ਪੰਜਾਬ

punjab

ETV Bharat / state

ਨਿਗਮ ਚੋਣਾਂ ਦੌਰਾਨ ਲੁਧਿਆਣਾ,ਪਟਿਆਲਾ ਅਤੇ ਅੰਮ੍ਰਿਤਸਰ 'ਚ ਹੰਗਾਮਾ,ਆਪਸ 'ਚ ਭਿੜੇ ਵਿਰੋਧੀ ਪਾਰਟੀਆਂ ਦੇ ਆਗੂ - MUNICIPAL CORPORATION ELECTION

Municipal Corporation Election
ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਅੱਜ ਨਿਗਮ ਚੋਣਾਂ (ETV BHARAT PUNJAB)

By ETV Bharat Punjabi Team

Published : 5 hours ago

Updated : 14 minutes ago

ਪੰਜਾਬ ਦੇ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਕੁੱਲ੍ਹ ਵੋਟਰ ਹਨ। ਜਿਨ੍ਹਾਂ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਅਤੇ 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੈ, ਇਸ ਵਾਰ ਵੋਟਿੰਗ ਲਈ 1 ਘੰਟਾ ਸਮਾਂ ਵਧਾਇਆ ਗਿਆ ਹੈ। ਪੁਲਿਸ ਨੇ ਪੁਖਤਾ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਵੀ ਦਾਅਵਾ ਕੀਤਾ ਹੈ।

LIVE FEED

11:25 AM, 21 Dec 2024 (IST)

ਸਿਮਰਜੀਤ ਬੈਂਸ ਸਮਰਥਕਾਂ ਨਾਲ ਪਹੁੰਚੇ ਵੋਟ ਭੁਗਤਉਣ

ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਆਪਣੇ ਸਮਰਥਕਾਂ ਦੇ ਨਾਲ ਵੋਟ ਪਾਉਣ ਪਹੁੰਚੇ ਅਤੇ ਸਭ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।

ਸਿਮਰਜੀਤ ਬੈਂਸ ਨੇ ਭੁਗਤਾਈ ਵੋਟ (ETV BHARAT)

9:45 AM, 21 Dec 2024 (IST)

ਡੀਸੀ ਪ੍ਰੀਤੀ ਯਾਦਵ ਨੇ ਲਿਆ ਪੋਲਿੰਗ ਸਟੇਸ਼ਨ ਦਾ ਜਾਇਜ਼ਾ

ਪਟਿਆਲਾ ਵਿੱਚ ਨਿਗਮ ਚੋਣਾਂ ਦੌਰਾਨ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਡੀਸੀ ਪ੍ਰੀਤੀ ਯਾਦਵ ਖੁੱਦ ਪਹੁੰਚੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ।

ਡੀਸੀ ਨੇ ਪੋਲਿੰਗ ਸਟੇਸ਼ਨਾਂ ਦਾ ਲਿਆ ਜਾਇਜ਼ਾ (ETV BHARAT)

9:11 AM, 21 Dec 2024 (IST)

ਵਿਧਾਇਕ ਗੁਰਪ੍ਰੀਤ ਗੋਗੀ ਨੇ ਪਰਿਵਾਰ ਨਾਲ ਭੁਗਤਾਈ ਆਪਣੀ ਵੋਟ

ਨਗਰ ਨਿਗਮ ਚੋਣਾਂ ਲਈ ਵੋਟਿਗ ਜਾਰੀ ਹੈ ਅਤੇ ਇਸ ਦੌਰਾਨ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਆਪਣੇ ਪਰਿਵਾਰ ਦੇ ਨਾਲ ਜ਼ਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚੇ ਅਤੇ ਆਪਣੀ ਵੋਟ ਭੁਗਤਾਈ ਹੈ।

ਵਿਧਾਇਕ ਗੋਗੀ ਨੇ ਪਰਿਵਾਰ ਨਾਲ ਭੁਗਤਾਈ ਵੋਟ (ETV BHARAT PUNJAB (ਪੱਤਰਕਾਰ,ਲੁਧਿਆਣਾ))

8:50 AM, 21 Dec 2024 (IST)

ਦਿਨ ਚੜ੍ਹਨ ਦੇ ਨਾਲ ਬਠਿੰਡਾ ਵਿੱਚ ਵਧੀ ਵੋਟਰਾਂ ਦੀ ਗਿਣਤੀ

ਬਠਿੰਡਾ ਵਿੱਚ ਤੜਕੇ ਕੜਾਕੇ ਦੀ ਠੰਢ ਕਾਰਣ ਵੋਟਰਾਂ ਦੀ ਗਿਣਤੀ ਘਟੀ ਸੀ ਪਰ ਹੁਣ ਦਿਨ ਵੇਲੇ ਸੂਰਜ ਦੀ ਤਪਸ਼ ਵਧਣ ਦੇ ਨਾਲ ਵੋਟਰਾਂ ਦੀ ਗਿਣਤੀ ਵਿੱਚ ਵੀ ਇਜ਼ਾਫ਼ਾ ਵੇਖਣ ਨੂੰ ਮਿਲ ਰਿਹਾ ਹੈ।

ਬਠਿੰਡਾ ਵਿੱਚ ਵੋਟਿੰਗ ਜਾਰੀ (ETV BHARAT PUNJAB (ਪੱਤਰਕਾਰ,ਬਠਿੰਡਾ))

8:48 AM, 21 Dec 2024 (IST)

ਅੰਮ੍ਰਿਤਸਰ 'ਚ ਵੋਟ ਭੁਗਤਾਉਣ ਪਹੁੰਚੇ ਉਮੀਦਵਾਰ ਨੇ ਕੀਤੀ ਵੋਟਰਾਂ ਨੂੰ ਅਪੀਲ

ਕਾਂਗਰਸੀ ਉਮੀਦਵਾਰ ਮਿੱਠੂ ਮਦਾਨ ਆਪਣੀ ਵੋਟ ਭੁਗਤਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।

