ਪੰਜਾਬ

punjab

ETV Bharat / state

ਬਰਨਾਲਾ 'ਚ ਦੁਸਹਿਰੇ ਦੀਆਂ ਤਿਆਰੀਆਂ ਮੁਕੰਮਲ, ਲਾਈਟਾਂ ਵਾਲਾ ਰਾਵਣ ਬਣੇਗਾ ਖਿੱਚ ਦਾ ਕੇਂਦਰ - OCCASION OF DUSSEHRA

ਬਰਨਾਲਾ ਵਿੱਚ ਦੁਸਹਿਰੇ ਮੌਕੇ ਰਾਵਣ ਦੇਹਨ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਲਾਈਟਾਂ ਵਾਲਾ ਰਾਵਣ ਖਿੱਚ ਦਾ ਕੇਂਦਰ ਰਹੇਗਾ।

Dussehra in Barnala
ਬਰਨਾਲਾ 'ਚ ਦੁਸਹਿਰੇ ਦੀਆਂ ਤਿਆਰੀਆਂ ਮੁਕੰਮਲ (ETV BHARAT PUNJAB (ਰਿਪੋਟਰ,ਬਰਨਾਲਾ))

By ETV Bharat Punjabi Team

Published : Oct 12, 2024, 7:56 AM IST

ਬਰਨਾਲਾ:ਜ਼ਿਲ੍ਹਾ ਬਰਨਾਲਾ ਵਿੱਚ ਦੁਸਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 48ਵਾਂ ਦੁਸਹਿਰਾ ਮੇਲਾ ਪੂਰੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਕਾਰੀਗਰਾਂ ਵੱਲੋਂ 65 ਫੁੱਟ ਉੱਚੇ ਰਾਵਣ ਦੇ ਬੁੱਤ ਨੂੰ ਬਣਾਇਆ ਗਿਆ ਹੈ ਜੋ ਇਸ ਵਾਰ ਵਿਸ਼ੇਸ਼ ਲਾਈਟਿੰਗ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇਗਾ। ਉੱਥੇ ਹੀ ਪੁਲਿਸ ਵੱਲੋਂ ਵੀ ਦੁਸਹਿਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਹੈ।

ਲਾਈਟਾਂ ਵਾਲਾ ਰਾਵਣ ਬਣੇਗਾ ਖਿੱਚ ਦਾ ਕੇਂਦਰ (ETV BHARAT PUNJAB (ਰਿਪੋਟਰ,ਬਰਨਾਲਾ))



ਲੋਕਾਂ ਨੂੰ ਪਹੁੰਚਣ ਦਾ ਸੱਦਾ
ਇਸ ਮੌਕੇ 'ਤੇ ਦੁਸ਼ਹਿਰਾ ਕਮੇਟੀ ਦੇ ਮੇਲਾ ਇੰਚਾਰਜ ਪ੍ਰਵੀਨ ਸਿੰਗਲਾ ਨੇ ਕਿਹਾ ਕਿ ਉਹ ਪਿਛਲੇ 48 ਸਾਲਾਂ ਤੋਂ ਬਰਨਾਲਾ ਵਿੱਚ ਦੁਸ਼ਹਿਰੇ ਦਾ ਤਿਹਾਰ ਮਨਾ ਰਹੇ ਹਨ। ਇਸ ਵਾਰ ਬਹੁਤ ਹਾਈ ਫਾਈ ਦੁਸਹਿਰੇ ਦਾ ਸਮਾਗਮ ਕਰਵਾਇਆ ਜਾ ਰਿਹਾ। 65 ਫੁੱਟ ਉੱਚੇ ਰਾਵਣ ਅਤੇ ਤਿੰਨ ਬੁੱਤ ਬਣਾਏ ਗਏ ਹਨ। ਜਿਸ ਵਿੱਚ ਪਟਾਖਿਆਂ ਅਤੇ ਲਾਈਟਿੰਗ ਦਾ ਬਹੁਤ ਸੁੰਦਰ ਪ੍ਰਬੰਧ ਕੀਤਾ ਗਿਆ। ਉਹਨਾਂ ਕਿਹਾ ਕਿ ਦੁਸ਼ਹਿਰੇ ਵਾਲੇ ਦਿਨ ਸ਼ੋਭਾ ਯਾਤਰਾ ਪੰਚਾਇਤੀ ਮੰਦਰ ਬਰਨਾਲਾ ਤੋਂ ਚੱਲੇਗੀ, ਜੋ ਬਰਨਾਲਾ ਦੇ ਬਾਜ਼ਾਰਾਂ ਵਿੱਚ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਸ਼ਾਮ 6 ਵਜੇ ਬਰਨਾਲਾ ਦੇ ਦੁਸ਼ਹਿਰਾ ਮੇਲੇ ਵਿੱਚ ਪਹੁੰਚੇਗੀ। ਇਸ ਦੌਰਾਨ ਬੱਚਿਆਂ ਵੱਲੋਂ ਵੀ ਵਿਸ਼ੇਸ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਜਾਵੇਗਾ। ਉੱਥੇ ਉਹਨਾਂ ਦੱਸਿਆ ਕਿ ਸਮਾਗਮ 'ਚ ਵਿਸ਼ੇਸ਼ ਤੌਰ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪਹੁੰਚਣਗੇ। ਉਹਨਾਂ ਸ਼ਹਿਰ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਦੁਸ਼ਹਿਰਾ ਮੇਲੇ ਵਿੱਚ ਪਹੁੰਚਣ ਦਾ ਸੱਦਿਆ ਦਿੱਤਾ।


