ਪੰਜਾਬ

punjab

ETV Bharat / state

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਘੇਰੀ ਸੂਬਾ ਸਰਕਾਰ, ਕਿਹਾ- ਸੀਐੱਮ ਅਤੇ ਮੰਤਰੀਆਂ ਨੇ ਧਾਰੀ ਚੁੱਪੀ - poisonous liquor in Sangrur - POISONOUS LIQUOR IN SANGRUR

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਹਸਪਤਾਲ ਵਿੱਚ ਪਹੁੰਚੇ ਪੀੜਤਾਂ ਦਾ ਹਾਲ ਜਾਨਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੇ ਸੀਐੱਮ ਪੰਜਾਬ ਅਤੇ ਉਨ੍ਹਾਂ ਦਾ ਕੋਈ ਵੀ ਮੰਤਰੀ ਹੁਣ ਤੱਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਹਾਲ ਤੱਕ ਜਾਨਣ ਦੇ ਲਈ ਨਹੀਂ ਪਹੁੰਚਿਆ।

Punjab Congress President slams Punjab government
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਘੇਰੀ ਸੂਬਾ ਸਰਕਾਰ

By ETV Bharat Punjabi Team

Published : Mar 23, 2024, 7:25 AM IST

ਅਮਰਿੰਦਰ ਸਿੰਘ ਰਾਜਾ ਵੜਿੰਗ ,ਪ੍ਰਧਾਨ, ਪੰਜਾਬ ਕਾਂਗਰਸ

ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਲੋਕਾਂ ਦੇ ਘਰਦਿਆਂ ਦਾ ਹਾਲ ਚਾਲ ਜਾਨਣ ਲਈ ਹਸਪਤਾਲ ਪਹੁੰਚੇ। ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਹੁਣ ਤੱਕ 16 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤ ਇੰਨੇ ਹਨ ਜੋ ਕਿ ਗਿਣਤੀ ਦੇ ਵਿੱਚ ਨਹੀਂ ਆ ਰਹੇ ਤਾਂ ਇਸਦਾ ਜਿੰਮੇਦਾਰ ਸਿੱਧਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜੋ ਕਿ ਹੁਣ ਤੱਕ ਇਹਨਾਂ ਦੀ ਸਾਰ ਲੈਣ ਨਹੀਂ ਆਇਆ।

ਕਿਸੇ ਮੰਤਰੀ ਨੇ ਨਹੀਂ ਲਈ ਸਾਰ: ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੱਲ ਬਠਿੰਡਾ ਵਿੱਚ ਸਨ ਪਰ ਉਨਾਂ ਨੇ ਇਹ ਜਰੂਰਤ ਨਹੀਂ ਸਮਝੀ ਕਿ ਉਹ ਸੰਗਰੂਰ ਦੇ ਵਿੱਚ ਆਕੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਖੜਦੇ। ਉਹਨਾਂ ਕਿਹਾ ਕਿ ਹੁਣ ਤੱਕ ਇੱਥੇ ਦੇ ਮੰਤਰੀ ਚਾਹੇ ਅਮਨ ਅਰੋੜਾ ਹਰਪਾਲ ਚੀਮਾ ਜਾਂ ਕੋਈ ਵੀ ਮੰਤਰੀ ਇਸ ਮਸਲੇ ਉੱਤੇ ਪਰਿਵਾਰ ਨਾਲ ਆ ਕੇ ਨਹੀਂ ਖੜਿਆ ਅਤੇ ਨਾ ਹੀ ਇਸ ਉੱਤੇ ਕੋਈ ਬਿਆਨ ਦਿੱਤਾ ਹੈ।


ਵੱਡੇ ਪੱਧਰ ਉੱਤੇ ਜਾਂਚ ਹੋਵੇ: ਵੜਿੰਗ ਮੁਤਾਬਿਕ ਵੱਡੀ ਨਲਾਇਕੀ ਪ੍ਰਸ਼ਾਸਨ ਅਤੇ ਸਰਕਾਰ ਦੀ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਜ਼ਹਿਰੀਲੀ ਸ਼ਰਾਬ ਕਿੱਥੋਂ ਦੀ ਸੀ ਕਿਵੇਂ ਬਣਾਈ ਜਾਂਦੀ ਸੀ ਅਤੇ ਕਿੱਥੇ-ਕਿੱਥੇ ਇਸ ਸ਼ਰਾਬ ਨੂੰ ਵੰਡਿਆ ਗਿਆ ਹੈ। ਇਸ ਦੀ ਸਪਲਾਈ ਤੋਂ ਲੈ ਕੇ ਇਸ ਇਸ ਨੂੰ ਬਣਾਉਣ ਵਾਲਿਆਂ ਦੀ ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿਛਲੇ ਸਮੇਂ ਜਦੋਂ ਲੋਕ ਨਕਲੀ ਸ਼ਰਾਬ ਪੀਣ ਨਾਲ ਮਰੇ ਸਨ ਤਾਂ ਉਦੋਂ ਇਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਪਰਿਵਾਰ ਦੇ ਨਾਲ ਹਨ ਅਤੇ ਉਹ ਮੰਗ ਕਰਦੇ ਹਨ ਕਿ ਸੀਬੀਆਈ ਦੀ ਜਾਂਚ ਹੋਵੇ ਪਰ ਹੁਣ ਪੰਜਾਬ ਸਰਕਾਰ ਇਸ ਮਸਲੇ ਉੱਤੇ ਕੀ ਕਰ ਰਹੀ ਹੈ। ਉਹ ਸੀਬੀਆਈ ਦੀ ਜਾਂਚ ਲਈ ਮੰਗ ਤਾਂ ਨਹੀਂ ਕਰਦੇ ਪਰ ਉਹ ਚਾਹੁੰਦੇ ਹਨ ਕਿ ਇਸ ਦੀ ਵੱਡੇ ਪੱਧਰ ਉੱਤੇ ਜਾਂਚ ਹੋਵੇ ।



ਪੀੜਤਾਂ ਦੇ ਨਾਲ ਕਾਂਗਰਸ: ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਦੀ ਪੋਲ ਵੀ ਖੁੱਲ੍ਹ ਰਹੀ ਹੈ। ਬਿਮਾਰ ਹੋਏ ਵਿਅਕਤੀ ਨੂੰ ਐਂਬੂਲੈਂਸ ਦੀ ਜਗ੍ਹਾ ਟੈਂਪੂ ਉੱਤੇ ਲਿਆਂਦਾ ਗਿਆ ਅਤੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਦਾ ਸਿਹਤ ਵਿਭਾਗ ਕਿਸ ਤਰ੍ਹਾਂ ਵੱਧ ਫੁੱਲ ਰਿਹਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਵਿੱਚ ਵਿਰੋਧੀ ਇਸ ਤਰ੍ਹਾਂ ਦੇ ਸਵਾਲ ਪੁੱਛਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਜੇਕਰ ਪੀੜਤ ਪਰਿਵਾਰਾਂ ਨੂੰ ਸਾਡੇ ਵੱਲੋਂ ਕੋਈ ਮਦਦ ਚਾਹੀਦੀ ਹੈ ਤਾਂ ਉਹ ਕਰਨਗੇ।

ABOUT THE AUTHOR

...view details