ਫਰੀਦਕੋਟ:ਪੰਜਾਬੀ ਵੈੱਬ ਸੀਰੀਜ਼ ਦਾ ਰੁਝਾਨ ਪਾਲੀਵੁੱਡ ਖਿੱਤੇ 'ਚ ਇੱਕ ਵਾਰ ਫੇਰ ਜੋਰ ਫੜਦਾ ਨਜ਼ਰ ਆ ਰਿਹਾ ਹੈ। ਜਿਸ ਸਬੰਧੀ ਵਧ ਰਹੀਆਂ ਸਰਗਰਮੀਆਂ ਦਾ ਹੀ ਪ੍ਰਤੱਖ ਇਜ਼ਹਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਵੈੱਬ ਸੀਰੀਜ਼ 'ਕਾਂਡ' , ਜਿਸ ਦਾ ਨਿਰਦੇਸ਼ਨ ਨੌਜਵਾਨ ਫ਼ਿਲਮਕਾਰ ਗਦਰ ਵੱਲੋਂ ਕੀਤਾ ਜਾਵੇਗਾ। ਜੋ ਪੰਜਾਬੀ ਸਿਨੇਮਾਂ ਖੇਤਰ ਵਿਚ ਪੜਾਅ ਦਰ ਪੜਾਅ ਮਜ਼ਬੂਤ ਪੈੜਾ ਸਥਾਪਿਤ ਕਰਦੇ ਜਾ ਰਹੇ ਹਨ । 'ਬ੍ਰਿਜਕਲਾ ਅਤੇ ਵਿਲਾਇਤ ਇੰਟਰਟੇਨਮੈਂਟ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ ਜਵੰਦਾ ਇੰਟਰਟੇਨਮੈਂਟ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ।
ਪੰਜਾਬੀ ਵੈੱਬ ਸੀਰੀਜ਼ 'ਕਾਂਡ' ਦਾ ਹੋਇਆ ਐਲਾਨ , ਗਦਰ ਕਰਨਗੇ ਨਿਰਦੇਸ਼ਿਤ - Punjabi Web Series Kand - PUNJABI WEB SERIES KAND
Punjabi Web Series 'Kand': ਪੰਜਾਬੀ ਵੈੱਬ ਸੀਰੀਜ਼ 'ਕਾਂਡ' , ਜਿਸ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਗਦਰ ਵੱਲੋਂ ਕੀਤਾ ਜਾਵੇਗਾ। ਪੰਜਾਬੀ ਸਿਨੇਮਾਂ ਖੇਤਰ ਵਿੱਚ ਪੜਾਅ ਦਰ ਪੜਾਅ ਮਜ਼ਬੂਤ ਪੈੜਾ ਸਥਾਪਿਤ ਕਰਦੇ ਜਾ ਰਹੇ ਹਨ। ਪੜ੍ਹੋ ਪੂਰੀ ਖਬਰ...
