ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਦੀ ਹਵੇਲੀ ਅਤੇ ਪੁਰਾਣੇ ਘਰ 'ਚ ਛੋਟੇ ਸਿੱਧੂ ਦੇ ਸਵਾਗਤ ਦੀਆਂ ਹੋ ਰਹੀਆਂ ਤਿਆਰੀਆਂ, ਨਿਭਾਈ ਗਈ ਨਿੰਮ ਬੰਨਣ ਦੀ ਰਸਮ - Sidhu Moose Wala - SIDHU MOOSE WALA

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।ਮਾਤਾ ਚਰਨ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਅੱਜ ਉਹਨਾਂ ਨੁੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਇਸਦੇ ਨਾਲ ਹੀ ਪਰਿਵਾਰ ਵੱਲੋਂ ਜੱਚਾ ਬੱਚਾ ਦੇ ਸਵਾਗਤ ਲਈ ਘਰ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Preparations are being made to welcome little Sidhu in the haveli and old house of Sidhu Moose Wala
ਸਿੱਧੂ ਮੂਸੇ ਵਾਲਾ ਦੀ ਹਵੇਲੀ ਅਤੇ ਪੁਰਾਣੇ ਘਰ 'ਚ ਛੋਟੇ ਸਿੱਧੂ ਦੇ ਸਵਾਗਤ ਦੀਆਂ ਹੋ ਰਹੀਆਂ ਤਿਆਰੀਆਂ

By ETV Bharat Punjabi Team

Published : Mar 23, 2024, 2:12 PM IST

ਸਿੱਧੂ ਮੂਸੇਵਾਲਾ ਦੀ ਹਵੇਲੀ ਅਤੇ ਪੁਰਾਣੇ ਘਰ 'ਚ ਛੋਟੇ ਸਿੱਧੂ ਦੇ ਸਵਾਗਤ ਦੀਆਂ ਹੋ ਰਹੀਆਂ ਤਿਆਰੀਆਂ

ਮਾਨਸਾ:ਸਿੱਧੂ ਮੂਸੇਵਾਲਾ ਦੇ ਘਰ ਮਾਤਾ ਚਰਨ ਕੌਰ ਵੱਲੋਂ ਸਿੱਧੂ ਮੂਸੇ ਵਾਲਾ ਦੇ ਛੋਟੇ ਭਰਾ ਸ਼ੁਭੱਦੀਪ ਸਿੰਘ ਨੂੰ ਜਨਮ ਦੇਣ ਤੋਂ ਬਾਅਦ ਲਗਾਤਾਰ ਖੁਸ਼ੀਆਂ ਦਾ ਮਾਹੋਲ ਹੈ। ਜਿਸ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ, ਤੇ ਸਿੱਧੂ ਮੂਸੇ ਵਾਲਾ ਦੇ ਫੈਨਸ ਆਪਣੇ ਆਪਣੇ ਤਰੀਕੇ ਦੇ ਨਾਲ ਖੁਸ਼ੀਆਂ ਮਨਾ ਰਹੇ ਨੇ।ਉਥੇ ਹੀ ਅੱਜ ਸਿੱਧੂ ਮੂਸੇ ਵਾਲਾ ਦੀ ਹਵੇਲੀ ਅਤੇ ਪੁਰਾਣੇ ਘਰ ਦੇ ਵਿੱਚ ਨਿੰਮ ਬੰਨਣ ਦੀ ਰਸਮ ਨਿਭਾਈ ਗਈ।

ਪੁਰਾਣੇ ਘਰ ਜਾਵੇਗਾ ਸਿੱਧੂ ਪਰਿਵਾਰ :ਇਸ ਮੌਕੇ ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰ ਮੌਜੂਦ ਰਹੇ ਅਤੇ ਗਿੱਧਾ ਬੋਲੀਆਂ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਜਨਮ ਦਿੱਤਾ ਗਿਆ ਸੀ ਅਤੇ ਅੱਜ ਉਹਨਾਂ ਨੂੰ ਹਸਪਤਾਲ ਵੱਲੋਂ ਛੁੱਟੀ ਦੇ ਦਿੱਤੀ ਗਈ ਹੈ। ਪਰ ਪਰਿਵਾਰ ਅਜੇ ਬੱਚੇ ਨੂੰ ਹਵੇਲੀ ਵਾਲੇ ਘਰ ਨਹੀਂ ਲੈਕੇ ਜਾਵੇਗਾ ,ਬਲਕਿ ਮੂਸੇਵਾਲਾ ਦੀ ਮਾਤਾ ਚਰਨ ਕੌਰ ਆਪਣੇ ਨੰਨੇ ਮੂਸੇ ਵਾਲਾ ਨਾਲ ਮੂਸੇਵਾਲੇ ਅਤੇ ਪਰਿਵਾਰ ਨਾਲ ਕੁਝ ਦਿਨ ਬਠਿੰਡਾ ਵਿਖੇ ਹੀ ਰਹਿਣਗੇ। ਕਿਹਾ ਇਹ ਵੀ ਜਾ ਰਿਹਾ ਹੈ ਕਿ ਛੋਟਾ ਮੂਸੇਵਾਲਾ ਪੂਰਾਨੇ ਘਰ ਲੈਕੇ ਜਾਇਆ ਜਾਵੇਗਾ ਜਿਥੇ ਸਿਧੂ ਆਪਣੇ ਜਨਮ ਤੋਂ ਬਾਅਦ ਆਇਆ ਸੀ। ਉਥੇ ਹੀ ਸਿੱਧੂ ਮੂਸੇ ਵਾਲਾ ਦੇ ਪਿੰਡ ਵਿੱਚ ਜਿੱਥੇ ਖੁਸ਼ੀਆਂ ਆਈਆਂ ਹਨ। ਉਥੇ ਹੀ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਵੱਲੋਂ ਵੀ ਖੁਸ਼ੀ ਮਨਾਈ ਜਾ ਰਹੀ ਹੈ।

ਦੋਵੇਂ ਘਰਾਂ 'ਚ ਬੰਨੀ ਨਿੰਮ : ਅੱਜ ਮੂਸੇ ਵਾਲਾ ਦੀ ਹਵੇਲੀ ਉਹਨਾਂ ਦੇ ਪੁਰਾਣੇ ਘਰ ਅਤੇ ਸਿੱਧੂ ਮੂਸੇ ਵਾਲਾ ਦੇ ਸਮਾਰਕ 'ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਨਿੰਮ ਬੰਨਣ ਦੀ ਰਸਮ ਨਿਭਾਈ, ਤੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪੁਰਾਣੇ ਘਰ ਵਿੱਚ ਔਰਤਾਂ ਵੱਲੋਂ ਗਿੱਧਾ ਪਾ ਕੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਗਿੱਧੇ ਵਿੱਚ ਅਤੇ ਨਿਮ ਬੰਨਣ ਦੀ ਰਸਮ ਵਿੱਚ ਇਕੱਠੇ ਹੋਏ ਲੋਕਾਂ ਨੂੰ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਫਿਰ ਤੋਂ ਰੌਣਕਾਂ ਪਰਤ ਆਈਆਂ ਹਨ।

ABOUT THE AUTHOR

...view details