ਪੰਜਾਬ

punjab

ETV Bharat / state

ਹੁਸ਼ਿਆਰਪੁਰ ਦੀ ਖਿਡਾਰਣ ਤਨਵੀ ਨੇ ਜਿੱਤੀ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਗੋਲਡ ਮੈਡਲ, ਪੀਐੱਮ ਮੋਦੀ ਨੇ ਦਿੱਤੀ ਵਧਾਈ - Modi congratulated player Tanvi

ਹੁਸ਼ਿਆਰਪੁਰ ਦੀ ਰਹਿਣ ਵਾਲੀ ਬੈਡਮਿੰਟਨ ਖਿਡਾਰਣ ਤਨਵੀ ਸ਼ਰਮਾ ਨੇ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ। ਪੀਐੱਮ ਮੋਦੀ ਨੇ ਵੀ ਹੋਣਹਾਰ ਖਿਡਾਰਣ ਦੀ ਸ਼ਲਾਘਾ ਕੀਤੀ ਹੈ।

PM Modi congratulated
ਪੀਐੱਮ ਮੋਦੀ ਨੇ ਦਿੱਤੀ ਵਧਾਈ

By ETV Bharat Punjabi Team

Published : Mar 20, 2024, 7:32 PM IST

Updated : Mar 20, 2024, 7:51 PM IST

ਖਿਡਾਰਣ ਅਤੇ ਪਰਿਵਾਰ ਵੱਲੋਂ ਪੀਐੱਮ ਮੋਦੀ ਦਾ ਧੰਨਵਾਦ

ਹੁਸ਼ਿਆਰਪੁਰ: ਪੰਜਾਬ ਦੀ ਧੀ ਜੋ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਉਸ ਨੇ ਸਾਰੇ ਪੰਜਾਬ ਵਾਸੀਆਂ ਨੂੰ ਖੁਸ਼ੀ ਦਾ ਮੌਕਾ ਦਿੰਦਿਆਂ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਦਰਅਸਲ ਹੁਸ਼ਿਆਰਪੁਰ ਦੀ ਰਹਿਣ ਵਾਲੀ ਬੈਡਮਿੰਟਮਨ ਖਿਡਾਰਣ ਤਨਵੀ ਸ਼ਰਮਾ ਵੱਲੋਂ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟੀ ਪੱਧਰ ਉੱਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਹੁਣ ਖੁੱਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਤਨਵੀ ਸ਼ਰਮਾ ਨੂੰ ਵਧਾਈ ਦਿੱਤੀ ਹੈ।

ਪੀਐੱਮ ਮੋਦੀ ਨੇ ਦਿੱਤੀ ਵਧਾਈ


ਪੱਤਰ ਲਿਖ ਕੇ ਪੀਐੱਮ ਨੇ ਦਿੱਤੀ ਦੇਸ਼ ਵੱਲੋਂ ਵਧਾਈ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2023 ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਲਈ ਪੰਜਾਬ ਦੀ 15 ਸਾਲਾ ਬੈਡਮਿੰਟਨ ਖਿਡਾਰਣ ਤਨਵੀ ਸ਼ਰਮਾ ਦੀ ਤਰੀਫ ਕੀਤੀ ਹੈ। ਤਨਵੀ ਸ਼ਰਮਾ ਨੇ ਮਲੇਸ਼ੀਆ 'ਚ ਹੋਈ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਬੈਡਮਿੰਟਨ ਖਿਡਾਰੀ ਨੂੰ ਲਿਖੇ ਇੱਕ ਪੱਤਰ ਵਿੱਚ, ਪੀਐਮ ਮੋਦੀ ਨੇ ਪੂਰੇ ਦੇਸ਼ ਦੀ ਤਰਫੋਂ ਨੌਜਵਾਨ ਅਥਲੀਟ ਨੂੰ ਤਹਿ ਦਿਲੋਂ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਨੌਜਵਾਨ ਪੀੜ੍ਹੀ ਲਈ ਤਨਵੀ ਦੁਆਰਾ ਨਿਭਾਈ ਗਈ ਪ੍ਰੇਰਣਾਦਾਇਕ ਭੂਮਿਕਾ 'ਤੇ ਜ਼ੋਰ ਦਿੱਤਾ, ਪੀਐੱਮ ਮੁਤਾਬਿਕ ਤਨਵੀ ਦੀ ਸਫਲਤਾ ਬਿਨਾਂ ਸ਼ੱਕ ਦੇਸ਼ ਭਰ ਦੇ ਅਣਗਿਣਤ ਚਾਹਵਾਨ ਐਥਲੀਟਾਂ ਨੂੰ ਪ੍ਰੇਰਿਤ ਕਰੇਗੀ। ਟੌਪਸ ਵਰਗੀਆਂ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਕੇ ਅਤੇ ਖੇਡਾਂ ਵਿੱਚ ਮੌਕਿਆਂ ਨੂੰ ਉਤਸ਼ਾਹਿਤ ਕਰਕੇ, ਤਨਵੀ ਦੀਆਂ ਪ੍ਰਾਪਤੀਆਂ ਨਾ ਸਿਰਫ਼ ਇੱਕ ਅਮੀਰ ਖੇਡ ਸੱਭਿਆਚਾਰ ਵਿੱਚ ਯੋਗਦਾਨ ਪਾਉਂਦੀਆਂ ਹਨ, ਸਗੋਂ ਫਿਟ ਇੰਡੀਆ ਅੰਦੋਲਨ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ।

ਹੁਸ਼ਿਆਰਪੁਰ ਦੀ ਖਿਡਾਰਣ ਤਨਵੀ ਨੇ ਜਿੱਤੀ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਗੋਲਡ ਮੈਡਲ

ਤਨਵੀ ਅਤੇ ਪਰਿਵਾਰ ਨੇ ਕੀਤਾ ਧੰਨਵਾਦ:ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਿਲ ਕਰਨ ਮਗਰੋਂ ਪੀਐੱਮ ਮੋਦੀ ਤੋਂ ਵਧਾਈ ਪ੍ਰਾਪਤ ਕਰਨ ਵਾਲੀ ਖਿਡਾਰਣ ਤਨਵੀ ਸ਼ਰਮਾ ਨੇ ਪੀਐੱਮ ਮੋਦੀ ਦਾ ਧੰਨਵਾਦ ਕੀਤਾ ਹੈ। ਤਨਵੀ ਨੇ ਕਿਹਾ ਕਿ ਪੂਰੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗੋਲਡ ਮੈਡਲ ਜਿੱਤਿਆ। ਤਨਵੀ ਅਤੇ ਉਸ ਦੀ ਮਾਂ ਮੀਨਾ ਸ਼ਰਮਾ ਨੇ ਕਿਹਾ ਕਿ ਲਗਾਤਾਰ ਮਿਹਨਤ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਵੱਡੇ ਪੱਧਰ ਉੱਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।

Last Updated : Mar 20, 2024, 7:51 PM IST

ABOUT THE AUTHOR

...view details