ਰਾਵਣ ਦਾ ਬੁੱਤ ਸਪੈਸ਼ਲ
ਇਸ ਮੌਕੇ ਬੁੱਤ ਬਣਾਉਣ ਵਾਲੇ ਰਘਬੀਰ ਸਿੰਘ ਗੋਲਡੀ ਨੇ ਕਿਹਾ ਕਿ ਉਹ ਪਿਛਲੇ 16 ਸਾਲਾਂ ਤੋਂ ਬੁੱਤ ਬਣਾਉਣ ਦਾ ਕੰਮ ਕਰ ਰਿਹਾ ਹੈ। ਪਹਿਲਾਂ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰੰਤੂ ਉਸ ਤੋਂ ਬਾਅਦ ਉਸਨੂੰ ਬੁੱਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਜੋ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਇਸ ਵਾਰ ਦੀ ਰਾਵਣ ਦਾ ਬੁੱਤ ਸਪੈਸ਼ਲ ਤੌਰ ਤੇ ਬਣਾਇਆ ਗਿਆ ਹੈ ਜਿਸ ਵਿੱਚ ਬਕਾਇਦਾ ਲਾਈਟਿੰਗ ਲਗਾਈ ਗਈ ਹੈ। ਜੋ ਦੇਖਣ ਨੂੰ ਬਹੁਤ ਸੁੰਦਰ ਲੱਗੇਗੀ।

ਸੁਰੱਖਿਆ ਪ੍ਰਬੰਧ ਮੁਕੰਮਲ
ਉੱਥੇ ਇਸ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਸੂਬੇ ਭਰ ਦੀ ਤਰ੍ਹਾਂ ਬਰਨਾਲਾ ਸ਼ਹਿਰ ਜ਼ਿਲ੍ਹੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਰਨਾਲਾ ਅਤੇ ਧਨੌਲਾ ਵਿਖੇ ਵੀ ਇਹ ਤਿਉਹਾਰ ਮਨਾਇਆ ਜਾਵੇਗਾ। ਇਸ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਬਰਨਾਲਾ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਭੀੜ ਹੁੰਦੀ ਹੈ। ਇਸ ਨੂੰ ਲੈ ਕੇ ਬਰਨਾਲਾ ਪੁਲਿਸ ਵੱਲੋਂ ਲਗਾਤਾਰ ਪੈਟਰੋਲਿੰਗ ਅਤੇ ਨਾਕਾਬੰਦੀ ਕਰਕੇ ਹਰ ਪਾਸੇ ਨਜ਼ਰ ਰੱਖੀ ਜਾ ਰਹੀ ਹੈ।

ABOUT THE AUTHOR

...view details