ਪੰਜਾਬ

punjab

ETV Bharat / state

ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਨੂੰ ਲੈ ਕੇ ਲੁਧਿਆਣਾ ਵਿੱਚ ਛਾਪੇਮਾਰੀ, 70 ਤੋਂ ਵੱਧ ਬੱਚਿਆਂ ਨੂੰ ਕੀਤਾ ਰੈਸਕਿਊ - Child Labor Protest Day - CHILD LABOR PROTEST DAY

Child Labor Protest Day: ਅੱਜ ਵਿਸ਼ਵ ਭਰ ਦੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਲੁਧਿਆਣਾ ਦੇ ਵਿੱਚ ਅੱਜ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਮਹਿਕਮੇ ਦੀ ਮੈਂਬਰ ਦਿਵਿਆ ਗੁਪਤਾ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਕੇ 70 ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ। ਪੜ੍ਹੋ ਪੂਰੀ ਖਬਰ...

CHILD LABOR PROTEST DAY
ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਨੂੰ ਲੈ ਕੇ ਲੁਧਿਆਣਾ ਵਿੱਚ ਛਾਪੇਮਾਰੀ (Etv Bharat Ludhiana)

By ETV Bharat Punjabi Team

Published : Jun 12, 2024, 5:27 PM IST

ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਨੂੰ ਲੈ ਕੇ ਲੁਧਿਆਣਾ ਵਿੱਚ ਛਾਪੇਮਾਰੀ (Etv Bharat Ludhiana)

ਲੁਧਿਆਣਾ:ਵਿਸ਼ਵ ਭਰ ਦੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਲੁਧਿਆਣਾ ਦੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਦੀ ਮੈਂਬਰ ਦਿਵਿਆ ਗੁਪਤਾ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਕੇ 70 ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ। ਚਾਈਲਡ ਲੇਬਰ ਐਕਟਰ ਦੇ ਤਹਿਤ ਜਿੰਨਾ ਫੈਕਟਰੀਆਂ ਦੇ ਵਿੱਚੋਂ ਇਨ੍ਹਾਂ ਬੱਚਿਆਂ ਨੂੰ ਛੱਡਵਾਇਆ ਗਿਆ ਹੈ ਉਨ੍ਹਾਂ ਤੇ ਕਾਰਵਾਈ ਦੀ ਉਨ੍ਹਾਂ ਗੱਲ ਆਖੀ ਹੈ।

ਸਮਾਜ ਵਿਰੋਧੀ ਕਰੋਪੀ:ਦਿਵਿਆ ਗੁਪਤਾ ਨੇ ਕਿਹਾ ਕਿ ਲੁਧਿਆਣਾ ਵਰਗੇ ਸ਼ਹਿਰਾਂ ਦੇ ਅੰਦਰ ਲੋਕ ਪੜੇ ਲਿਖੇ ਹਨ ਇਸ ਦੇ ਬਾਵਜੂਦ ਬਾਲ ਮਜ਼ਦੂਰੀ ਨੂੰ ਵਧਾਵਾ ਮਿਲ ਰਿਹਾ ਹੈ ਜਦੋਂ ਕਿ ਇਸ ਸਮਾਜ ਵਿਰੋਧੀ ਕਰੋਪੀ ਨੂੰ ਦੂਰ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਸਾਡੇ ਸਮਾਜ ਦੇ ਖਿਲਾਫ ਹੈ ਉੱਥੇ ਹੀ ਸਾਡੇ ਬੱਚਿਆਂ ਦੇ ਅਧਿਕਾਰੀ ਅਤੇ ਉਨ੍ਹਾਂ ਦੀ ਸਿੱਖਿਆ 'ਚ ਅੜਚਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪ ਮੁਹਾਰੇ ਹੋ ਕੇ ਇਸ ਤੇ ਰੋਕ ਲਾਉਣ 'ਚ ਮਦਦ ਕਰਨੀ ਚਾਹੀਦੀ ਹੈ।

ਚੰਗੇ ਸਮਾਜ ਦੀ ਸਿਰਜਣਾ: ਮੈਂਬਰ ਨੇ ਦੱਸਿਆ ਕਿ ਅਸੀਂ ਬੱਚਿਆਂ ਨੂੰ ਰੈਸਕਿਊ ਕਰਨ ਤੋਂ ਬਾਅਦ ਬਾਲ ਘਰਾਂ ਦੇ ਵਿੱਚ ਰੱਖਦੇ ਹਨ ਉਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ। ਉਸ ਤੋਂ ਬਾਅਦ ਵੀ ਨਜ਼ਰ ਰੱਖੀ ਜਾਂਦੀ ਹੈ ਕਿ ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਬੱਚੇ ਉਨ੍ਹਾਂ ਵੱਲੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੇ ਵਿੱਚ ਕਈ ਬੱਚੇ ਨਸ਼ੇ ਦੇ ਸੇਵਨ ਤੇ ਵੀ ਲੱਗੇ ਹੋਏ ਹਨ, ਜਿਨਾਂ ਨੂੰ ਨਸ਼ਾ ਛੱਡਵਾਉਣ ਲਈ ਉਨ੍ਹਾਂ ਦੀ ਕੌਂਸਲਿੰਗ ਆਦਿ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਨੂੰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੇ ਹੱਕਾਂ ਪ੍ਰਤੀ, ਉਨ੍ਹਾਂ ਦੀਆਂ ਜਿੰਮੇਵਾਰੀਆਂ ਪ੍ਰਤੀ, ਉਨ੍ਹਾਂ ਨੂੰ ਦੱਸਿਆ ਜਾਂਦਾ ਹੈ।

ABOUT THE AUTHOR

...view details