Published : Jul 10, 2024, 2:45 PM IST
ਪੂਰਨ ਵੇਰਵਿਆਂ ਦਾ ਖੁਲਾਸਾ: ਇਸ ਸਨਸ਼ੇਂਸ਼ਨਲ ਵੈੱਬ ਸੀਰੀਜ਼ ਦਾ ਲੇਖ਼ਣ ਨਵੀਨ ਜੇਠੀ ਕਰ ਰਹੇ ਹਨ। ਜਿੰਨਾਂ ਵੱਲੋਂ ਰਹੱਸਮਈ ਘਟਨਾਕ੍ਰਮਾਂ ਅਧੀਨ ਬੁਣੀ ਜਾ ਰਹੀ। ਇਸ ਡਾਰਕ ਜੋਨਰ ਵੈੱਬ ਸੀਰੀਜ਼ ਵਿੱਚ ਪੰਜਾਬੀ ਸਿਨੇਮਾਂ ਅਤੇ ਓਟੀਟੀ ਦੀ ਦੁਨੀਆ ਨਾਲ ਜੁੜੇ ਕਈ ਨਾਮਵਰ ਚਿਹਰੇ ਲੀਡਿੰਗ ਅਤੇ ਸਪੋਰਟਿੰਗ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ। ਜਿੰਨਾਂ ਸਬੰਧਤ ਪੂਰਨ ਵੇਰਵਿਆਂ ਦਾ ਖੁਲਾਸਾ ਨਿਰਮਾਣ ਟੀਮ ਦੁਆਰਾ ਜਲਦ ਕੀਤਾ ਜਾਵੇਗਾ। ਬਤੌਰ ਐਸੋਸੀਏਟ ਨਿਰਦੇਸ਼ਕ ਕਈ ਵੱਡੀਆ ਫਿਲਮਾਂ ਦਾ ਹਿੱਸਾ ਰਹੇ ਨਿਰਦੇਸ਼ਕ 'ਗਦਰ' ਬਤੌਰ ਅਜ਼ਾਦ ਨਿਰਦੇਸ਼ਕ 'ਵਾਰਦਾਤ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਬਹੁਤ ਤੇਜ਼ੀ ਨਾਲ ਉੱਚ ਬੁਲੰਦੀਆਂ:ਜਿੰਨਾਂ ਦੀ ਹੀ ਇਸ ਸ਼ਾਨਦਾਰ ਫੇਹਰਿਸਤ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ। ਸ਼ੁਰੂ ਹੋਣ ਜਾ ਰਹੀ ਉਨਾਂ ਦੀ ਉਕਤ ਨਵੀਂ ਵੈੱਬ ਸੀਰੀਜ਼ , ਜਿਸ ਦੀ ਸਟਰੀਮਿੰਗ ਵੱਡੇ ਓਟੀਟੀ ਪਲੇਟਫ਼ਾਰਮ ਉਪਰ ਹੋਵੇਗੀ। ਪੰਜਾਬੀ ਸਿਨੇਮਾਂ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਉੱਚ ਬੁਲੰਦੀਆਂ ਵੱਲ ਵਧ ਰਹੇ ਹਨ। ਨਿਰਦੇਸ਼ਕ ਗਦਰ ਜੋ ਇੰਨੀ ਦਿਨੀਂ ਇੱਕ ਹੋਰ ਵੱਡੀ ਪੰਜਾਬੀ ਫਿਲਮ ਦਾ ਵੀ ਨਿਰਦੇਸ਼ਨ ਕਰ ਰਹੇ ਹਨ। ਜਿਸ ਵਿੱਚ ਉਪਾਸਨਾ ਸਿੰਘ, ਸੁਖੀ ਚਾਹਲ ਸਮੇਤ ਕਈ ਨਾਮਵਰ ਕਲਾਕਾਰ ਅਹਿਮ ਭੂਮਿਕਾਵਾਂ ਅਦਾ ਕਰ ਰਹੇ ਹਨ। ਜਿੰਨਾਂ ਵਿੱਚ ਆਦਿ ਸ਼ੁਮਾਰ ਹਨ । ਖਤਰਨਾਕ ਪ੍ਰਸਥਿਤੀਆਂ ਦੁਆਲੇ ਵਾਪਰਨ ਵਾਲੇ ਇੱਕ ਕਾਂਡ ਦੁਆਲੇ ਬੁਣੀ ਗਈ ਇਹ ਵੈੱਬ ਸੀਰੀਜ਼ ਅੱਜ ਪਹਿਲੀ ਝਲਕ ਜਾਰੀ ਹੁੰਦਿਆ ਹੀ ਦਰਸ਼ਕਾਂ ਦੀ ਉਤਸ਼ੁਕਤਾ ਦਾ ਕੇਂਦਰ ਬਿੰਦੂ ਬਣ ਗਈ ਹੈ , ਜੋ ਜਲਦ ਹੀ ਆਨ ਫਲੋਰ ਪੜਾਅ ਦਾ ਵੀ ਹਿੱਸਾ ਬਣਨ ਜ ਰਹੀ ਹੈ।