ਪੰਜਾਬ 'ਚ ਮੀਂਹ ਨੂੰ ਲੈ ਕੇ ਨਵਾਂ ਅੱਪਡੇਟ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਪੰਜਾਬ ਵਿੱਚ ਇਸ ਵਾਰ ਮੌਨਸੂਨ ਕਮਜ਼ੋਰ ਰਿਹਾ ਹੈ, ਹਾਲਾਂਕਿ ਗੁਆਂਢੀ ਸੂਬਿਆਂ ਵਿੱਚ ਜਰੂਰ ਮੀਂਹ ਪਿਆ ਹੈ। ਪਰ, ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਤਾਂ ਮੌਨਸੂਨ ਦੀ ਹੁਣ ਤੱਕ ਦੀ ਆਮਦ ਤੱਕ 42 ਫੀਸਦੀ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਹ ਖੁਲਾਸਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ।
ਤਾਪਮਾਨ 'ਚ ਗਿਰਾਵਟ ਦਰਜ:ਕੁਲਵਿੰਦਰ ਕੌਰ ਨੇ ਦੱਸਿਆ ਕਿ ਹਾਲਾਂਕਿ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਆਮ ਨਾਲੋਂ ਦੋ ਡਿਗਰੀ ਜਿਆਦਾ ਟੈਂਪਰੇਚਰ ਚੱਲ ਰਹੇ ਹਨ। ਉੱਥੇ ਹੀ ਨਮੀ ਦੀ ਮਾਤਰਾ ਵੀ ਮੌਸਮ ਦੇ ਵਿੱਚ ਕਾਫੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਚਿਪਚਿਪੀ ਗਰਮੀ ਜਿਆਦਾ ਮਹਿਸੂਸ (Punjab Weather Update) ਹੋ ਰਹੀ ਹੈ।
ਮੀਂਹ ਘੱਟ ਪੈਣ ਕਰਕੇ ਕਿਸਾਨਾਂ ਦਾ ਨੁਕਸਾਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਰਿਸ਼ ਘੱਟ ਪੈਣ ਕਰਕੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਹੋਈ ਹੈ। ਉੱਥੇ ਹੀ ਬਿਜਲੀ ਦੀ ਖ਼ਪਤ ਦੇ ਨਾਲ ਡੀਜ਼ਲ ਦੀ ਖ਼ਪਤ ਕਰਕੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਹੋਇਆ ਹੈ। ਉੱਥੇ ਹੀ ਧਰਤੀ ਹੇਠਲੇ ਪਾਣੀ ਦੀ ਵੀ ਵਰਤੋਂ ਹੋਈ ਹੈ।
ਕਿਸਾਨਾਂ ਨੂੰ ਨੁਕਸਾਨ ਕਿਵੇਂ :ਕੁਲਵਿੰਦਰ ਕੌਰ ਨੇ ਦੱਸਿਆ ਕਿ ਫਿਲਹਾਲ ਮੌਸਮ ਵਿੱਚ ਕੁਝ ਰਾਹਤ ਜ਼ਰੂਰ ਆਉਣ ਵਾਲੇ ਦਿਨਾਂ ਵਿੱਚ ਮਿਲੇਗੀ, ਪਰ ਉਸ ਤੋਂ ਬਾਅਦ ਮੌਸਮ ਆਮ ਵਰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਆਦਾਤਰ ਹਿੱਸਾ ਸਿੰਚਾਈ ਦੇ ਅਧੀਨ ਹੈ। ਇਸ ਕਰਕੇ ਬਾਰਿਸ਼ ਨਾ ਪੈਣ ਨਾਲ ਫਸਲ ਨੂੰ ਕੋਈ ਸਿੱਧਾ ਨੁਕਸਾਨ ਤਾਂ ਨਹੀਂ ਹੁੰਦਾ, ਪਰ ਜਦੋਂ ਕਿਸਾਨ ਮੋਟਰ ਚਲਾਉਂਦੇ ਹਨ ਜਾਂ ਫਿਰ ਇੰਜਨ ਚਲਾਉਂਦੇ ਹਨ, ਤਾਂ ਪਾਲਣ ਦੀ ਖਪਤ ਹੁੰਦੀ ਹੈ। ਇਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ।
ਮੀਂਹ ਨੂੰ ਲੈ ਕੇ ਅੱਪਡੇਟ:ਇਸ ਤੋਂ ਇਲਾਵਾ, ਧਰਤੀ ਹੇਠਲਾਂ ਪਾਣੀ ਵੀ ਬੇਲੋੜੀ ਮਾਤਰਾ ਦੇ ਵਿੱਚ ਕੱਢਿਆ ਜਾਂਦਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਘਟਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਕੁਝ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਜਰੂਰ ਮਿਲੇਗੀ, ਪਰ ਉਸ ਤੋਂ ਬਾਅਦ ਟੈਂਪਰੇਚਰ ਮੁੜ ਤੋਂ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਦਿਨ ਵੇਲ੍ਹੇ ਨਮੀ ਦੀ ਮਾਤਰਾ 65 ਫੀਸਦੀ ਤੱਕ ਹੁੰਦੀ ਹੈ, ਜੋ ਸਵੇਰੇ 85 ਫੀਸਦੀ ਤੱਕ ਪਹੁੰਚ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਜਿਆਦਾ ਮਹਿਸੂਸ ਹੁੰਦੀ ਹੈ।