ਪੰਜਾਬ

punjab

ETV Bharat / state

ਪੰਜਾਬ 'ਚ ਮੌਸਮ ਬਦਲਦਾ 'ਮੂਡ', ਹੁਣ ਮੀਂਹ ਦਾ ਅਲਰਟ, ਆਮ ਲੋਕਾਂ ਤੇ ਕਿਸਾਨਾਂ ਲਈ ਹਿਦਾਇਤਾਂ - PUNJAB RAIN ALERT

ਪੰਜਾਬ ਵਿੱਚ ਮੁੜ ਵਧੇਗੀ ਠੰਢ! ਭਲਕੇ ਮੀਂਹ ਦੇ ਆਸਾਰ। ਕਿਸਾਨਾਂ ਲਈ ਅਹਿਮ ਜਾਣਕਾਰੀ। ਮੌਸਮ ਵਿਭਾਗ ਵਲੋਂ ਜਾਣੋ ਤਾਜ਼ਾ ਮੌਸਮ-ਏ-ਹਾਲ।

Punjab Rain Alert, Punjab latest weather updates
ਮੀਂਹ ਦਾ ਅਲਰਟ, ਆਮ ਲੋਕਾਂ ਤੇ ਕਿਸਾਨਾਂ ਲਈ ਹਿਦਾਇਤਾਂ ... (ETV Bharat)

By ETV Bharat Punjabi Team

Published : Feb 3, 2025, 1:02 PM IST

ਲੁਧਿਆਣਾ :ਪੰਜਾਬ ਭਰ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਜੇਕਰ ਦੋ ਦਿਨ ਪਹਿਲਾਂ ਦੀ ਗੱਲ ਕਰੀਏ, ਤਾਂ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਜਿਆਦਾ ਦਰਜ ਹੋ ਰਿਹਾ ਹੈ। ਜਿਸ ਕਰਕੇ ਅਜਿਹਾ ਜਾਪਦਾ ਹੈ ਕਿ ਜਲਦ ਹੀ ਗਰਮੀ ਦੀ ਸ਼ੁਰੂਆਤ ਹੋ ਜਾਵੇਗੀ। ਪਰ, ਬੀਤੇ ਦੋ ਦਿਨਾਂ ਦੌਰਾਨ ਪਈ ਧੁੰਦ ਤੇ ਬੱਦਲਵਾਈ ਦੇ ਚੱਲਦਿਆ ਮੌਸਮ ਨੇ ਕਰਵਟ ਲਈ ਹੈ। ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿਸ ਦਾ ਕਾਰਨ ਪੱਛਮੀ ਡਿਸਟਰਬੈਂਸ ਦੱਸਿਆ ਜਾ ਰਿਹਾ ਹੈ।

ਪੀਏਯੂ ਲੁਧਿਆਣਾ ਤੋਂ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਮੌਸਮ ਬਾਰੇ ਜਾਣਕਾਰੀ ਦਿੰਦੇ ਹੋਏ (ETV Bharat)

4 ਫ਼ਰਵਰੀ ਨੂੰ ਮੀਂਹ ਦਾ ਅਲਰਟ, ਫਿਰ ਬਦਲੇਗਾ ਮੌਸਮ

ਇਸ ਨੂੰ ਲੈ ਕੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਭਲਕੇ ਯਾਨੀ 4 ਫ਼ਰਵਰੀ ਨੂੰ(ਮੰਗਲਵਾਰ) ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਲਗਾਤਾਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਪੱਛਮੀ ਡਿਸਟਰਬੈਂਸ ਦੇ ਚੱਲਦਿਆ ਅਜਿਹਾ ਹੋ ਰਿਹਾ ਹੈ।

'ਬਦਲਦੇ ਮੌਸਮ ਤੋਂ ਬਚਣ ਦੀ ਲੋੜ'

ਮੌਸਮ ਵਿਗਿਆਨੀ ਨੇ ਕਿਹਾ ਕਿ ਬਦਲਦੇ ਮੌਸਮ ਵਿੱਚ ਲੋਕਾਂ ਨੂੰ ਆਪਣਾ ਖਾਸ ਤੌਰ ਉੱਤੇ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮੌਸਮ ਅਜਿਹਾ ਚਲ ਰਿਹਾ ਹੈ ਕਿ ਕਦੇ ਠੰਢ ਤੇ ਕਦੇ ਗਰਮੀ ਮਹਿਸੂਸ ਹੁੰਦੀ ਹੈ, ਇਸ ਲਈ ਇਸ ਤਰ੍ਹਾਂ ਦੇ ਮੌਸਮ ਵਿੱਚ ਆਪਣਾ ਧਿਆਨ ਰੱਖੋ। ਘਰੋਂ ਬਾਹਰ ਨਿਕਲਣ ਸਮੇਂ ਗਰਮ ਕੱਪੜੇ ਜ਼ਰੂਰ ਪਾਉਣੇ ਚਾਹੀਦੇ ਹਨ। ਲੋਕਾਂ ਨੂੰ ਚੰਗੀ ਖੁਰਾਕ ਲੈਣੀ ਚਾਹੀਦੀ ਹੈ।

'ਫ਼ਸਲਾਂ ਲਈ ਮੌਸਮ ਚੰਗਾ'

ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਠੰਡ ਦਾ ਫਸਲਾਂ ਉੱਪਰ ਚੰਗਾ ਪ੍ਰਭਾਵ ਪਵੇਗਾ ਕਿਉਕਿ ਕਣਕ ਦੇ ਫਸਲ ਲਈ ਠੰਡ ਚੰਗੀ ਹੈ। ਉਨ੍ਹਾਂ ਕਿਹਾ ਰਬੀ ਫ਼ਸਲਾਂ ਨੂੰ ਠੰਢਾ ਮੌਸਮ ਚਾਹੀਦਾ ਹੁੰਦਾ ਹੈ ਜਿਸ ਕਰਕੇ ਇਹ ਮੌਸਮ ਫ਼ਸਲਾਂ ਦੇ ਅਨੁਕੂਲ ਹੈ। ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ABOUT THE AUTHOR

...view details