ਪੰਜਾਬ

punjab

ETV Bharat / state

ਭਾਜਪਾ 'ਚ ਸ਼ਾਮਲ ਰਵਨੀਤ ਬਿੱਟੂ ਨੇ ਕਾਂਗਰਸ ਛੱਡਣ ਦੇ ਦੱਸੇ ਕਈ ਵੱਡੇ ਕਾਰਨ - Ravneet Bittu Joined The Bjp

Ravneet Bittu joined the BJP: ਇਸ ਵਾਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਬਹੁਤ ਹੀ ਮਜ਼ੇਦਾਰ ਅਤੇ ਚੌਣਤੀਪੂਰਨ ਰਹਿਣਗੀਆਂ। ਇਸ ਦਾ ਇੱਕ ਨਮੂਨਾ ਅੱਜ ਵੇਖਣ ਨੂੰ ਮਿਲਿਆ

RAVNEET BITTU JOINED THE BJP
RAVNEET BITTU JOINED THE BJP

By ETV Bharat Punjabi Team

Published : Mar 26, 2024, 7:45 PM IST

ਦਿੱਲੀ: ਪੰਜਾਬ ਦੀ ਸਿਆਸਤ ਲਈ 26 ਮਾਰਚ 2024 ਦਾ ਦਿਨ ਬਹੁਤ ਅਹਿਮ ਰਿਹਾ। ਕਾਂਗਰਸ ਨਾਲ ਪਰਿਵਾਰਿਕ ਰਿਸ਼ਤਾ ਰੱਖਣ ਵਾਲੇ ਅਤੇ ਹੁਣ ਤੱਕ ਕਾਂਗਰਸ ਦਾ ਸਾਥ ਵਾਲੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਰਨਵੀਤ ਬਿੱਟੂ ਨੇ ਪੰਜਾ ਛੱਡ ਹੁਣ ਕਲਮ ਫੜ ਲਿਆ ਹੈ।

ਭਾਜਪਾ 'ਚ ਸ਼ਾਮਲ ਹੋਣ ਦਾ ਇਹ ਸੀ ਕਾਰਨ:ਭਾਜਪਾ 'ਚ ਸ਼ਾਮਲ ਹੋਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਰਵਨੀਤ ਸਿੰਘ ਨੇ ਕਿਹਾ, ''ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਮੇਰਾ ਡੂੰਘਾ ਰਿਸ਼ਤਾ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਜੀ, ਜੇਪੀ ਨੱਡਾ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ। ਮੈਂ ਸਿਰਫ ਇੱਕ ਗੱਲ ਕਹਾਂਗਾ ਕਿ ਮੈਂ ਇੱਕ ਸ਼ਹੀਦ ਪਰਿਵਾਰ ਵਿੱਚੋਂ ਹਾਂ। ਮੇਰੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਸਨ। ਪੰਜਾਬ ਨੇ ਹਨੇਰੇ ਦਾ ਸਮਾਂ ਦੇਖਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਇਸ ਨੂੰ ਕਿਵੇਂ ਠੀਕ ਕਰਨਾ ਹੈ। ਪੀਐਮ ਮੋਦੀ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਾਕੀ ਰਾਜ ਤਰੱਕੀ ਕਰ ਗਏ ਹਨ ਪਰ ਪੰਜਾਬ ਵਿੱਚ ਇੱਕ ਪਾੜਾ ਰਹਿ ਗਿਆ ਹੈ ਜਿੱਥੇ ਇੱਕ ਪੁਲ ਦੀ ਜ਼ਰੂਰਤ ਹੈ।

ਪੰਜਾਬ ਨੂੰ ਜੋੜਾਂਗੇ ਕੇਂਦਰ ਨਾਲ ਬਿੱਟੂ:ਰਵਨੀਤ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਦਯੋਗਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਲੋਕ ਜਾਣਦੇ ਹਨ ਕਿ ਸਰਕਾਰ 10 ਸਾਲ ਸੱਤਾ 'ਚ ਰਹੀ ਹੈ ਅਤੇ ਬਣੀ ਰਹੇਗੀ ਤਾਂ ਅਸੀਂ ਪਿੱਛੇ ਕਿਉਂ ਰਹਿ ਜਾਈਏ। ਸਾਡਾ ਪੰਜਾਬ ਕਿਉਂ ਪਿੱਛੇ ਰਹਿ ਜਾਵੇ? ਪਰ ਇੱਕ ਸਮਾਂ ਸੀ ਜਦੋਂ ਅਕਾਲੀ ਦਲ ਨੇ ਅਜਿਹਾ ਬਿੱਲ ਲਿਆਂਦਾ ਕਿ ਜਨਤਾ ਗੁੰਮਰਾਹ ਹੋ ਗਈ ਅਤੇ ਹੁਣ ਇਸ ਤੋਂ ਪਿੱਛੇ ਹਟ ਗਈ। ਅਸੀਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਜੋੜਾਂਗੇ।

ਰਵਨੀਤ ਸਿੰਘ ਬਿੱਟੂ ਦਾ ਸਿਆਸੀ ਸਫ਼ਰ:ਜ਼ਿਕਰ ਕਰ ਦਈਏ ਕਿ ਬਿੱਟੂ ਨੇ ਪਹਿਲੀ ਵਾਰ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ 2014 ਅਤੇ 2019 ਵਿੱਚ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ। 2019 ਵਿੱਚ ਬਿੱਟੂ ਨੇ ਸਿਮਰਜੀਤ ਸਿੰਘ ਬੈਂਸ ਨੂੰ ਹਰਾਇਆ ਸੀ।

ABOUT THE AUTHOR

...view details