ਅੰਕਿਤਾ ਅਗਰਵਾਲ , ਡੀਆਰਓ (etv bharat (ਰਿਪੋਟਰ ਮਾਨਸਾ)) ਮਾਨਸਾ/ ਸ੍ਰੀ ਫ਼ਤਹਿਗੜ੍ਹ ਸਾਹਿਬ: ਮੌਨਸੂਨ ਦੇ ਮੌਸਮ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਮਾਨਸਾ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਮੌਨਸੂਨ ਮੌਸਮ ਦੌਰਾਨ ਹੜਾਂ ਤੋਂ ਬਚਾਅ ਦੇ ਲਈ ਕੰਟਰੋਲ ਰੂਮ ਬਣਾ ਕੇ ਹੈਲਪ ਲਾਇਨ ਨੰਬਰ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਮਿੱਟੀ 85 ਹਜ਼ਾਰ ਬੈਗ ਵੀ ਜਮਾ ਕੀਤੇ ਗਏ ਹਨ।
ਦੱਸ ਦਈਏ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਦੇ ਵਿੱਚ ਮੌਨਸੂਨ ਤੋਂ ਬਾਅਦ ਹੜਾਂ ਨੇ ਕਾਫੀ ਤਬਾਹੀ ਮਚਾਈ ਸੀ, ਜਿਸ ਦੇ ਦੌਰਾਨ ਕਿਸਾਨਾਂ ਦੀਆਂ ਫਸਲਾਂ ਅਤੇ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਸੀ ਤਾਂ ਇਸ ਵਾਰ ਪੰਜਾਬ ਸਰਕਾਰ ਵੱਲੋਂ ਹੜਾਂ ਤੋਂ ਪਹਿਲਾਂ ਹੀ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਹਨ ਤਾਂ ਕਿ ਹੜ ਆਉਣ ਦੀ ਸੰਭਾਵਨਾ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਨਜਿੱਠਿਆ ਜਾਵੇ। ਡੀਆਰਓ ਮਾਨਸਾ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਹੜ੍ਹਾਂ ਤੋਂ ਪਹਿਲਾਂ ਹੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਲੈਵਲ ਅਤੇ ਸਬ ਡਿਵੀਜ਼ਨਲਾਂ ਦੇ ਵਿੱਚ ਵੀ ਕੰਟਰੋਲ ਰੂਮ ਬਣਾਏ ਗਏ ਨੇ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 01652-229082 ਨੰਬਰ ਜਾਰੀ ਕੀਤਾ ਗਿਆ ਹੈ ਤਾਂ ਕਿ ਜੇਕਰ ਹੜਾਂ ਦੀ ਸੰਭਾਵਨਾ ਬਣਦੀ ਹੈ ਤਾਂ ਤੁਰੰਤ ਇਸ ਹੈਲਪਲਾਈਨ ਨੰਬਰ ਉੱਤੇ ਫੋਨ ਕਰਕੇ ਮਦਦ ਲਈ ਜਾ ਸਕਦੀ ਹੈ।
ਪਵਨਦੀਪ ਸਿੰਗ, ਨਾਇਬ ਤਹਿਸੀਲਦਾਰ (etv bharat ( ਸ੍ਰੀ ਫਤਹਿਗੜ੍ਹ ਸਾਹਿਬ ਰਿਪੋਟਰ)) ਡਰੇਨਾਂ ਦੀ ਸਫਾਈ: ਮਾਨਸਾ ਜ਼ਿਲ੍ਹੇ ਦੇ ਵਿੱਚੋਂ ਲੰਘਣ ਵਾਲੀਆਂ ਡਰੇਨਾਂ ਦੀ ਵੀ ਵਿਭਾਗ ਵੱਲੋਂ ਸਫਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਡਰੇਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚੋਂ 38 ਡਰੇਨਾਂ ਲੰਘਦੀਆਂ ਹਨ, ਜਿਨਾਂ ਵਿੱਚੋਂ ਮਾਨਸੂਨ ਤੋਂ ਪਹਿਲਾਂ ਹੀ 26 ਡਰੇਨਾਂ ਦੀ ਸਫਾਈ ਕਰ ਦਿੱਤੀ ਗਈ ਹੈ ਜਦੋਂ ਕਿ 13 ਡਰੇਨਾਂ ਦੀ ਮਨਰੇਗਾ. ਚਾਰ ਡਰੇਨਾਂ ਐਸਡੀਐਮਐਫ ਅਤੇ ਡਿਪਾਰਟਮੈਂਟ ਦੀ ਮਸ਼ੀਨਰੀ ਦੇ ਨਾਲ ਸਫਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਐਸਡੀਐਮਐਫ ਫੰਡ ਦੇ ਅਧੀਨ 67 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਨਾਨ ਪਲੇਨ ਦੇ ਅਧੀਨ 56 ਲੱਖ ਖਰਚ ਕਰਕੇ ਕੰਪਲੀਟ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੁਝ ਡਰੇਨਾਂ ਦੀ ਸਫਾਈ ਦਾ ਕੰਮ ਜਾਰੀ ਹੈ ਜੋ 21 ਜੁਲਾਈ ਤੱਕ ਪੂਰਾ ਹੋ ਜਾਵੇਗਾ।
ਕੰਟਰੋਲ ਰੂਮ ਬਣਾਇਆ ਗਿਆ: ਸ੍ਰੀ ਫਤਹਿਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਅਧਿਕਾਰੀ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਹੜ੍ਹਾਂ ਦੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀਆਂ ਜੋ ਵੀ ਗਾਈਡਲਾਈਨ ਹਨ। ਉਹਨਾਂ ਦੀ ਪਾਲਣ ਕਰਦੇ ਹੋਏ ਫਤਿਹਗੜ੍ਹ ਸਾਹਿਬ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ ਜੋ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਨਾਲ ਰਾਬਤੇ ਵਿੱਚ ਰਹੇਗਾ। ਜੇਕਰ ਜ਼ਿਲ੍ਹੇ ਵਿੱਚ ਕੀਤੇ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹਨਾਂ ਨਾਲ 24 ਘੰਟੇ ਕੋਈ ਵੀ ਫੋਨ ਉੱਤੇ ਸੰਪਰਕ ਕਰ ਸਕਦਾ ਹੈ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੇ ਵਿੱਚ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਨਗਰ ਕੌਂਸਲ ਦੇ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ ਜਦੋਂ ਕਿ ਪਿੰਡਾਂ ਦੇ ਵਿੱਚ ਬੀਡੀਪੀਓ ਦਫਤਰ ਦੇ ਅਧਿਕਾਰੀ, ਡਰੈਨ ਦੇ ਅਧਿਕਾਰੀ ਆਦੀ ਮੌਜੂਦ ਰਹਿਣਗੇ।