ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਪੰਜਾਬ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਖਾਸ ਕਰਕੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਡਲ ਪ੍ਰਧਾਨਾਂ ਦੇ ਨਾਲ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਜਿਨ੍ਹਾਂ ਨੇ ਕਿਹਾ ਕਿ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਡੀ ਬੈਠਕ ਹੈ ਅਤੇ ਜ਼ਮੀਨੀ ਪੱਧਰ ਉੱਤੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ ਜਾਂ ਵਰਕਰਾਂ ਨੂੰ ਕੀ ਕੀ ਸਮੱਸਿਆਵਾਂ ਹਨ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਉਹਨਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਸੀ। ਉਹਨਾਂ ਕਿਹਾ ਕਿ ਜੇਕਰ ਕੋਈ 500 ਵਰਕਰਾਂ ਦੇ ਵਿੱਚੋਂ ਉੱਠ ਕੇ ਆਪਣੀ ਗੱਲ ਕਰਨਾ ਚਾਹੁੰਦਾ ਹੈ ਤਾਂ ਉਹ ਵਿਰੋਧ ਨਹੀਂ ਕਿਹਾ ਜਾ ਸਕਦਾ।
ਪਰਿਵਾਰਵਾਦ ਨਹੀਂ ਚੱਲਦਾ:ਚੰਡੀਗੜ੍ਹ ਵਿੱਚ ਹੋ ਰਹੀ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਉੱਤੇ ਪੁੱਛੇ ਸਵਾਲ ਸਬੰਧੀ ਉਹਨਾਂ ਕਿਹਾ ਕਿ ਮੇਰਾ ਸਰੋਕਾਰ ਪੰਜਾਬ ਦੇ ਨਾਲ ਹੈ ਮੈਂ ਪੰਜਾਬ ਦੀ ਗੱਲ ਕਰ ਸਕਦਾ ਹਾਂ। ਜੇਕਰ ਪੰਜਾਬ ਨੂੰ ਲੈ ਕੇ ਸਵਾਲ ਹੈ ਤਾਂ ਕੀਤਾ ਜਾ ਸਕਦਾ ਹੈ ਕਿਉਂਕਿ ਮੈਂ ਪੰਜਾਬ ਦੇ ਲਈ ਕੰਮ ਕਰਦਾ ਹਾਂ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਤਸਵੀਰਾਂ ਵਿੱਚੋਂ ਅਤੇ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਵਿੱਚੋਂ ਗਾਇਬ ਹੋਣ ਸਬੰਧੀ ਪੁੱਛੇ ਸਵਾਲ ਉੱਤੇ ਉਲਟਾ ਜਵਾਬ ਦਿੰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਡੀ ਪਾਰਟੀ ਪਰਿਵਾਰਵਾਦ ਦੀ ਪਾਰਟੀ ਨਹੀਂ ਹੈ। ਅਕਾਲੀ ਦਲ ਵਾਂਗ ਸਾਡਾ ਕੋਈ ਪਰਿਵਾਰਵਾਦ ਨਹੀਂ ਚੱਲਦਾ। ਉਹਨਾਂ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੁੱਛੇ ਗਏ ਸਵਾਲ ਉੱਤੇ ਚੁੱਪੀ ਧਾਰੀ ਰੱਖੀ ਅਤੇ ਕਿਹਾ ਕਿ ਮੀਡੀਆ ਦੇ ਵਿੱਚ ਅਜਿਹੇ ਸਵਾਲ ਵਿਵਾਦ ਖੜ੍ਹੇ ਕਰਨ ਲਈ ਕੀਤੇ ਜਾਂਦੇ ਹਨ।
ਲੁਧਿਆਣਾ ਵਿਖੇ ਵਰਕਰ ਮਿਲਣੀ 'ਚ ਪੁੱਜੇ ਰਾਜਾ ਵੜਿੰਗ, ਕਿਹਾ-13 ਸੀਟਾਂ ਉੱਤੇ ਪੰਜਾਬ ਕਾਂਗਰਸ ਦੀ ਤਿਆਰੀ - ਪੰਜਾਬ ਕਾਂਗਰਸ
Punjab Congress workers meet at Ludhiana: ਲੁਧਿਆਣਾ ਵਿਖੇ ਵਰਕਰ ਮਿਲਣੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ।
ਲੁਧਿਆਣਾ ਵਿਖੇ ਵਰਕਰ ਮਿਲਣੀ 'ਚ ਪੁੱਜੇ ਰਾਜਾ ਵੜਿੰਗ
Published : Jan 30, 2024, 1:37 PM IST
13 ਸੀਟਾਂ ਉੱਤੇ ਤਿਆਰੀ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ INDIA ਗਠਜੋੜ ਉੱਤੇ ਕੁਝ ਵੀ ਬੋਲਣ ਤੋਂ ਇੰਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਉੱਤੇ ਤਿਆਰੀ ਕਰ ਰਹੇ ਹਾਂ। ਉਨ੍ਹਾਂ ਨਾਲ ਪੰਜਾਬ ਲੋਕ ਸਭਾ ਦੇ ਇੰਚਾਰਜ ਦਵਿੰਦਰ ਯਾਦਵ ਵੀ ਪੁੱਜੇ ਜਿਨ੍ਹਾ ਕਿਹਾ ਕੇ ਵਰਕਰਾਂ ਵਿੱਚ ਪੂਰਾ ਜੋਸ਼ ਹੈ ਅਤੇ ਅਸੀਂ 13 ਸੀਟਾਂ ਉੱਤੇ ਤਿਆਰੀ ਕਰ ਰਹੇ ਹਨ।