ਪੰਜਾਬ

punjab

ਪੰਜਾਬ ਸਰਕਾਰ ਨੇ ਟੈਕਸ 'ਚ ਕੀਤਾ ਵਾਧਾ, ਟੂ ਵੀਹਲਰ ਤੇ ਫੋਰ ਵੀਹਲਰ ਹੋਏ ਮਹਿੰਗੇ, ਲੋਕਾਂ ਨੇ ਕੀਤੀ ਨਿਖੇਧੀ - Punjab government increased tax

By ETV Bharat Punjabi Team

Published : Aug 22, 2024, 3:03 PM IST

Punjab government increased tax: ਸੂਬਾ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ 'ਤੇ ਟੈਕਸ ਲਾਉਣ ਦੇ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਨੂੰ ਲਾਗੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਹੈ। ਪੜ੍ਹੋ ਪੂਰੀ ਖਬਰ...

PEOPLE CONDEMNED
ਪੰਜਾਬ ਸਰਕਾਰ ਨੇ ਟੈਕਸ 'ਚ ਕੀਤਾ ਵਾਧਾ (ETV Bharat (ਲੁਧਿਆਣਾ, ਪੱਤਰਕਾਰ))

ਪੰਜਾਬ ਸਰਕਾਰ ਨੇ ਟੈਕਸ 'ਚ ਕੀਤਾ ਵਾਧਾ (ETV Bharat (ਲੁਧਿਆਣਾ, ਪੱਤਰਕਾਰ))

ਲੁਧਿਆਣਾ: ਹੁਣ ਨਵਾਂ ਵਾਹਨ ਖਰੀਦਣ ਦੇ ਸਮੇਂ ਤੁਹਾਨੂੰ ਵੱਧ ਟੈਕਸ ਅਦਾ ਕਰਨਾ ਹੋਵੇਗਾ। ਸੂਬਾ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ 'ਤੇ ਟੈਕਸ ਲਾਉਣ ਦੇ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਨੂੰ ਲਾਗੂ ਕਰ ਦਿੱਤਾ ਹੈ। ਹੁਣ ਜੇਕਰ ਤੁਸੀਂ ਨਵਾਂ ਦੋ ਪੀਆ ਵਾਹਨ ਖਰੀਦਦੇ ਹੋ ਅਤੇ ਜੇਕਰ ਉਸਦੀ ਕੀਮਤ 1 ਲੱਖ ਰੁਪਏ ਤੋਂ ਘੱਟ ਹੈ ਤਾਂ ਆਸੀ ਬਣਾਉਣ ਦੇ ਲਈ 7.5 ਫੀਸਦੀ ਮੋਟਰ ਵਹੀਕਲ ਟੈਕਸ ਅਦਾ ਕਰਨਾ ਪਵੇਗਾ। ਇਸੇ ਤਰ੍ਹਾਂ ਜੇਕਰ ਇੱਕ ਲੱਖ ਤੋਂ ਦੋ ਲੱਖ ਰੁਪਏ ਕੀਮਤ ਵਾਲਾ ਦੋ ਪਹੀਆ ਵਾਹਨ ਖਰੀਦਦੇ ਹੋ ਤਾਂ 10 ਫੀਸਦੀ ਤੱਕ ਦਾ ਟੈਕਸ ਅਦਾ ਕਰਨਾ ਪਏਗਾ। 2 ਲੱਖ ਤੋਂ ਵੱਧ ਕੀਮਤ ਵਾਲੇ ਦੋ ਪਈਆ ਵਾਹਨ ਤੇ 11 ਫੀਸਦੀ ਟੈਕਸ ਲਗਾਇਆ ਗਿਆ ਹੈ।

