ਪੰਜਾਬ

punjab

ETV Bharat / state

ਵਿਦੇਸ਼ਾਂ 'ਚ ਪਹੁੰਚੀ ਪੰਜਾਬ ਦੀ ਜਵਾਨੀ ਕਾਰਨ ਫਿੱਕਾ ਪਿਆ ਬਾਜ਼ਾਰਾਂ ਦੇ ਵਿੱਚ ਰੱਖੜੀ ਦਾ ਤਿਉਹਾਰ - Faded Rakhi festival - FADED RAKHI FESTIVAL

Rakhri festival: ਅੰਮ੍ਰਿਤਸਰ ਵਿੱਚ ਇਸ ਵਾਰ ਰੱਖੜੀ ਦਾ ਤਿਉਹਾਰ ਇਸ ਵਾਰ ਫਿੱਕਾ-ਫਿੱਕਾ ਨਜ਼ਰ ਆ ਰਿਹਾ ਹੈ। ਬਜ਼ਾਰਾਂ ਵਿੱਚ ਵੀ ਰੌਣਕਾਂ ਦਿਖਾਈ ਨਹੀਂ ਦੇ ਰਹੀਆਂ ਹਨ। ਇਸ ਵਾਰ ਤਾਂ ਮਹਿੰਗੀਆਂ ਰੱਖੜੀਆਂ ਨੂੰ ਵੀ ਸੇਲ ਲਗਾ ਕੇ ਵੇਚਿਆ ਜਾ ਰਿਹਾ ਹੈ। ਪੜ੍ਹੋ ਪੂਰੀ ਖਬਰ...

Rakhri festival
ਫਿੱਕਾ ਪਿਆ ਬਾਜ਼ਾਰਾਂ ਦੇ ਵਿੱਚ ਰੱਖੜੀ ਦਾ ਤਿਉਹਾਰ (Etv Bharat (ਅੰਮ੍ਰਿਤਸਰ,ਪੱਤਰਕਾਰ))

By ETV Bharat Punjabi Team

Published : Aug 18, 2024, 10:46 PM IST

ਫਿੱਕਾ ਪਿਆ ਬਾਜ਼ਾਰਾਂ ਦੇ ਵਿੱਚ ਰੱਖੜੀ ਦਾ ਤਿਉਹਾਰ (Etv Bharat (ਅੰਮ੍ਰਿਤਸਰ,ਪੱਤਰਕਾਰ))

ਅੰਮ੍ਰਿਤਸਰ:ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਇਸ ਵਾਰ ਫਿੱਕਾ-ਫਿੱਕਾ ਨਜ਼ਰ ਆ ਰਿਹਾ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਬੀਤੇ ਸਾਲਾਂ ਦੇ ਵਾਂਗ ਇਸ ਵਾਰ ਬਾਜ਼ਾਰਾਂ ਦੇ ਵਿੱਚ ਰੌਣਕਾਂ ਦਿਖਾਈ ਨਹੀਂ ਦੇ ਰਹੀਆਂ ਹਨ। ਇਸ ਵਿੱਚ ਦੁਕਾਨਦਾਰਾਂ ਦਾ ਖਾਸ ਤੌਰ ਦੇ ਉੱਤੇ ਮੰਨਣਾ ਹੈ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵੱਡੀ ਗਿਣਤੀ ਦੇ ਵਿੱਚ ਹਰੇਕ ਸਾਲ ਲੱਖਾਂ ਦੀ ਤਾਦਾਦ ਨਾਲ ਵਿਦੇਸ਼ਾਂ ਨੂੰ ਰੁੱਖ ਕਰ ਰਹੇ ਹਨ। ਅਜਿਹੇ ਵਿੱਚ ਭੈਣ ਅਤੇ ਭਰਾ ਦੋਵਾਂ ਦੇ ਲਈ ਅਹਿਮ ਮੰਨਿਆ ਜਾਂਦੇ ਇਸ ਤਿਉਹਾਰ ਦੀ ਰੰਗਤ ਫਿੱਕੀ ਨਜ਼ਰ ਆ ਰਹੀ ਹੈ।

ਰੱਖੜੀ ਦੇ ਤਿਉਹਾਰ ਮੌਕੇ ਬਾਜ਼ਾਰ ਕਾਫੀ ਸੁੰਨੇ ਨਜ਼ਰ ਆਏ:ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੀ ਵਾਰ ਰੱਖੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਦੇ ਵਿੱਚ ਕਾਫੀ ਰੌਣਕਾਂ ਦਿਖਾਈ ਦੇ ਰਹੀਆਂ ਸਨ ਪਰ ਇਸ ਵਾਰ ਬਾਜ਼ਾਰ ਕਾਫੀ ਸੁੰਨੇ ਪਏ ਹੋਏ ਨਜ਼ਰ ਆ ਰਹੇ ਹਨ। ਇਸਦਾ ਵੱਡਾ ਕਾਰਨ ਇਹ ਵੀ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾ ਵਿੱਚ ਬੈਠੇ ਹੋਏ ਹਨ। ਭੈਣਾਂ ਵੱਲੋਂ ਵੀ ਇਸ ਵਾਰ ਵਿਦੇਸ਼ਾਂ ਵਿੱਚ ਬੈਠੇ ਆਪਣੇ ਭਰਾਵਾਂ ਨੂੰ ਫੋਨ ਦੇ ਉੱਤੇ ਹੀ ਇਸ ਤਿਉਹਾਰ ਦੀ ਵਧਾਈ ਦਿੱਤੀ ਜਾ ਰਹੀ ਹੈ।

ਮਹਿੰਗੀਆਂ ਰੱਖੜੀਆਂ ਨੂੰ ਵੀ ਸੇਲ ਲਗਾ ਕੇ ਵੇਚਿਆ ਜਾ ਰਿਹਾ:ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੰਨੀ ਲਾਗਤ ਲਗਾ ਕੇ ਰੱਖੜੀ ਲਿਆਂਦੀ ਗਈ ਹੈ। ਉਨ੍ਹਾਂ ਦੀ ਉਹ ਲਾਗਤ ਵੀ ਇਸ ਵਾਰ ਪੂਰੀ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਚਿੰਤਾ ਅਤੇ ਪਰੇਸ਼ਾਨੀ ਤਾਂ ਜਰੂਰ ਹੈ ਪਰ ਉਮੀਦ ਹੈ ਕਿ ਕੱਲ ਦੇ ਦਿਨ ਵਿੱਚ ਉਨ੍ਹਾਂ ਦੇ ਕੋਲ ਸਟੋਕ ਦੇ ਵਿੱਚ ਪਈ ਰੱਖੜੀ ਵਿਕ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਟੋਕ ਕਲੀਅਰ ਕਰਨ ਲਈ ਉਨ੍ਹਾਂ ਵੱਲੋਂ ਮਹਿੰਗੀਆਂ ਰੱਖੜੀਆਂ ਨੂੰ ਵੀ ਸੇਲ ਲਗਾ ਕੇ ਵੇਚਿਆ ਜਾ ਰਿਹਾ ਹੈ। ਦੱਸਿਆ ਕਿ ਇਸ ਵਾਰ ਰੱਖੜੀ ਮਾਰਕੀਟ ਵਿੱਚ 20 ਰੁਪਏ ਤੋਂ 500 ਰੁਪਏ ਤੱਕ ਹੀ ਵਿਕ ਰਹੀ ਹੈ।

ABOUT THE AUTHOR

...view details