ਅੰਮ੍ਰਿਤਸਰ ਵਿੱਚ ਵੋਟਿੰਗ ਜਾਰੀ (ETV BHARAT PUNJAB (ਪੱਤਰਾਕਾਰ,ਅੰਮ੍ਰਿਤਸਰ))

8:13 AM, 21 Dec 2024 (IST)

ਫਗਵਾੜਾ 'ਚ 173 ਉਮੀਦਵਾਰ ਅਜ਼ਮਾ ਰਹੇ ਨੇ ਆਪਣੀ ਕਿਸਮਕਤ

ਫਗਵਾੜਾ ਵਿਖੇ ਕੁੱਲ੍ਹ 173 ਉਮੀਦਵਾਰ ਚੋਣ ਮੈਦਾਨ 'ਚ 50 ਵਾਰਡਾਂ ਲਈ ਕੁੱਲ੍ਹ 110 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।

ਫਗਵਾੜਾ ਵਿੱਚ ਨਿਗਮ ਚੋਣਾਂ ਦੇ ਅੰਕੜੇ (ETV BHARAT PUNJAB)

8:11 AM, 21 Dec 2024 (IST)

ਜਲੰਧਰ ਵਿੱਚ 380 ਉਮੀਦਵਾਰ ਚੋਣ ਮੈਦਾਨ ਅੰਦਰ, ਕੁੱਲ੍ਹ 677 ਪੋਲਿੰਗ ਬੂਥ ਸਥਾਪਿਤ

ਜਲੰਧਰ ਨਿਗਮ ਚੋਣਾਂ ਵਿੱਚ ਕੁੱਲ੍ਹ 380 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਪੁਲਿਸ ਨੇ ਸਖ਼ਤ ਪਹਿਰੇ ਹੇਠ 677 ਪੋਲਿੰਗ ਬੂਥ ਸਥਾਪਿਤ ਕੀਤੇ ਹਨ।

ਜਲੰਧਰ ਵਿੱਚ ਨਿਗਮ ਚੋਣਾਂ ਦੇ ਅੰਕੜੇ (ETV BHARAT PUNJAB)

8:01 AM, 21 Dec 2024 (IST)

ਅੰਮ੍ਰਿਤਸਰ ਵਿੱਚ ਕੁੱਲ੍ਹ 477 ਉਮੀਦਵਾਰ ਅਤੇ 842 ਪੋਲਿੰਗ ਬੂਥ ਸਥਾਪਿਤ

ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ੍ਹ 8.36 ਲੱਖ ਵੋਟਰ ਹਨ ਅਤੇ 477 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਅੰਮ੍ਰਿਤਸਰ ਵਿੱਚ ਵੋਟਰਾਂ ਦੇ ਅੰਕੜੇ (ETV BHARAT PUNJAB)

8:00 AM, 21 Dec 2024 (IST)

ਲੁਧਿਆਣਾ ਵਿੱਚ ਕੁੱਲ੍ਹ 447 ਉਮੀਦਵਾਰ ਉਤਰੇ ਚੋਣ ਮੈਦਾਨ 'ਚ,ਜਾਣੋਂ ਪੂਰਾ ਵੋਟਿੰਗ ਸਮੀਕਰਣ

ਲੁਧਿਆਣਾ ਨਗਰ ਨਿਗਮ ਚੋਣ ਵਿੱਚ ਕੁੱਲ੍ਹ 447 ਉਮੀਦਵਾਰਾਂ ਲਈ 11,65,00 ਵੋਟਰ ਵੋਟਿੰਗ ਕਰ ਰਹੇ ਹਨ।

ਲੁਧਿਆਣਾ ਵਿੱਚ ਵੋਟਰਾਂ ਦੇ ਅੰਕੜੇ (ETV BHARAT PUNJAB)

7:07 AM, 21 Dec 2024 (IST)

ਪਟਿਆਲਾ ਦੇ 7 ਅਤੇ ਧਰਮਕੋਟ ਦੇ 8 ਵਾਰਡਾਂ ਦੀਆਂ ਚੋਣਾਂ ਟਲੀਆਂ

ਪੰਜਾਬ ਸਰਕਾਰ ਨੇ ਪਟਿਆਲਾ ਅਤੇ ਮੋਗਾ ਦੇ ਧਰਮਕੋਟ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਈਆਂ ਗੜਬੜੀਆਂ ਦੇ ਮਾਮਲੇ ਵਿੱਚ ਪਟਿਆਲਾ ਦੇ 7 ਅਤੇ ਧਰਮਕੋਟ ਦੇ 8 ਵਾਰਡਾਂ ਵਿੱਚ ਚੋਣ ਟਾਲਣ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਹੈ। ਕੋਰਟ ਨੂੰ ਦੱਸਿਆ ਗਿਆ ਕਿ ਪਟਿਆਲਾ ਦੇ ਵਾਰਡ ਨੰਬਰ 1, 32, 33, 36, 41, 48 ਅਤੇ 50 ਵਿੱਚ ਚੋਣ ਟਾਲ ਦਿੱਤੀ ਗਈ ਹੈ। ਉੱਥੇ ਹੀ ਧਰਮਕੋਟ ਦੇ ਵਾਰਡ ਨੰਬਰ 1, 2, 3, 4, 9, 10, 11 ਅਤੇ 13 ਵਿੱਚ ਚੋਣ ਟਾਲ ਦਿੱਤੀ ਗਈ ਹੈ।

Last Updated : 14 minutes ago

ABOUT THE AUTHOR

...view details