ਪੰਜਾਬ

punjab

ETV Bharat / state

ਸੀਵਰੇਜ ਦੀ ਸਮੱਸਿਆ ਦੇ ਵਿੱਚ ਘਿਰਿਆ ਮਾਨਸਾ ਸ਼ਹਿਰ, ਸਿਆਸੀ ਆਗੂ ਤੇ ਅਧਿਕਾਰੀਆਂ ਨੇ ਹੱਥ ਕੀਤੇ ਖੜੇ - PEOPLE STRUGGLING SEWAGE PROBLEMS

ਮਾਨਸਾ ਸ਼ਹਿਰ ਦੇ ਵਾਰਡਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।

SEWAGE PROBLEM MANSA
ਸੀਵਰੇਜ ਦੀ ਸਮੱਸਿਆ (ETV Bharat (ਮਾਨਸਾ, ਪੱਤਰਕਾਰ))

By ETV Bharat Punjabi Team

Published : Jan 7, 2025, 6:24 PM IST

ਮਾਨਸਾ:ਮਾਨਸਾ ਦਾ ਸੀਵਰੇਜ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਜ਼ਿਲ੍ਹੇ ਦੇ ਅਧਿਕਾਰੀ ਅਤੇ ਸਿਆਸੀ ਆਗੂ ਵੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਤੋਂ ਹੱਥ ਖੜੇ ਕਰ ਗਏ ਦਿਖਾਈ ਦੇ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਮਾਨਸਾ ਸ਼ਹਿਰ ਦੇ ਵਾਰਡਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।

ਸੀਵਰੇਜ ਦੀ ਸਮੱਸਿਆ (ETV Bharat)

ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਪੂਰਾ ਸ਼ਹਿਰ

ਮਾਨਸਾ ਸ਼ਹਿਰ ਦੇ ਵੀਰ ਨਗਰ ਚੌਂਕ ਰਵੀਦਾਸ ਮੰਦਿਰ ਠੂਠਿਆਂ ਵਾਲੀ ਰੋਡ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸੇ ਸੀਵਰੇਜ ਦੇ ਗੰਦੇ ਪਾਣੀ ਵਿੱਚ ਡੁੱਬੇ ਹੋਏ ਨੇ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾਉਣ ਦੇ ਲਈ ਮਾਨਸਾ ਦੇ ਬੱਸ ਸਟੈਂਡ 'ਤੇ ਪਿਛਲੇ 72 ਦਿਨਾਂ ਤੋਂ ਸ਼ਹਿਰ ਵਾਸੀਆਂ ਦਾ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਅਤੇ ਹੁਣ 12 ਜਨਵਰੀ ਨੂੰ ਮਾਨਸਾਂ ਦੇ ਵਿਧਾਇਕ ਦੇ ਘਰ ਬਾਹਰ ਸਰਕਾਰ ਦਾ ਸ਼ਹਿਰ ਵਾਸੀਆਂ ਵੱਲੋਂ ਪਿੱਟ ਸਿਆਪਾ ਕਰਨ ਦਾ ਵੀ ਐਲਾਨ ਕੀਤਾ ਹੈ।

ਸੀਵਰੇਜ ਦੀ ਸਮੱਸਿਆ (ETV Bharat (ਮਾਨਸਾ, ਪੱਤਰਕਾਰ))

ਗਲੀਆਂ 'ਚ ਫੈਲਿਆ ਸੀਵਰੇਜ ਦਾ ਗੰਦਾ

ਮਾਨਸਾ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਇੰਨਾਂ ਜਿਆਦਾ ਸੜਕਾਂ ਅਤੇ ਗਲੀਆਂ ਦੇ ਵਿੱਚ ਫੈਲ ਚੁੱਕਿਆ ਹੈ। ਜਿਸ ਕਾਰਨ ਲੋਕ ਪਰੇਸ਼ਾਨੀ ਦੇ ਵਿੱਚ ਘਿਰੇ ਹੋਏ ਹਨ, ਜਿਸ ਨਾਲ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਦਸਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਨਸਾ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਅਜੇ ਤੱਕ ਸਿਰਫ ਖੋਖਲੇ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਲੋਕਾਂ ਵੱਲੋਂ 12 ਜਨਵਰੀ ਨੂੰ ਮਾਨਸਾ ਦੇ ਵਿਧਾਇਕ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ABOUT THE AUTHOR

...view details