹੀਦੀ ਪੂਜਾ, ਇੱਕ ਕੱਲਿਕ 'ਤੇ ਜਾਣੋ
- ਨਸ਼ਾ ਛਡਾਓ ਕੇਂਦਰ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲਾ ਕੰਪਿਊਟਰ ਆਪਰੇਟਰ ਚੜ੍ਹਿਆ ਪੁਲਿਸ ਅੜਿੱਕੇ
ਡੇਂਗੂ ਦਾ ਲਾਰਵਾ
ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੇ ਮੈਡੀਸਨ ਡਾਕਟਰ ਰਿਸ਼ਵ ਗਰਗ ਨੇ ਕਿਹਾ ਕਿ ਡੇਂਗੂ ਦਾ ਇਲਾਜ ਚੰਗੇ ਤਰੀਕੇ ਨਾਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਸਾਰੇ ਸ਼ਹਿਰ ਵਿੱਚ ਦਵਾਈ ਦਾ ਛੜਕਾ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਜਾਗਰੂਕ ਕਰ ਰਹੀਆਂ ਹਨ। ਸ਼ਹਿਰ ਵਿੱਚ ਅਲੱਗ ਅਲੱਗ ਥਾਵਾਂ ਤੇ ਖੜੇ ਪਾਣੀ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਜਗ੍ਹਾ ਵੀ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ ਉਸ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਖਤਮ ਕਰਵਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਡੇਂਗੂ ਦਾ ਮਰੀਜ਼ ਸਰਕਾਰੀ ਹਸਪਤਾਲ ਵਿੱਚ ਆਉਂਦਾ ਹੈ ਤਾਂ ਉਸ ਦੇ ਇਲਾਜ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਕਿਹਾ ਕਿ ਡੇਂਗੂ ਤੂੰ ਬਚਨ ਦਾ ਉਪਾਅ ਜਾਗਰੂਕਤਾ ਹੀ ਹੈ। ਕਿਉਂਕਿ ਡੇਂਗੂ ਇੱਕ ਦੂਜੇ ਤੋਂ ਵੀ ਫੈਲਦਾ ਹੈ। ਡੇਂਗੂ ਦਾ ਮੱਛਰ ਜੇਕਰ ਮਰੀਜ਼ ਨੂੰ ਕੱਟਣ ਤੋਂ ਬਾਅਦ ਦੂਜੇ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਨਾਲ ਡੇਂਗੂ ਹੋਰ ਫੈਲਦਾ ਹੈ। ਇਸ ਕਰਕੇ ਡੇਂਗੂ ਦੇ ਮੱਛਰ ਦੇ ਕੱਟਣ ਤੋਂ ਹੀ ਬਚਣ ਦੀ ਲੋੜ ਹੈ। ਇਸ ਕਰਕੇ ਇਸ ਮੱਛਰ ਤੋਂ ਬਚਣ ਲਈ ਬਾਹਾਂ, ਲੱਤਾਂ ਉੱਤੇ ਪੈਰਾਂ ਨੂੰ ਢੱਕ ਕੇ ਹੀ ਰੱਖਣ ਦੀ ਲੋੜ ਹੈ।