ਲੁਧਿਆਣਾ : ਲੁਧਿਆਣਾ ਜਿਸ ਨੂੰ ਲੋਕ ਸਭਾ ਹਾਟ ਸੀਟ ਵਜੋਂ ਜਾਣਿਆ ਜਾ ਰਿਹਾ ਹੈ। ਕਾਂਗਰਸ ਛੱਡ ਕੁਝ ਦਿਨ ਪਹਿਲਾਂ ਹੀ ਭਾਜਪਾ 'ਚ ਗਏ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਉਮੀਦਵਾਰ ਹਨ ਅਤੇ ਕਾਂਗਰਸ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਹੈ। ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਵਿਚਕਾਰ ਲਗਾਤਾਰ ਤਿਖੀ ਬਿਆਨਬਾਜ਼ੀ ਚੱਲ ਰਹੀ ਹੈ। ਪਰ ਕੱਲ ਰਾਤ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਦੋਵੇਂ ਉਮਦੀਵਾਰ ਜੱਫੀ ਪਾਉਂਦੇ ਨਜ਼ਰ ਆਏ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਖੂਬ ਚਰਚਾਵਾਂ ਚੱਲ ਰਹੀਆਂ ਹਨ। ਬੀਤੀ ਰਾਤ ਇੱਕ ਜਾਗਰਨ ਦੀ ਵੀਡੀਓ ਹੈ, ਜਿਸ ਵਿੱਚ ਪਹਿਲਾਂ ਰਵਨੀਤ ਸਿੰਘ ਬਿੱਟੂ ਪਹੁੰਚਦੇ ਹਨ, ਬਾਅਦ ਚ ਰਾਜਾ ਵੜਿੰਗ ਪਹੁੰਚਦੇ ਹਨ ਅਤੇ ਪਿੱਛੋਂ ਜਾ ਰਵਨੀਤ ਸਿੰਘ ਬਿੱਟੂ ਨੂੰ ਜੱਫੀ ਪਾਉਂਦੇ ਹਨ। ਜਿੱਥੇ ਇੱਕ ਪਾਸੇ ਰਾਜਾ ਵੜਿੰਗ ਖੜੇ ਨਜ਼ਰ ਆਉਂਦੇ ਹਨ, ਉੱਥੇ ਹੀ ਰਵਨੀਤ ਸਿੰਘ ਬਿੱਟੂ ਭੰਗੜਾ ਪਾ ਭੇਟਾਂ ਨੂੰ ਇੰਜੋਏ ਕਰਦੇ ਵੀ ਨਜ਼ਰ ਆਉਂਦੇ ਹਨ।
ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਜਿਸ ਤੋਂ ਬਾਅਦ 'ਆਪ' ਆਗੂ ਨੇ ਉਡਾਇਆ ਮਜ਼ਾਕ ਕਿਹਾ- 'ਦੇਵੇਂ ਹੀ ਡਰਾਮੇਬਾਜ਼' - Lok Sabha Elections 2024 - LOK SABHA ELECTIONS 2024
Lok Sabha Elections 2024 : ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜੱਫੀ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਹ ਵੀਡੀਓ ਦਰੇਸੀ ਮੈਦਾਨ ਨੇੜੇ ਇੱਕ ਸਕੂਲ ਵਿੱਚ ਕਰਵਾਏ ਬਾਬਾ ਖਾਟੂ ਸ਼ਿਆਮ ਦੇ ਜਾਗਰਣ ਦੀ ਹੈ। ਪੜ੍ਹੋ ਪੂਰੀ ਖਬਰ...
