ਲੁਧਿਆਣਾ: ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੀ ਪੈਟਰੋਲ ਪੰਪ ਡੀਲਰਾਂ ਦੀ ਕਮਿਸ਼ਨ ਵਧਾਉਣ ਦੀ ਮੰਗ ਉੱਤੇ ਕੋਈ ਵੀ ਫੈਸਲਾ ਨਾ ਕੀਤੇ ਜਾਣ ਦੇ ਵਿਰੋਧ ਦੇ ਵਿੱਚ ਅੱਜ ਲੁਧਿਆਣਾ ਵਿੱਚ ਐਸੋਸੀਏਸ਼ਨ ਦੀ ਇੱਕ ਅਹਿਮ ਬੈਠਕ ਹੋਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਉਹਨਾਂ ਕੋਲ ਕੋਈ ਰਾਹ ਗੱਲਬਾਤ ਦਾ ਨਹੀਂ ਬਚਿਆ ਹੈ। ਉਹਨਾਂ ਨੇ ਪਹਿਲਾਂ ਕਈ ਵਾਰ ਕੇਂਦਰੀ ਮੰਤਰੀ ਤੱਕ ਪਹੁੰਚ ਕਰ ਲਈ ਅਤੇ ਸੂਬਾ ਸਰਕਾਰ ਨੂੰ ਵੀ ਦੱਸ ਦਿੱਤਾ ਪਰ ਕੋਈ ਮਸਲਾ ਹੱਲ ਨਾ ਹੋਣ ਕਰਕੇ ਹੁਣ ਡੀਲਰ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਜਲਦ ਹੀ ਉਹ ਹੁਣ ਹਫਤੇ ਵਿੱਚ ਇੱਕ ਦਿਨ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣਗੇ। ਉਨ੍ਹਾਂ ਆਖਿਆ ਇਸ ਸਬੰਧੀ ਤਰੀਕਾਂ ਜਲਦ ਹੀ ਨਿਰਧਾਰਿਤ ਕੀਤੀਆਂ ਜਾਣਗੀਆਂ ।
ਕਮਿਸ਼ਨ ਦੇ ਵਿੱਚ ਵਾਧਾ ਨਹੀਂ: ਦੱਸ ਦਈਏ ਅੱਜ ਲੁਧਿਆਣਾ ਜ਼ਿਲ੍ਹਾ ਪੱਧਰੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਬੈਠਕ ਹੋਈ ਹੈ। ਜਿਸ ਤੋਂ ਬਾਅਦ ਸੂਬਾ ਪੱਧਰੀ ਬੈਠਕ ਵੀ ਹੋਵੇਗੀ, ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਵਿਰੋਧ ਦਾ ਇਹ ਫੈਸਲਾ ਲਿਆ ਹੈ। ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਬੀਤੇ 2017 ਤੋਂ ਅਸੀਂ ਲਗਾਤਾਰ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਸਾਡੇ ਕਮਿਸ਼ਨ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ।
- ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਈਡੀ ਸਾਹਮਣੇ ਹੋਏ ਪੇਸ਼, ਜਾਣੋ ਮਾਮਲਾ - Bharat Bhushan Ashu
- ਸਵੇਰ ਤੋਂ ਪੈ ਰਿਹਾ ਮੀਂਹ: ਸੜਕਾਂ 'ਤੇ ਕਈ ਫੁੱਟ ਭਰਿਆ ਪਾਣੀ, ਇੱਕ ਮਕਾਨ ਦੀ ਛੱਤ ਡਿੱਗੀ, ਪ੍ਰਸ਼ਾਸਨ ਦੇ ਦਾਅਵੇ ਠੁੱਸ - Water Logging Problem
- ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਅੰਮ੍ਰਿਤਸਰ ਪੁਲਿਸ ਸਖ਼ਤ, ਨਵੇਂ ਕਾਨੂੰਨ ਲਾਗੂ ਕਰਨ ਲਈ ਵਧਾਏ ਹੋਰ 20 ਦਿਨ - Amritsar police issued challans