ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਹਿੱਸੇ 40 ਸੀਟਾਂ ਆਈਆਂ ਹਨ। ਜਿਸ ਤੋਂ ਬਾਅਦ ਕਾਂਗਰਸ ਵੱਲੋਂ ਆਪਣਾ ਮੇਅਰ ਬਣਾਉਣਾ ਫਾਈਨਲ ਨਹੀਂ ਕਰ ਪਾਈ। ਜਿਸ ਤੋਂ ਬਾਅਦ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਪਹੁੰਚੇ ਹਨ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਦਫਤਰ ਵਿੱਚ ਮੀਟਿੰਗ ਕੀਤੀ ਗਈ ਅਤੇ ਇਹ ਮੀਟਿੰਗ ਬੰਦ ਕਮਰਾ ਹੋਈ ਹੈ। ਜਿਸ ਦੇ ਵਿੱਚ ਜਿੱਤੇ ਹੋਏ ਕੌਂਸਲਰ ਮੌਜੂਦ ਰਹੇ ਹਨ।
ਰਾਜਾ ਵੜਿੰਗ ਨੇ ਕੀਤਾ ਦਾਅਵਾ- ਕਾਂਗਰਸ 50 ਦੇ ਕਰੀਬ ਕੌਂਸਲਰ ਲੈ ਕੇ ਬਣਾਵੇਗੀ ਆਪਣਾ ਮੇਅਰ - CONGRESS OFFICE
ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਦਫਤਰ ਵਿੱਚ ਮੀਟਿੰਗ ਕੀਤੀ ਗਈ ਅਤੇ ਇਹ ਮੀਟਿੰਗ ਬੰਦ ਕਮਰਾ ਹੋਈ ਹੈ।
![ਰਾਜਾ ਵੜਿੰਗ ਨੇ ਕੀਤਾ ਦਾਅਵਾ- ਕਾਂਗਰਸ 50 ਦੇ ਕਰੀਬ ਕੌਂਸਲਰ ਲੈ ਕੇ ਬਣਾਵੇਗੀ ਆਪਣਾ ਮੇਅਰ AMARINDER SINGH RAJA WARRING](https://etvbharatimages.akamaized.net/etvbharat/prod-images/26-12-2024/1200-675-23198775-thumbnail-16x9-kffd.jpg)
Published : Dec 26, 2024, 7:52 PM IST
ਇਸ ਤੋਂ ਇਲਾਵਾ ਮੀਟਿੰਗ 'ਚ ਸਾਬਕਾ ਵਿਧਾਇਕ ਵੀ ਮੌਜੂਦ ਰਹੇ। ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਜਿੱਤੇ ਹੋਏ ਕਾਂਗਰਸੀ ਕੌਂਸਲਰਾਂ ਦੇ ਨਾਲ ਅੱਜ ਮੀਟਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲੇ ਸਰਕਾਰ ਵੱਲੋਂ ਮੇਅਰ ਬਣਾਉਣ ਦੇ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਅਸੀਂ ਆਪਣੇ ਕੌਂਸਲਰਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ। ਹਰ ਇੱਕ ਕੌਂਸਲਰ ਨੇ ਆਪੋ-ਆਪਣੇ ਪੱਖ ਰੱਖੇ ਹਨ ਅਤੇ ਕਾਂਗਰਸ ਇੱਕਜੁਟਤਾ ਦੇ ਨਾਲ ਅੰਮ੍ਰਿਤਸਰ ਵਿੱਚ ਆਪਣਾ ਮੇਅਰ ਬਣਾਵੇਗੀ ਅਤੇ ਅੱਜ ਦੀ ਮੀਟਿੰਗ ਦੇ ਵਿੱਚ 40 ਦੇ ਕਰੀਬ ਕਾਂਗਰਸੀ ਕੌਂਸਲਰ ਪਹੁੰਚੇ ਹਨ। ਇਸ ਦੇ ਨਾਲ ਹੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ 50 ਦੇ ਕਰੀਬ ਕੌਂਸਲਰ ਲੈ ਕੇ ਆਪਣਾ ਮੇਅਰ ਬਣਾਵੇਗੀ।
'ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਦੀ ਕੋਈ ਵੀ ਫਿਕਰ ਨਹੀਂ'
ਇਸ ਦੇ ਨਾਲ ਹੀ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹਨ। ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਪੁੱਲ ਦਾ ਕੰਮ ਕਰਨਾ ਚਾਹੀਦਾ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਵਿਦੇਸ਼ ਵਿੱਚ ਘੁੰਮ ਰਹੇ ਹਨ ਅਤੇ ਸਾਨੂੰ ਅਜਿਹਾ ਲੱਗਦਾ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਵੀ ਫਿਕਰ ਨਹੀਂ ਹੈ।