ਪੰਜਾਬ

punjab

ETV Bharat / state

ਰੂਪਨਗਰ ਜੇਲ੍ਹ 'ਚ ਭੇਤਭਰੇ ਹਲਾਤਾਂ 'ਚ ਹੋਈ ਕੈਦੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ - PRISONER DIES IN POLICE CUSTODY

Prisoner dies in Rupnagar jail: ਰੂਪਨਗਰ ਦੀ ਜੇਲ੍ਹ 'ਚ ਇੱਕ ਕੈਦੀ ਦੀ ਮੌਤ ਹੋ ਗਈ ਅਤੇ ਪਰਿਵਾਰ ਨੇ ਪੁਲਿਸ 'ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਹਨ।

Prisoner dies under mysterious circumstances in Rupnagar jail, family makes serious allegations
ਰੂਪਨਗਰ ਦੀ ਜੇਲ੍ਹ 'ਚ ਭੇਤਭਰੇ ਹਲਾਤਾਂ 'ਚ ਹੋਈ ਕੈਦੀ ਦੀ ਮੌਤ (ETV BHARAT (ਰੂਪਨਗਰ,ਪੱਤਰਕਾਰ))

By ETV Bharat Punjabi Team

Published : 12 hours ago

ਰੂਪਨਗਰ:ਪੰਜਾਬ ਦੀਆਂ ਜੇਲ੍ਹਾਂ ਕਿਸੇ ਨਾ ਕਿਸੇ ਵਿਵਾਦ ਕਾਰਨ ਅਕਸਰ ਹੀ ਚਰਚਾ 'ਚ ਰਹਿੰਦੀਆਂ ਹਨ। ਇੱਕ ਵਾਰ ਫਿਰ ਤੋਂ ਪੰਜਾਬ ਦੇ ਰੂਪਨਗਰ ਦੀ ਜੇਲ੍ਹ ਚਰਚਾ 'ਚ ਹੈ। ਜਿਥੇ ਇਕ ਹਵਾਲਾਤੀ ਦੀ ਮੋਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੀਰ ਸਿੰਘ ਰੋਪੜ ਦੀ ਜੇਲ੍ਹ 'ਚ ਬੰਦ ਸੀ ਪਰ ਬਿਤੇ ਦਿਨ ਅਚਾਨਕ ਹੀ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਪਰਿਵਾਰ ਨੂੰ ਮਿਲੀ, ਜਦ ਪਰਿਵਾਰ ਹਸਪਤਾਲ ਪਹੁੰਚਿਆ ਤਾਂ ਉਕਤ ਕੈਦੀ ਦੀ ਮੌਤ ਹੋ ਚੁਕੀ ਸੀ।

ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ (ETV BHARAT (ਰੂਪਨਗਰ,ਪੱਤਰਕਾਰ))

ਪੁਲਿਸ ਨੇ ਰੱਖਿਆ ਆਪਣਾ ਪੱਖ
ਪੁਲਿਸ ਮੁਤਾਬਿਕ ਰੋਪੜ ਜੇਲ੍ਹ ਵਿੱਚੋਂ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਜਾਣਕਾਰੀ ਦਿੱਤੀ ਹੈ ਕਿ ਬੀਰ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਬਨੂੜ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਦੀ ਮੌਤ ਹੋ ਗਈ ਸੀ।ਮ੍ਰਿਤਕ ਬੀਰ ਸਿੰਘ ਬਨੂੜ ਦਾ ਵਾਸੀ ਹੈ ਅਤੇ ਕਿਸੇ ਮਾਮਲੇ ਅੰਤਰਗਤ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਇਸ ਦੀ ਮੌਤ ਹੋ ਚੁੱਕੀ ਹੈ । ਕਿਉਂਕਿ ਮਾਮਲਾ ਜੇਲ ਦੇ ਨਾਲ ਸੰਬੰਧਿਤ ਹੈ ਇਸ ਲਈ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਮਾਣਯੋਗ ਅਦਾਲਤ ਵੱਲੋਂ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕ ਦੇਹ ਰੋਪੜ ਦੇ ਸਰਕਾਰੀ ਹਸਪਤਾਲ ਦੇ ਮੋਰਚਰੀ ਵਿੱਚ ਪਈ ਹੈ। ਮਾਨਯੋਗ ਅਦਾਲਤ ਵੱਲੋਂ ਜੋ ਵੀ ਕਾਰਵਾਈ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉਸ ਉੱਤੇ ਹੂਬਹੂ ਅਮਲ ਕੀਤਾ ਜਾਵੇਗਾ।


ਡੱਲੇਵਾਲ ਦੇ ਮਰਨ ਵਰਤ 'ਤੇ SC 'ਚ ਤੀਜੇ ਦਿਨ ਵੀ ਸੁਪਰੀਮ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਬਲੱਡ ਟੈਸਟ-ਕੈਂਸਰ ਦੀ ਰਿਪੋਰਟ

ਕਿਸਾਨਾਂ ਨੇ ਖਨੌਰੀ 'ਤੇ ਵਧਾਈ ਸੁਰੱਖਿਆ, ਕੇਂਦਰ ਦੇ ਇਸ਼ਾਰੇ 'ਤੇ ਪੰਜਾਬ ਸਰਕਾਰ ਡੱਲੇਵਾਲ ਨੂੰ ਚੁੱਕਣ ਦੀ ਕਰ ਰਹੀ ਤਿਆਰੀ !


ਪਰਿਵਾਰ ਦੇ ਇਲਜ਼ਾਮ
ਦੂਜੇ ਪਾਸੇ ਵੀਰ ਚੰਦ ਦੇ ਭਰਾ ਨੇ ਕਿਹਾ ਕਿ ਦੁਪਹਿਰ ਨੂੰ 1 ਵਜੇ ਫੋਨ ਆਉਂਦਾ ਹੈ ਜਿਸ ਵਿੱਚ ਉਸ ਦੇ ਭਰਾ ਬਾਬਤ ਦੱਸਿਆ ਜਾਂਦਾ ਹੈ ਕਿ ਉਸ ਦੇ ਭਰਾ ਨੂੰ ਹਾਰਟ ਅਟੈਕ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਿਨਾਂ ਉਹਨਾਂ ਨੂੰ ਕੋਈ ਜਾਣਕਾਰੀ ਕਿਸੇ ਵਿਅਕਤੀ ਵੱਲੋਂ ਨਹੀਂ ਦਿੱਤੀ ਗਈ। ਪਰਿਵਾਰਿਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਜੇਕਰ ਉਹ ਪਹਿਲਾਂ ਹੀ ਬਿਮਾਰ ਸੀ ਤਾਂ ਉਸ ਦੀ ਜਾਣਕਾਰੀ ਪਰਿਵਾਰ ਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਗਈ। ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਕਤ ਹੀ ਕਿਉਂ ਇਹ ਜਾਣਕਾਰੀ ਦਿੱਤੀ ਗਈ। ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਨੌਜਵਾਨ ਦੀ ਮੌਤ ਪੁਲਿਸ ਦੀ ਲਾਪਰਵਾਹੀ ਕਾਰਨ ਹੋਈ ਹੈ। ਜੇਕਰ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ 12 ਸਾਲ ਦੀ ਸਜ਼ਾ ਹੋਈ ਸੀ ਅਤੇ ਐਨਡੀਪੀਸੀ ਐਕਟ ਹੇਠਾਂ ਉਸ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ।

ABOUT THE AUTHOR

...view details