ਸੰਗਰੂਰ: ਇਹਨੀ ਦਿਨੀਂ ਬਰਸਾਤੀ ਮੌਸਮ ਦੌਰਾਨ ਅਕਸਰ ਹੀ ਪੁਰਾਣੇ ਘਰਾਂ ਦੀਆਂ ਛੱਤਾਂ ਡਿੱਗਣ ਦੇ ਮਾਮਲੇ ਸਾਹਮਣੇ ਆਊਂਦੇ ਰਹਿੰਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਤੋਂ ਜਿੱਥੇ ਇੱਕ ਪੁਰਾਣੇ ਘਰ ਦੀਆਂ ਦੋ ਛੱਤਾਂ ਡਿੱਗਣ ਦੇ ਨਾਲ ਇੱਕ 70 ਸਾਲਾਂ ਮਹਿਲਾ ਦੀ ਮੌਤ ਹੋ ਗਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਮ੍ਰਿਤਕ ਮਹਿਲਾ ਦੇ ਪੁੱਤਰ ਨੇ ਦੱਸਿਆ ਕਿ ਮੇਰੇ ਮਾਤਾ ਪਿਤਾ ਦੋਵੇਂ ਘਰ ਦੇ ਅੰਦਰ ਸੋ ਰਹੇ ਸਨ। ਜਿਸ ਵੇਲੇ ਇਹ ਹਾਦਸਾ ਵਾਪਰਿਆ ਉਥੇ ਹੀ ਹਾਦਸੇ ਤੋਂ ਬਾਅਦ ਬਜ਼ੁਰਗ ਮਹਿਲਾ ਦੀ ਲਾਸ਼ ਨੂੰ ਆਸ-ਪਾਸ ਦੇ ਲੋਕਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਕਰੀਬ 2 ਘੰਟੇ ਬਾਅਦ ਬਾਹਰ ਕੱਢਿਆ ਗਿਆ।
ਸੰਗਰੂਰ 'ਚ ਆਫਤ ਬਣੀ ਬਰਸਾਤ, ਸੁੱਤੇ ਹੋਏ ਪਰਿਵਾਰ 'ਤੇ ਡਿੱਗੀ ਘਰ ਦੀ ਛੱਤ, ਮਹਿਲਾ ਮੌਕੇ ਦੀ ‘ਤੇ ਹੋਈ ਮੌਤ - Rain became a disaster in Sangrur - RAIN BECAME A DISASTER IN SANGRUR
ਮਾਨਸੂਨ ਨੇ ਦੇਸ਼ ਦੇ ਕਈ ਹਿੱਸਿਆਂ 'ਚ ਦਸਤਕ ਦੇ ਦਿੱਤੀ ਹੈ। ਇਸ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਗਈ ਹੈ ਪਰ ਨਾਲ ਹੀ ਕਈ ਲੋਕਾਂ ਲਈ ਮੀਂਹ ਹਨੇਰੀ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸੰਗਰੂਰ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ।

Published : Jul 1, 2024, 5:33 PM IST
|Updated : Jul 25, 2024, 2:46 PM IST
ਸੁੱਤੇ ਪਏ ਵਾਪਰ ਗਿਆ ਹਾਦਸਾ: ਮ੍ਰਿਤਕ ਮਹਿਲਾ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਮਾਤਾ ਪਿਤਾ ਦੋਵੇਂ ਘਰ ਦੇ ਅੰਦਰ ਸੋ ਰਹੇ ਸਨ। ਮੇਰੇ ਪਿਤਾ ਰਾਤ ਬਾਥਰੂਮ ਕਰਨ ਦੇ ਲਈ ਉੱਠੇ ਤਾਂ ਅਚਾਨਕ ਹੀ ਘਰ ਦੀਆਂ ਦੋਵੇਂ ਛੱਤਾਂ ਡਿੱਗ ਗਈਆਂ, ਜਿਸ ਨਾਲ ਅੰਦਰ ਸੁੱਤੇ ਮੇਰੇ ਮਾਤਾ ਜੀ ਲੈਂਟਰ ਦੇ ਹੇਠਾਂ ਆ ਗਏ। ਜਿਵੇਂ ਹੀ ਸਾਨੂੰ ਇਸ ਪੂਰੇ ਮਾਮਲੇ ਬਾਰੇ ਪਤਾ ਲੱਗਾ ਤਾਂ ਅਸੀਂ ਮੌਕੇ ਉੱਤੇ ਪਹੁੰਚੇ ਅਤੇ ਮਾਤਾ ਨੂੰ ਬਾਹਰ ਕੱਢਿਆ ਤਾਂ ਉਸ ਸਮੇਂ ਤੱਕ ਮਾਤਾ ਦੀ ਮੌਤ ਹੋ ਚੁੱਕੀ ਸੀ।
- ਬਸਤੀਵਾਦੀ ਯੁੱਗ ਦੇ ਕਾਨੂੰਨ ਹੋਏ ਖ਼ਤਮ; ਨਵੇਂ ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ, ਜਾਣੋ ਹੁਣ ਕਿਵੇਂ ਹੋਵੇਗੀ ਕਾਨੂੰਨੀ ਧਾਰਾ ਮੁਤਾਬਕ ਕਾਰਵਾਈ
- ਲਾਈਵ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ, ਰਾਹੁਲ ਗਾਂਧੀ ਵਲੋਂ ਵਿਰੋਧ - Parliament Session Live Updates
- ਦਿੱਲੀ ਸ਼ਰਾਬ ਨੀਤੀ ਮਾਮਲਾ: ਕੇ.ਕਵਿਤਾ ਜ਼ਮਾਨਤ 'ਤੇ ਦਿੱਲੀ ਹਾਈਕੋਰਟ 'ਚ ਫੈਸਲਾ ਅੱਜ - DELHI LIQUOR SCAM CASE
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਸੁੱਤੇ ਸਮੇਂ ਸਾਨੂੰ ਇੱਕੋ ਦਮ ਹੀ ਕੁਝ ਡਿੱਗਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਘਰ ਦਾ ਦਰਵਾਜਾ ਖੜਕਾਇਆ ਗਿਆ ਪਰ ਜਦੋਂ ਅੰਦਰੋਂ ਦਰਵਾਜ਼ਾ ਨਾ ਖੁੱਲਿਆ ਤਾਂ ਉਨ੍ਹਾਂ ਵੱਲੋਂ ਦਰਵਾਜੇ ਨੂੰ ਧੱਕੇ ਨਾਲ ਤੋੜਿਆ ਗਿਆ ਅਤੇ ਘਰ ਵਿੱਚ ਵੜ ਦੇਖਿਆ ਗਿਆ ਤਾਂ ਘਰ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ ਅਤੇ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਮਲਵੇ ਦੇ ਹੇਠਾਂ ਦਬੀ ਹੋਈ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀ ਮੀਂਹ ਪੈਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਮਾਮਲੇ ਵੱਧ ਜਾਂਦੇ ਹਨ। ਅਜਿਹੇ ਵਿਚ ਲੋਕਾਂ ਨੂੰ ਸਾਵਧਾਨੀਆਂ ਵਰਤਨ ਦੀ ਲੋੜ ਹੈ ।