ਸ੍ਰੀ ਫਤਿਹਗੜ੍ਹ ਸਾਹਿਬ: ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਲੋਹਾ ਵਪਾਰੀ ਦੇ ਗੁਦਾਮ ਵਿੱਚੋਂ ਤਿੰਨ ਡਕੈਤਾਂ ਵਲੋਂ ਗੁਦਾਮ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ 26 ਲੱਖ ਦੇ ਕਰੀਬ ਦੀ ਡਕੈਤੀ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਪ੍ਰੇਮ ਨਗਰ ਵਿੱਚ ਲੋਹਾ ਵਪਾਰੀ ਦੀ ਫਰਮ ਦੀਪ ਸਟੀਲ ਇੰਡਸਟਰੀ ਦੇ ਗੋਦਾਮ ਵਿੱਚ ਕਰੀਬ 26 ਲੱਖ ਰੁਪਏ ਦੀ ਡਕੈਤੀ ਨੂੰ ਡਕੈਤਾਂ ਵਲੋਂ 1:30 ਤੋਂ 1:46 ਤੱਕ ਦੇ ਸਮੇਂ ਅੰਜਾਮ ਦਿੱਤਾ ਗਿਆ।
26 ਲੱਖ ਰੁਪਏ ਦੀ ਡਕੈਤੀ ਨੂੰ ਅੰਜ਼ਾਮ ਦੇਕੇ ਭੱਜ ਰਹੇ ਲੁਟੇਰਿਆਂ ਨਾਲ ਪੁਲਿਸ ਦਾ ਐਨਕਾਊਂਟਰ, ਲੁਟੇਰੇ ਦੇ ਲੱਤ 'ਚ ਵੱਜੀ ਗੋਲੀ, ਪੁਲਿਸ ਮੁਲਾਜ਼ਮ ਵੀ ਜ਼ਖ਼ਮੀ - ਪੁਲਿਸ ਨਾਲ ਐਨਕਾਊਂਟਰ
Police encounter with robbers: ਮੰਡੀ ਗੋਬਿੰਦਗੜ੍ਹ ਵਿੱਚ ਲੋਹੇ ਦੇ ਗੋਦਾਮ ਤੋਂ 26 ਲੱਖ ਰੁਪਏ ਦੀ ਲੁੱਟ ਕਰਕੇ ਭੱਜੇ ਲੁਟੇਰਿਆਂ ਦਾ ਪੁਲਿਸ ਨਾਲ ਐਨਕਾਊਂਟਰ ਹੋ ਗਿਆ। ਐਨਕਾਊਂਟਰ ਦੌਰਾਨ ਇੱਕ ਲੁਟੇਰੇ ਦੇ ਪੈਰ ਵਿੱਚ ਗੋਲੀ ਵੱਜੀ ਅਤੇ ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਜ਼ਮ ਵੀ ਜ਼ਖ਼ਮੀ ਹੋਇਆ।

Published : Jan 20, 2024, 11:01 AM IST
ਪੁਲਿਸ ਦਾ ਐਕਸ਼ਨ:ਵਾਰਦਾਤ ਮਗਰੋਂ ਪੁਲਿਸ ਨੇ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਇਸ ਦੌਰਾਨ ਤਿੰਨ ਲੁਟੇਰੇ ਫੜੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਲੁਟੇਰਿਆਂ ਨੇ ਮੰਨਿਆ ਕਿ ਲੁੱਟੀ ਗਈ ਰਕਮ ਬੱਸੀ ਪਠਾਣਾਂ ਵਿੱਚ ਇੱਕ ਬੋਲੈਰੋ ਗੱਡੀ ਵਿੱਚ ਰੱਖੀ ਹੋਈ ਸੀ। ਦੇਰ ਰਾਤ ਜਦੋਂ ਪੁਲਿਸ ਟੀਮ ਇੱਕ ਲੁਟੇਰੇ ਨੂੰ ਆਪਣੇ ਨਾਲ ਬਰਾਮਦਗੀ ਲਈ ਬੱਸੀ ਪਠਾਣਾਂ ਲੈ ਕੇ ਗਈ ਤਾਂ ਲੁਟੇਰੇ ਨੇ ਬੋਲੈਰੋ ’ਚੋਂ ਲੁੱਟੀ ਰਕਮ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਨੇ ਕਾਰ 'ਚ ਪਹਿਲਾਂ ਤੋਂ ਰੱਖੇ ਨਜਾਇਜ਼ ਹਥਿਆਰ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਬਚਾਅ ਵਿੱਚ ਗੋਲੀ ਚਲਾ ਦਿੱਤੀ ਅਤੇ ਗੋਲੀ ਲੁਟੇਰੇ ਦੀ ਲੱਤ ਵਿੱਚ ਲੱਗੀ। ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਨੂੰ ਫੜ ਲਿਆ।
- ਚੰਡੀਗੜ੍ਹ 'ਚ ਗਠਜੋੜ ਪਰ ਪੰਜਾਬ ਕਾਂਗਰਸ ਨੂੰ ਨਹੀਂ ਲੋੜ, INDIA ਗਠਜੋੜ 'ਤੇ ਕਾਂਗਰਸੀਆਂ ਦੇ ਸੁਰ ਵੱਖ-ਵੱਖ, ਭਾਜਪਾ ਨੇ ਲਈ ਚੁਟਕੀ
- ਪੰਜਾਬ ਤੇ ਹਰਿਆਣਾ ਵਿੱਚ ਸੀਤ ਲਹਿਰ ਦੀ ਚਿਤਾਵਨੀ, ਹਿਮਾਚਲ 'ਚ ਬਰਫਬਾਰੀ ਨਾ ਹੋਣ ਕਾਰਨ ਸੋਕੇ ਦੀ ਸੰਭਾਵਨਾ
- ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਭੇਤਭਰੇ ਹਾਲਾਤਾਂ 'ਚ ਮੌਤ, 32 ਸਾਲ ਦਾ ਜਵਾਨ ਸੰਦੀਪ ਕੁਮਾਰ ਯੂਪੀ ਦਾ ਸੀ ਵਸਨੀਕ
ਚੌਕੀਦਾਰ ਨੂੰ ਬਣਾਇਆ ਸੀ ਬੰਧਕ: ਇਸ ਸਬੰਧੀ ਗੱਲਬਾਤ ਕਰਦੇ ਹੋਏ ਲੋਹਾ ਵਪਾਰੀ ਧਰਮਦੀਪ ਬਾਂਸਲ ਦੇ ਦੱਸਿਆ ਕਿ ਉਹਨਾਂ ਦੇ ਗੋਦਾਮ ਵਿੱਚ ਹੋਈ ਡਕੈਤੀ ਦਾ ਉਹਨਾਂ ਨੂੰ ਉਸ ਸਮੇਂ ਪਤਾ ਚੱਲਿਆ ਜਦੋਂ ਸਥਾਨਕ ਸਾਈ ਮੰਦਰ ਵਿੱਚ ਉਹਨਾਂ ਦੀ ਸਵਰਗੀ ਮਾਤਾ ਜੀ ਦੀ ਅੰਤਿਮ ਅਰਦਾਸ ਹੋ ਰਹੀ ਸੀ। ਉਹਨਾਂ ਨੇ ਦੱਸਿਆ ਕਿ ਗੋਦਾਮ ਵਿੱਚ ਇੱਕ ਚੌਂਕੀਦਾਰ ਡਿਊਟੀ ਉੱਤੇ ਸੀ ਜਿਸ ਨੂੰ ਇੱਕ ਅਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਗੋਦਾਮ ਦੇ ਅੰਦਰ ਮਾਲ ਦਿਖਾਉਣ ਦੇ ਬਹਾਨੇ ਆ ਕੇ ਦਫਤਰ ਦੇ ਵਿੱਚ ਬੰਦਕ ਬਣਾ ਕੇ ਚਾਕੂ ਦੀ ਨੋਕ ਉੱਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਡਕੈਤਾਂ ਵਲੋਂ ਦਫਤਰ ਦੇ ਵਿੱਚ ਪਈ ਅਲਮਾਰੀ ਨੂੰ ਦਾਤ ਦੇ ਨਾਲ ਕੱਟ ਕੇ ਅਲਮਾਰੀ ਦੇ ਵਿੱਚ ਪਏ 26 ਲੱਖ ਦੇ ਕਰੀਬ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਅਤੇ ਐਕਸ਼ਨ ਕੀਤਾ।