ਲੁਧਿਆਣਾ:ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਸੌਣ ਦੇ ਮਹੀਨੇ ਦੇ ਦੌਰਾਨ 25 ਅਤੇ 26 ਤਰੀਕ ਨੂੰ ਲੁਧਿਆਣਾ ਸਮੇਤ ਸੂਬੇ ਚ ਬਰਸਾਤ ਦਾ ਪ੍ਰਕੋਪ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਉਹਨਾਂ ਜਿੱਥੇ ਲੋਕਾਂ ਨੂੰ ਇਸ ਹੁੰਮਸ ਭਰੀ ਗਰਮੀ ਤੋਂ ਰਾਹਤ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਹੈ ਕਿ ਦੁਪਹਿਰ ਦੇ ਸਮੇਂ ਜਿਆਦਾਤਰ ਹੋਮਡਿਟੀ ਹੋ ਸਕਦੀ ਹੈ, ਜਿਸ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਥੋੜਾ ਗੁਰੇਜ਼ ਕਰਨ। ਲਿਹਾਜ਼ਾ ਉਹਨਾਂ ਨੇ ਇਸ ਬਾਰਿਸ਼ ਦੇ ਮੌਸਮ 'ਚ ਕਿਸਾਨਾਂ ਨੂੰ ਵੀ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।
ਪੰਜਾਬ 'ਚ ਮੀਂਹ ਦੀ ਚੇਤਾਵਨੀ, 2 ਦਿਨ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ - Weather Update
Weather Forecast: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਬਾਅਦ ਮੌਸਮ ਬਦਲਣ ਦੇ ਜਰੂਰ ਆਸਾਰ ਹਨ। 25 ਅਤੇ 26 ਤਰੀਕ ਨੂੰ ਬਰਸਾਤ ਦਾ ਪ੍ਰਕੋਪ ਦੇਖਣ ਨੂੰ ਮਿਲ ਸਕਦਾ ਹੈ।
Published : Jul 22, 2024, 5:51 PM IST
25 ਅਤੇ 26 ਤਰੀਕ ਨੂੰ ਬਰਸਾਤ ਦਾ ਪ੍ਰਕੋਪ ਦੇਖਣ ਨੂੰ ਮਿਲ ਸਕਦਾ ਹੈ: ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਜਿੱਥੇ ਤਾਪਮਾਨ ਦੇ ਵਿੱਚ ਕਾਫ਼ੀ ਬਦਲਾਵ ਦੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਰਾਤ ਦਾ ਤਾਪਮਾਨ 31 ਡਿਗਰੀ ਅਤੇ ਦਿਨ ਦਾ ਤਾਪਮਾਨ 38 ਡਿਗਰੀ ਹੈ, ਜਿਸ ਦੇ ਨਾਲ ਹੋਮਡਿਟੀ ਜਿਆਦਾ ਹੈ। ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ 25 ਅਤੇ 26 ਤਰੀਕ ਨੂੰ ਬਰਸਾਤ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
- ਨਸ਼ੇ 'ਚ ਟੱਲੀ ਪਤੀ ਬਣਿਆ ਹੈਵਾਨ, ਪਤਨੀ ਦਾ ਕਿਰਚਾਂ ਮਾਰ-ਮਾਰ ਕੀਤਾ ਬੁਰਾ ਹਾਲ - The husband beat the wife
- ਜਾਣੋ ਬਿਆਸ ਦਰਿਆ ਦੀ ਮੌਜੂਦਾ ਸਥਿਤੀ, ਪ੍ਰਸ਼ਾਸ਼ਨ ਦੇ ਅਗਾਊ ਪ੍ਰਬੰਧਾਂ ਦੀ ਖੁੱਲੀ ਪੋਲ - Current status of Beas river
- 251 ਪ੍ਰਕਾਰ ਦੇ ਅੰਮ੍ਰਿਤਸਰ ਕੁਲਚੇ ਤਿਆਰ ਕਰਕੇ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕੀਤਾ ਨਵਾਂ ਰਿਕਾਰਡ - 251 types of Amritsar Kulche
ਕਿਸਾਨਾਂ ਨੂੰ ਪਾਣੀ ਦੀ ਨਿਕਾਸੀ ਦਾ ਖਾਸ ਧਿਆਨ ਰੱਖਣਾ ਪਵੇਗਾ: ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਇਸ ਵਾਰ ਟੈਂਪਰੇਚਰ ਜਿਆਦਾ ਰਾਈਸ ਹੋਇਆ ਹੈ, ਜਿਸ ਕਰਕੇ ਹੋਮਡਿਟੀ ਭਰੀ ਗਰਮੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਬਚਣ ਦੇ ਲਈ ਲੋਕ ਸਵੇਰ ਦੇ ਸਮੇਂ ਸੈਰ ਕਰਨ ਅਤੇ ਦਿਨ ਚੜ੍ਹਦੇ ਹੋਮਡਿਟੀ ਭਰੇ ਮੌਸਮ 'ਚ ਅਵਾਇਡ ਕਰਨ। ਇਹੀ ਨਹੀਂ ਉਹਨਾਂ ਕਿਸਾਨਾਂ ਨੂੰ ਵੀ ਇਸ ਬਾਰਿਸ਼ ਦੇ ਮੌਸਮ 'ਚ ਆਪਣੇ ਖੇਤਾਂ ਵਿੱਚ ਪਾਣੀ ਨਾ ਖੜਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਮੌਸਮ ਵਿੱਚ ਕਿਸਾਨਾਂ ਨੂੰ ਪਾਣੀ ਦੀ ਨਿਕਾਸੀ ਦਾ ਖਾਸ ਧਿਆਨ ਰੱਖਣਾ ਪਵੇਗਾ।