ਪੰਜਾਬ

punjab

ETV Bharat / state

"ਹੁਣ 1 ਫੋਨ ਨਾਲ ਹੱਲ ਹੋ ਸਕਦਾ ਕਿਸਾਨਾਂ ਦਾ ਮਸਲਾ ਤੇ ਖੁੱਲ੍ਹ ਜਾਵੇਗਾ ਪੰਜਾਬ-ਹਰਿਆਣਾ ਦਾ ਬਾਰਡਰ', ਮੰਤਰੀ ਨੇ ਦਿੱਤਾ ਵੱਡਾ ਬਿਆਨ - DALLEWAL HEALTH UPDATE

ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਕਿਸਾਨਾਂ ਦੇ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਬਿਆਨ ਦੇ ਰਿਹਾ ਹੈ।

DALLEWAL HEALTH UPDATE
ਹੁਣ 1 ਫੋਨ ਨਾਲ ਹੱਲ ਹੋ ਸਕਦਾ ਕਿਸਾਨਾਂ ਦਾ ਮਸਲਾ! (ETV Bharat)

By ETV Bharat Punjabi Team

Published : Jan 7, 2025, 6:06 PM IST

ਹੈਦਰਬਾਦ ਡੈਸਕ:ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਕਿਸਾਨਾਂ ਦੇ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਬਿਆਨ ਦੇ ਰਿਹਾ ਹੈ। ਇਸੇ ਦੌਰਾਨ ਹੁਣ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹੈ। ਇਸੇ ਕਾਰਨ ਸਾਡੇ ਮੰਤਰੀਆਂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ।

ਸਿਰਫ਼ 5 ਮਿੰਟ 'ਚ ਖ਼ਤਮ ਹੋ ਜਾਵੇਗੀ ਮੁਸ਼ਕਿਲ!

"ਜੇਕਰ ਪ੍ਰਧਾਨ ਮੰਤਰੀ ਚਾਹੁਣ ਤਾਂ ਇੱਕ ਫੋਨ ਨਾਲ ਕਿਸਾਨਾਂ ਦੇ ਮਸਲੇ ਹੱਲ ਹੋ ਸਕਦੇ ਨੇ, ਉਨ੍ਹਾਂ ਨੂੰ ਗ੍ਰਹਿ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਕੇ ਕਿਸਾਨਾਂ ਨਾਲ ਫੋਨ 'ਤੇ ਗੱਲ ਕਰਨੀ ਚਾਹੀਦੀ ਹੈ। ਇੱਕ ਫੋਨ ਨਾਲ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਅਤੇ ਪੰਜਾਬ-ਹਰਿਆਣਾ ਦਾ ਬਾਰਡਰ ਖੁੱਲ੍ਹ ਜਾਵੇਗਾ। ਜਿਸ ਦੇ ਬੰਦ ਹੋਣ ਨਾਲ ਹੁਣ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ"।-ਡਾ. ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ

'ਜੋ ਸੁਪਰੀਮ ਕੋਰਟ ਆਖੇ ਉਹੀ ਕਰਾਂਗੇ'

ਉਧਰ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਮੀਡੀਆ ਵੱਲੋਂ ਕਿਸਾਨਾਂ ਦੇ ਮਸਲੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਆਪਣੀ ਚੁੱਪੀ ਤੋੜਦੇ ਆਖਿਆ ਕਿ ਜਿਵੇਂ ਮਾਣਯੋਗ ਸੁਪਰੀਮ ਕੋਰਟ ਹੁਕਮ ਦੇਵੇਗੀ, ਅਸੀਂ ਉਸ ਹੁਕਮ ਦੀ ਪਾਲਣਾ ਕਰਾਂਗੇ।

ਡੱਲੇਡਾਲ ਦੀ ਸਿਹਤ ਨਾਸਾਜ਼

ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਬਹੁਤ ਜਿਆਦਾ ਖਰਾਬ ਹੋ ਗਈ ਸੀ। ਉਹ ਕੁਝ ਸਮੇਂ ਲਈ ਬੇਹੋਸ਼ੀ ਦੀ ਹਾਲਤ 'ਚ ਚਲੇ ਗਏ ਸਨ। ਜਿਸ ਤੋਂ ਬਾਅਦ ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਸੀ। ਤਕਰੀਬਨ ਇੱਕ ਘੰਟੇ ਤੱਕ ਉਨ੍ਹਾਂ ਦੇ ਸਰੀਰ ਦੀ ਮਸਾਜ ਕਰਨ ਤੋਂ ਮਗਰੋਂ ੳੇੁਨ੍ਹਾਂ ਦਾ ਬੀਪੀ ਕੁੱਝ ਠੀਕ ਹੋਇਆ। ਇਸੇ ਕਾਰਨ ਹੁਣ ਡਰ ਬਣਿਆ ਹੋਇਆ ਕਿ ਡੱਲੇਵਾਲ ਨੂੰ ਕਿਸੇ ਸਮੇਂ ਕੁੱਝ ਵੀ ਹੋ ਸਕਦਾ ਹੈ। ਇਸ ਸਭ ਦੇ ਚੱਲਦੇ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਬੀਂ ਉਮਰ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਹਨ।

ABOUT THE AUTHOR

...view details