Published : May 5, 2024, 4:41 PM IST
'ਦੋਵੇਂ ਹੀ ਡਰਾਮੇਬਾਜ਼ੀ' : ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਦੋਵਾਂ ਤੇ ਸਵਾਲ ਵੀ ਖੜੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਸਟੇਜ ਤੇ ਦੋਵੇਂ ਜਫੀਆਂ ਪਾ ਰਹੇ ਹਨ ਜਦੋਂ ਕਿ ਦਿਨ ਦੇ ਵਿੱਚ ਦੋਵੇਂ ਹੀ ਇੱਕ ਦੂਜੇ ਦੇ ਖਿਲਾਫ ਆਪਣੀ ਭੜਾਸ ਕੱਢਦੇ ਹਨ। ਉਹਨਾਂ ਕਿਹਾ ਕਿ ਤੁਸੀਂ ਅੱਜ ਦੇਖ ਲਿਓ ਇਹ ਜਿਹੜੇ ਜੱਫੀਆਂ ਪਾਉਂਦੇ ਹਨ ਅੱਜ ਕੀ ਕਰਨਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਹੀ ਡਰਾਮੇਬਾਜ਼ੀ ਕਰਦੇ ਹਨ। ਉਹਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣਗੇ ਇਹਨਾਂ ਦੀ ਚਾਲਬਾਜ਼ੀਆਂ ਇਹਨਾਂ ਦੀਆਂ ਡਰਾਮੇਬਾਜ਼ੀਆਂ ਤੋਂ ਲੋਕ ਸਮਝ ਚੁੱਕੇ ਹਨ।
- ਜਾਣੋ, ਉਨ੍ਹਾਂ ਕਰੋੜਪਤੀ ਤੇ ਕਰਜ਼ਦਾਰ ਉਮੀਦਵਾਰਾਂ ਨੂੰ, ਜਿਨ੍ਹਾਂ ਨੇ 2004 ਤੋਂ ਲੈ ਕੇ 2019 ਤੱਕ ਪੰਜਾਬ ਵਿੱਚ ਲੜੀਆਂ ਲੋਕ ਸਭਾ ਚੋਣਾਂ - Lok Sabha Election
- ਅੰਮ੍ਰਿਤਪਾਲ ਲਈ ਚੋਣ ਪ੍ਰਚਾਰ, ਮਾਤਾ ਬਲਵਿੰਦਰ ਕੌਰ ਨੇ ਕਿਹਾ- ਵਿਰਸਾ ਸਿੰਘ ਵਲਟੋਹਾ ਕਰ ਲੈਣ ਡਿਬੇਟ ... - Lok Sabha Election 2024
- 'ਦਲ ਬਦਲੂ ਸਿਆਸਤਦਾਨਾਂ ਤੋਂ ਪਰੇਸ਼ਾਨ ਆਮ ਜਨਤਾ', ਜਾਣੋ ਕੀ ਹੈ ਪਿੰਡ ’ਚੋਂ ਸੱਥ ਦੀ ਰਾਏ - Lok Sabha Election 2024
ਕਾਬਿਲੇ ਗੌਰ ਹੈ ਕਿ ਲਗਾਤਾਰ ਰਵਨੀਤ ਬਿੱਟੂ ਦੇ ਖਿਲਾਫ ਰਾਜਾ ਵੜਿੰਗ ਆਪਣੀ ਭੜਾਸ ਕੱਢ ਰਹੇ ਸਨ। ਬੀਤੇ ਦਿਨ ਵੀ ਉਹਨਾਂ ਕਿਹਾ ਸੀ ਕਿ ਰਵਨੀਤ ਬਿੱਟੂ ਨੇ ਪਿਛਲੇ 10 ਸਾਲਾਂ ਦੇ ਵਿੱਚ ਲੋਕਾਂ ਦੇ ਫੋਨ ਹੀ ਨਹੀਂ ਚੱਕੇ, ਉੱਥੇ ਰਵਨੀਤ ਬਿੱਟੂ ਨੇ ਵੀ ਰਾਜਾ ਵੜਿੰਗ ਨੂੰ ਕਰਾਰਾ ਜਵਾਬ ਦਿੱਤਾ ਸੀ ਪਰ ਬੀਤੀ ਰਾਤ ਹੀ ਇਹ ਦੋਵੇਂ ਲੀਡਰ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਸਟੇਜ ਤੇ ਵਿਖਾਈ ਦਿੱਤੇ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਸਵਾਲ ਵੀ ਖੜੇ ਕਰ ਰਹੇ ਹਨ।