ਟੈਕਸ 'ਚ ਵਾਧਾ: ਸਿਰਫ ਦੋ ਪਹੀਆ ਵਾਹਨ ਹੀ ਨਹੀਂ ਸਗੋਂ ਚਾਰ ਪਹੀਆ ਵਾਹਨ 24 ਮੋਟਰ ਵਹੀਕਲ ਟੈਕਸ ਦੀ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ 15 ਲੱਖ ਤੱਕ ਦੀ ਕੀਮਤ ਵਾਲੀ ਚਾਰ ਪਹੀਆ ਵਾਹਨ ਤੇ 9.5 ਫੀਸਦੀ ਟੈਕਸ ਅਦਾ ਕਰਨਾ ਹੋਵੇਗਾ ਇਸੇ ਤਰ੍ਹਾਂ ਜੇਕਰ ਕੀਮਤ 15 ਲੱਖ ਤੋਂ 25 ਲੱਖ ਰੁਪਏ ਤੱਕ ਹੈ ਤਾਂ 12 ਫੀਸਦੀ ਅਤੇ 25 ਲੱਖ ਤੋਂ ਵਧੇਰੇ ਕੀਮਤ ਵਾਲੇ ਵਾਹਨ ਤੋਂ 13 ਫੀਸਦੀ ਦੀ ਤੱਕ ਟੈਕਸ ਵਸੂਲਿਆ ਜਾਵੇਗਾ।

ਗਰੀਨ ਟੈਕਸ: ਗਰੀਨ ਟੈਕਸ ਦੇ ਵਿੱਚ ਇਹ ਵਾਧਾ ਕੀਤਾ ਗਿਆ ਹੈ 15 ਸਾਲ ਪੁਰਾਣੇ ਨੋਨ ਟਰਾਂਸਪੋਰਟ ਵਾਹਨ ਦੀ ਰਜਿਸਟਰੇਸ਼ਨ ਦੇ ਲਈ 500 ਰੁਪਏ ਅਤੇ ਡੀਜ਼ਲ ਚਾਲਕਾ ਨੂੰ 1000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ। ਇਸੇ ਤਰ੍ਹਾਂ ਚਾਰ ਪਹੀਆ ਵਾਹਨ 1500 ਸੀਸੀ ਤੋਂ ਹੇਠਾਂ ਨੂੰ 3000 ਪੈਟਰੋਲ ਅਤੇ 4000 ਡੀਜ਼ਲ ਵਾਹਨ ਨੂੰ ਦੇਣਾ ਪਵੇਗਾ। ਇਸੇ ਤਰ੍ਹਾਂ 1500 ਸੀਸੀ ਪੈਟਰੋਲ ਦੋ ਪਹੀਆ ਵਾਹਨ ਨੂੰ 4 ਅਤੇ ਡੀਜ਼ਲ ਵਾਹਨ ਨੂੰ 6000 ਰੁਪਏ ਦੇਣਾ ਪਵੇਗਾ। ਇਸ ਫੈਸਲੇ ਦੇ ਨਾਲ ਸਰਕਾਰ ਨੂੰ ਵਾਧੂ ਮਾਲਿਆ ਇਕੱਠਾ ਹੋਵੇਗਾ। ਇਸ ਫੈਸਲੇ ਨੂੰ ਲੈ ਕੇ ਲੋਕਾਂ ਨੇ ਨਿੰਦਿਆ ਕੀਤੀ ਹੈ।

ਟੈਕਸ 'ਤੇ ਟੈਕਸ : ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਵਾਹਨ ਮਹਿੰਗੇ ਹੋ ਚੁੱਕੇ ਹਨ ਅਤੇ ਹੁਣ ਹੋਰ ਮਹਿੰਗੇ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੋ ਦੋ ਪਹੀਆ ਵਾਹਨ ਅੱਜ ਤੋਂ 10 ਸਾਲ ਪਹਿਲਾਂ 50 ਹਜ਼ਾਰ ਦਾ ਦੀ ਸੀ ਉਹ ਇੱਕ ਲੱਖ ਰੁਪਏ ਤੱਕ ਪਹੁੰਚ ਗਿਆ ਹੈ ਅਤੇ ਹੁਣ ਹੋਰ ਟੈਕਸ ਪਾਇਆ ਜਾ ਰਿਹਾ ਹੈ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਲਿਖਿਆ ਕਿ ਦੋ ਪਹੀਆ ਵਾਹਨ ਲੋਕ ਕੰਮਾਂ ਕਾਰਾਂ ਤੇ ਜਾਣ ਲਈ ਖਰੀਦਦੇ ਹਨ ਜਿਸ ਤੇ ਇਸ ਤਰ੍ਹਾਂ ਟੈਕਸ 'ਤੇ ਟੈਕਸ ਲਗਾਉਣਾ ਗਲਤ ਹੈ।

ABOUT THE AUTHOR

...view details