ਲੁਧਿਆਣਾ:ਪੰਜਾਬ ਦੀ ਸਿਆਸਤ ਹੁਣ ਕਾਫ਼ੀ ਰੌਚਕ ਹੋ ਚੁੱਕੀ ਹੈ।ਅਕਸਰ ਕਿਹਾ ਜਾਂਦਾ ਕਿ ਸਿਆਸਤਦਾਨਾਂ ਦਾ ਕੋਈ ਇਮਾਨ ਨਹੀਂ ਹੁੰਦਾ।ਉਹ ਉਸ ਪਾਰਟੀ 'ਚ ਕਦੇ ਵੀ ਜਾ ਸਕਦੇ ਨੇ ਜਿਸ ਦਾ ਪੱਲੜਾ ਪਾਰੀ ਹੋਵੇ, ਫਿਰ ਚਾਹੇ ਤੁਸੀਂ ਉਸ ਪਾਰਟੀ ਨੂੰ ਹਮੇਸ਼ਾ ਹੀ ਨਿੰਦ ਦੇ ਕਿਉਂ ਨਾ ਆਏ ਹੋਵੋ। ਅਜਿਹਾ ਹੀ ਅੱਜ ਦਿਨ ਪੰਾਜਬ ਦੀ ਸਿਆਸਤ ਨੇ ਦੇਖਿਆ ਜਦੋਂ ਸਾਬਕਾ ਮੁੱਖ ਮੰਤਰੀ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਆਪਣੀ ਮਾਂ ਪਾਰਟੀ ਨੂੰ ਕਾਂਗਰਸ ਦਾ ਹੱਥ ਛੱਡ ਕੇ ਉਸੇ ਹੱਥ ਨਾਲ ਭਾਜਪਾ ਦਾ ਕਮਲ ਫੜ ਲਿਆ। ਇਸ ਖਬਰ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆ ਕੇ ਰੱਖ ਦਿੱਤਾ।ਇਸ ਮਗਰੋਂ ਕਾਂਗਰਸੀ ਪਾਰਟੀ ਦੇ ਆਗੂਆਂ ਵੱਲੋਂ ਬਿੱਟੂ ਬਾਰੇ ਆਪਣੇ ਮਨ ਦੀ ਗੱਲ ਸਭ ਦੇ ਸਾਹਮਣੇ ਰੱਖ ਦਿੱਤੀ।
ਮਮਤਾ ਆਸ਼ੂ ਬਿੱਟੂ ਬਾਰੇ ਕੀ ਬੋਲੇ: ਰਵਨੀਤ ਬਿੱਟੂ ਦੇ ਦਲ ਬਦਲਣ ਨਾਲ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਮਮਤਾ ਆਸ਼ੂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਹੈਰਾਨੀ ਹੋਈ ਹੈ ਕਿ ਰਵਨੀਤ ਬਿੱਟੂ ਅਜਿਹਾ ਕਦਮ ਚੁੱਕਣਗੇ । ਉਹਨਾਂ ਕਿਹਾ ਕਿ ਬਿੱਟੂ ਦਾ ਪਰਿਵਾਰ ਕਾਂਗਰਸ ਪਾਰਟੀ 'ਚ ਰਹਿ ਕੇ ਸਿਆਸਤ ਕਰਦਾ ਰਿਹਾ ਹੈ। ਰਵਨੀਤ ਬਿੱਟੂ ਨੂੰ ਖੁਦ ਕਾਂਗਰਸ ਨੇ ਬਹੁਤ ਕੁਝ ਦਿੱਤਾ ਸੀ ਪਰ ਉਹਨਾਂ ਨੇ ਕਿਉਂ ਇਹ ਫੈਸਲਾ ਲਿਆ, ਉਹ ਕਾਫੀ ਹੈਰਾਨ ਹਨ।
- ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਿਆ ਬਹੁਤ ਵੱਡਾ ਝਟਕਾ, ਕਿਸੇ ਆਪਣੇ ਨੇ ਹੀ ਦੱਸੀ ਪਾਰਟੀ ਦੇ ਅੰਦਰ ਦੀ ਗੱਲ - ravneet bittu joined the bjp
- ਭਾਜਪਾ 'ਚ ਸ਼ਾਮਲ ਰਵਨੀਤ ਬਿੱਟੂ ਨੇ ਕਾਂਗਰਸ ਛੱਡਣ ਦੇ ਦੱਸੇ ਕਈ ਵੱਡੇ ਕਾਰਨ - Ravneet Bittu Joined The Bjp
- ਹੁਣ ਗੁਰਮੀਤ ਸਿੰਘ ਖੁੱਡੀਆਂ ਕਰਨਗੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ! - Big statement of Gurmeet Singh