ਪੰਜਾਬ

punjab

ETV Bharat / state

26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਮਿਲੀ ਮਨਜੂਰੀ, ਦਿੱਲੀ ਦੀ ਝਾਕੀ ਤੋਂ ਵਾਂਝੇ ਰਹਿਣਗੇ ਲੋਕ - REPUBLIC DAY 2025

ਹਰ ਸਾਲ ਵਾਂਗ ਇਸ ਸਾਲ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਹੋਣ ਵਾਲੀ ਪਰੇਡ 'ਚ ਪੰਜਾਬ ਦੀ ਝਾਕੀ ਦੇਖਣ ਨੂੰ ਮਿਲੇਗੀ।

Punjab's tableau gets approval for January 26 parade, people will be deprived of Delhi's tableau
26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਮਿਲੀ ਮਨਜੂਰੀ, ਦਿੱਲੀ ਦੀ ਝਾਕੀ ਤੋਂ ਵਾਂਝੇ ਰਹਿਣਗੇ ਲੋਕ (Etv Bharat)

By ETV Bharat Punjabi Team

Published : Dec 22, 2024, 5:39 PM IST

ਚੰਡੀਗੜ੍ਹ:ਹਰ ਸਾਲ ਵਾਂਗ 2025 ਵਿੱਚ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਹੋਣ ਵਾਲੀ ਪਰੇਡ 'ਚ ਪੰਜਾਬ ਦੀ ਝਾਕੀ ਦੇਖਣ ਨੂੰ ਮਿਲੇਗੀ। ਜਾਣਕਾਰੀ ਅਨੁਸਾਰ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਝਾਕੀ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਵਿਖਾਏ ਜਾਣਗੇ।

ਦਿੱਲੀ ਨੂੰ ਮਿਲੀ ਨਿਰਾਸ਼ਾ

26 ਜਨਵਰੀ ਦੀ ਪਰੇਡ 'ਚ ਇਸ ਸਾਲ ਮਾਹਿਰਾਂ ਦੀ ਕਮੇਟੀ ਨੇ ਦਿੱਲੀ ਦੀ ਝਾਕੀ ਦੇ ਥੀਮ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਵੀ ਨਾ ਮਨਜ਼ੂਰ ਕੀਤੀਆਂ ਗਈਆਂ ਹਨ। ਉਥੇ ਹੀ ਇਸ ਵਾਰ ਗੁਜਰਾਤ, ਯੂਪੀ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਝਾਕੀਆਂ ਵੀ 26 ਜਨਵਰੀ ਦੀ ਪਰੇਡ ਵਿਚ ਹਿੱਸਾ ਲੈਣਗੀਆਂ। ਹਾਲਾਂਕਿ, ਦੇਸ਼ ਦੇ 76ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਆਮ ਆਦਮੀ ਸ਼ਾਸਤ ਰਾਜ ਪੰਜਾਬ ਸਮੇਤ 15 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਰਸੇ, ਇਤਿਹਾਸ ਅਤੇ ਵਰਤਮਾਨ ਨਾਲ ਸਜੀ ਰੰਗੀਨ ਝਾਕੀ ਨੂੰ ਕਰਤੱਵਿਆ ਪੱਥ ’ਤੇ ਦੇਖਿਆ ਜਾਵੇਗਾ।

ਪਹਿਲਾਂ ਪੰਜਾਬ 'ਤੇ ਹੋਇਆ ਸੀ ਵਿਵਾਦ

ਜ਼ਿਕਰਯੋਗ ਹੈ ਕਿ ਪਿਛਲੀ ਵਾਰ ਕੇਂਦਰ ਵੱਲੋਂ ਪੰਜਾਬ ਦੀ ਝਾਕੀ ਦੀ ਚੋਣ ਨਹੀਂ ਕੀਤੀ ਗਈ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵਾਰ ਹਰਿਆਣਾ ਅਤੇ ਚੰਡੀਗੜ੍ਹ ਦੀ ਝਾਕੀ ਵੀ ਚੁਣੀ ਗਈ ਹੈ ਪਰ ਦਿੱਲੀ ਦੀ ਝਾਕੀ ਨੂੰ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਝਾਕੀ ਨੂੰ ਰੱਦ ਕਰਨ 'ਤੇ ਸਵਾਲ ਖੜ੍ਹੇ ਕੀਤੇ ਹਨ। ਜਦ ਕਿ ਪਹਿਲਾਂ ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਰੱਦ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੰਦਾ ਕਰਦਿਆਂ ਕਿਹਾ ਸੀ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੀ ਕੇਂਦਰ ਸਰਕਾਰ, ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਦਿੱਤੇ ਲਾਮਿਸਾਲ ਬਲੀਦਾਨ ਦੀ ਨਿਰਾਦਰੀ ਕਰ ਰਹੀ ਹੈ।

ABOUT THE AUTHOR

...view details