ਬਠਿੰਡਾ :ਅੱਜ ਕਿਸਾਨਾਂ ਦੇ ਸੱਦੇ 'ਤੇ ਪੰਜਾਬ ਬੰਦ ਨੂੰ ਕਈ ਥਾਂਵਾਂ 'ਤੇ ਵੱਡੇ ਪਧਰ 'ਤੇ ਸਮਰਥਨ ਮਿਲ ਰਿਹਾ ਹੈ। ਜਿਥੇ ਪਨਬਸ ਅਤੇ ਪੀਆਰਟੀਸੀ ਨੇ ਕਿਸਾਨ ਧਰਨਿਆ ਨੂੰ ਸਮਰਥਨ ਦਿੱਤਾ ਹੈ ਉਥੇ ਹੀ ਰੇਲਵੇ ਆਵਾਜਾਈ ਵੀ ਠੱਪ ਹੋ ਗਈ ਹੈ। ਬਠਿੰਡਾ ਰੇਲਵੇ ਸਟੇਸ਼ਨ ਉਤੇ ਪਸਰਿਆ ਸਨਾਟਾ ਇਸ ਦਾ ਗਵਾਹ ਹੈ। ਉਥੇ ਹੀ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਮੌਕੇ 'ਤੇ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਕਈ ਥਾਵਾਂ 'ਤੇ ਪੁਲਿਸ ਬਲ ਤਾਇਨਾਤ ਨਜ਼ਰ ਆਇਆ ਅਤੇ ਲੋਕਾਂ ਨੂੰ ਸਮਝਾਇਆ ਵੀ ਗਿਆ।
ਬਠਿੰਡਾ ਰੇਲਵੇ ਸਟੇਸ਼ਨ 'ਤੇ ਪਿਆ ਅਸਰ, ਜਾਣੋ ਕੀ ਕੁਝ ਹੋਇਆ ਪ੍ਰਭਾਵਿਤ (Etv Bharat, ਪੱਤਰਕਾਰ, ਬਠਿੰਡਾ) ਯਾਤਰੀ ਹੋ ਰਹੇ ਖੱਜਲ
ਹਾਂਲਾਕਿ ਇਸ ਮੌਕੇ ਕੜਾਕੇ ਦੀ ਪੈ ਰਹੀ ਠੰਡ 'ਚ ਕਈ ਦੂਰ ਦੁਰਾਡੇ ਜਾਣ ਵਾਲੇ ਯਾਤਰੀ ਵੀ ਸਟੇਸ਼ਨ 'ਤੇ ਹੀ ਪਏ ਹੋਏ ਨਜ਼ਰ ਆਏ। ਯਾਤਰੀਆਂ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਜਾਣਕਾਰੀ ਨਹੀਂ ਸੀ ਕਿ ਅੱਜ ਪੰਜਾਬ ਬੰਦ ਹੈ ਅਤੇ ਰੇਲਵੇ ਯਾਤਰਾ ਪ੍ਰਭਾਵਿਤ ਹੋਵੇਗੀ।
ਪੰਜਾਬ ਬੰਦ ਦੇ ਕਾਰਨ
ਜ਼ਿਕਰਯੋਗ ਹੈ ਕਿ ਐਮਐਸਪੀ ਦੀ ਮੰਗ ਨੂੰ ਲੈਕੇ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਉੱਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਲਗਾਤਾਰ ਡਟੇ ਹੋਏ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕਿਸਾਨਾਂ ਉਤੇ ਹਰਿਆਣਾ ਪੁਲਿਸ ਵੱਲੋਂ ਬੀਤੇ ਦਿਨੀਂ ਗੋਲੇ ਵਰ੍ਹਾਏ ਗਏ ਸਨ। ਦੂਜੇ ਪਾਸੇ, ਮਰਨ ਵਰਤ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 34 ਦਿਨ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਨਾਜ਼ੁਕ ਹੋ ਰਹੀ ਹੈ, ਜਿਸ ਉੱਤੇ ਸੁਪਰੀਮ ਕੋਰਟ ਵਲੋਂ ਵੀ ਦਖਲ ਅੰਦਾਜੀ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਢੁੱਕਵਾਂ ਹੱਲ ਲੱਭਣ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿਚਾਲੇ ਅੱਜ ਕਿਸਾਨ ਆਗੂਆਂ ਵੱਲੋਂ ਮੁੰਕਮਲ ਪੰਜਾਬ ਬੰਦ ਦਾ ਐਲ਼ਾਨ ਕੀਤਾ ਹੈ ਪਰ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ।
ਪੰਜਾਬ 'ਚ ਬੱਸ ਸੇਵਾਵਾਂ ਠੱਪ
ਕਿਸਾਨਾਂ ਦੀਆਂ ਮੰਗਾਂ ਦੇ ਚੱਲਦੇ ਪਨਬਸ ਅਤੇ ਪੀਆਰਟੀਸੀ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਬੱਸ ਸੇਵਾਵਾਂ ਠੱਪ ਹਨ ਉਥੇ ਹੀ ਇਸ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ। ਦੱਸ ਦੇਈਏ ਕਿ ਕਿਸਾਨਾਂ ਦੇ ਇਸ ਬੰਦ ਦੀ ਕਾਲ ਦੇ ਚੱਲਦੇ ਬੱਸ ਸਟੈਂਡ ਪੂਰੀ ਤਰਾਂ ਬੰਦ ਹਨ। ਬੱਸਾਂ ਚਾਹੇ ਉਹ ਸਰਕਾਰੀ ਹੋਣ, ਚਾਹੇ ਨਿੱਜੀ ਦਾਇਰੇ ਦੀਆਂ, ਸ਼ਾਮ ਤੱਕ ਬੰਦ ਰਹਿਣਗੀਆਂ।
ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ
- 4 ਜਨਵਰੀ ਨੂੰ ਹਰਿਆਣਾ ਵਿੱਚ ਮਹਾਪੰਚਾਇਤ
- 9 ਜਨਵਰੀ ਨੂੰ ਮੋਗਾ ਵਿੱਚ ਮਹਾਪੰਚਾਇਤ