ਹੁਸ਼ਿਆਰਪੁਰ: ਗੜ੍ਹਸ਼ੰਕਰ ਵਿੱਖੇ ਸਿਆਸੀ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਕੰਬਾਲਾ ਦੇ ਮੋਹਤਵਾਰਾਂ ਨੂੰ ਨਾਲ ਲੈਕੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ 'ਤੇ ਗਰੀਬ ਪਰਿਵਾਰਾਂ ਦਾ ਰਾਸ਼ਨ ਹੜੱਪਣ ਦੇ ਆਰੋਪ ਲਗਾਏ ਹਨ। ਇਸ ਦੋਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਰਾਸ਼ਨ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੀ ਅਸਲੀਅਤ ਕੁਝ ਹੋਰ ਹੈ। ਸਰਕਾਰ ਗਰੀਬਾਂ ਦਾ ਹੱਕ ਮਾਰ ਰਹੀ ਹੈ। ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਇਸ ਮੌਕੇ ਉਹਨਾਂ ਨਾਲ ਪਿੰਡ ਵਾਸੀ ਛਿੰਦੋ, ਬਕਸ਼ੋ, ਕਮਲੇਸ਼, ਬੱਬਲੀ ਅਤੇ ਹੋਰਾਂ ਨੇ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਘਰ-ਘਰ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਉਨ੍ਹਾਂ ਦੇ ਪਿੰਡ ਦੇ ਵਿੱਚ ਵਿਭਾਗ ਵੱਲੋਂ ਕਿਸੇ ਵੀ ਪਰਿਵਾਰ ਨੂੰ ਆਟਾ ਜਾਂ ਕਣਕ ਨਹੀਂ ਦਿੱਤੀ ਗਈ ਹੈ।
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਦੇ ਲੋਕਾਂ ਦਾ ਰਾਸ਼ਨ ਹੜੱਪਣ ਦੇ ਲਾਏ ਇਲਜ਼ਾਮ - Ration issue of Garhshankar - RATION ISSUE OF GARHSHANKAR
ਸੂਬਾ ਸਰਕਾਰ ਵੱਲੋਂ ਗਰੀਬਾਂ ਨੂੰ ਆਟਾ-ਦਾਲ ਸਕੀਮ ਮੁਹੱਈਆ ਕਰਵਾਉਣ ਦੇ ਦਾਅਵਿਆਂ ਨੂੰ ਲੈਕੇ ਗੜ੍ਹਸ਼ੰਕਰ ਤੋਂ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਕੰਬਾਲਾ 'ਚ ਭੜਾਸ ਕੱਢੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਆਟੇ ਦੀਆਂ ਬੋਰੀਆਂ ਤਾਂ ਕੀ ਮਿਲਣੀਆਂ ਸੀ ਬਲਕਿ ਉਹਨਾਂ ਦਾ ਹੱਕ ਸਰਕਾਰ ਖੋਹ ਕੇ ਖਾ ਰਹੀ ਹੈ।
Published : Apr 28, 2024, 2:31 PM IST
ਕਿਸੇ ਨੇ ਨਾ ਲਈ ਸਾਰ : ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਵਾਰੇ ਉਹਨਾਂ ਨੇ ਸਬੰਧਿਤ ਵਿਭਾਗ ਨੂੰ ਸੁਚਿੱਤ ਕੀਤਾ ਪਰ ਬਾਵਜੂਦ ਇਸ ਦੇ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ। ਇਸ ਮੌਕੇ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਘਰ ਘਰ ਰਾਸ਼ਨ ਪਹੁੰਚਾਉਣ ਦੀ ਥਾਂ 'ਤੇ ਗਰੀਬ ਪਰਿਵਾਰਾਂ ਦੇ ਰਾਸ਼ਨ ਨੂੰ ਨਿਗਲ਼ ਗਈ, ਜਿਸਦੇ ਕਾਰਨ ਅੱਜ ਸਰਕਾਰ ਦਾ ਕੌੜਾ ਸੱਚ ਸਾਹਮਣੇ ਆਇਆ ਹੈ। ਨਿਮਿਸ਼ਾ ਮਹਿਤਾ ਨੇ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਲੋਕਸਭਾ ਚੋਣਾਂ ਆਉਂਦੇ ਦੇਖ ਆਟਾ ਦਾਲ ਸਕੀਮ ਦੇ ਕਾਰਡ ਬਹਾਲ ਕੀਤੇ ਹਨ ਅਤੇ ਚੋਣਾਂ ਖੱਤਮ ਹੁੰਦੇ ਸਾਰ ਇੱਕ ਵਾਰ ਫ਼ਿਰ ਤੋਂ ਸਰਵੇ ਦਾ ਡਰਾਮਾ ਰਚਕੇ ਕੱਟੇ ਜਾਣਗੇ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਿੰਡ ਕੰਬਾਲਾ ਦੇ ਗਰੀਬ ਪਰਿਵਾਰਾਂ ਨੂੰ ਸਰਕਾਰ ਵੱਲੋਂ ਰਾਸ਼ਨ ਉਪਲੱਬਧ ਨਾਂ ਕਰਵਾਇਆ ਗਿਆ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕਰਨਗੇ।
- ਪੰਥਕ ਸੀਟ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ 'ਚ ਉਤਾਰਿਆ - Lok Sabha Elections
- ਬਰਨਾਲਾ ਵਿੱਚ ਕਾਂਗਰਸੀ ਉਮੀਦਵਾਰ ਖਹਿਰਾ ਨੂੰ ਮਿਲਿਆ ਵੱਡਾ ਸਮਰਥਨ, ਸਮਾਜ ਸੇਵੀ ਭੋਲਾ ਵਿਰਕ ਹਮਾਇਤ 'ਚ ਆਏ - Lok Sabha Elections
- ਭਾਰਤ ਬਣਿਆ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ, ਜਾਣੋ ਕਿਹੜਾ ਦੇਸ਼ ਹੈ ਟਾਪ 'ਤੇ - Stock Exchanges in World
ਵਿਭਾਗ ਦੇ ਰਿਹਾ ਸਫਾਈ :ਉੱਧਰ ਇਸ ਮਾਮਲੇ ਸਬੰਧੀ ਮਾਰਕਫੈੱਡ ਗੜ੍ਹਸ਼ੰਕਰ ਦੇ ਐਸ ਡੀ ਓ ਜਸਵੀਰ ਰੱਕੜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਨ ਵੰਡ ਕਰਨ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸਦੇ ਵਿੱਚ ਪਿੰਡ ਕੰਬਾਲਾ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।