ਪਟਿਆਲਾ:ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਤਹਿਤ ਲੋਕ ਸਭਾ ਪਟਿਆਲਾ ਤੋਂ 'ਆਪ' ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਨਾਭਾ ਵਿਖੇ ਚੋਣ ਪ੍ਰਚਾਰ ਦਾ ਅਗਾਜ ਕੀਤਾ ਗਿਆ। ਇਸ ਮੌਕੇ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਪਰਨੀਤ ਕੌਰ ਉੱਤੇ ਸ਼ਬਦੀ ਵਾਰ ਕਰਦੇ ਕਿਹਾ ਕਿ ਚਾਰ ਸਾਲ ਪਰਨੀਤ ਕੌਰ ਪਟਿਆਲਾ ਦੇ ਲੋਕ ਸਭਾ ਮੈਂਬਰ ਰਹੇ ਪਰ ਉਨ੍ਹਾਂ ਨੇ ਡੱਕਾ ਨਹੀਂ ਤੋੜਿਆ, ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਅਤੇ ਉਹਨਾਂ ਨੇ ਵੀ ਨਹੀਂ ਕੁਝ ਕੀਤਾ। ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਸ ਨੇ ਬੀਜੇਪੀ ਜੁਆਇਨ ਕਰ ਲਈ ਅਤੇ ਉਸਦੀ ਘਰਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਅਤੇ ਹੁਣ ਉਹ ਅਕਾਲੀ ਦਲ ਅਲਾਇੰਸ ਦੀ ਗੱਲ ਕਰ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਾਰੇ ਹੀ ਮਿਲੇ ਹੋਏ ਹਨ। ਬਲਵੀਰ ਸਿੰਘ ਨੇ ਸ਼ਾਇਰੋ ਸ਼ਾਇਰੀ ਅੰਦਾਜ਼ ਵਿੱਚ ਕਿਹਾ ਕਿ, 'ਕੋਈ ਨਹੀਂ ਹੈ ਟੱਕਰ ਮੇ ਕਿਉਂ ਪੜੇ ਹੋ ਚੱਕਰ ਮੇ,'।
ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਲਵੀਰ ਸਿੱਧੂ ਨੇ ਵਿਰੋਧੀ ਪਾਰਟੀਆਂ ਨੂੰ ਕੀਤਾ ਟਾਰਗੇਟ, ਕਿਹਾ- ਮੈਦਾਨ ਛੱਡ ਭੱਜੇ ਵਿਰੋਧੀ, 'ਆਪ' ਦੀ ਹੋਵੇਗੀ ਇੱਕ ਪਾਸੜ ਜਿੱਤ - Patiala Lok Sabha candidate
Patiala Lok Sabha Candidate Dr. Balveer Singh: ਪਟਿਆਲਾ ਦੇ ਨਾਭਾ ਵਿੱਚ ਪਹੁੰਚੇ ਆਪ ਦੇ ਲੋਕ ਸਭਾ ਉਮੀਦਵਾਰ ਡਾਕਟਰ ਬਲਵੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਚੋਣਾਂ 2024 ਵਿੱਚ ਇੱਕ ਪਾਸੜ ਜਿੱਤ ਦਰਜ ਕਰਨਗੇ। ਵਿਰੋਧੀ ਆਮ ਆਦਮੀ ਪਾਰਟੀ ਲਈ ਲੋਕਾਂ ਦਾ ਉਤਸ਼ਾਹ ਵੇਖ ਕੇ ਘਬਰਾਏ ਹੋਏ ਹਨ।
Published : Mar 21, 2024, 8:30 AM IST
ਵੱਡੀ ਲੀਡ ਦੇ ਨਾਲ ਜਿੱਤ: ਪਟਿਆਲਾ ਲੋਕ ਸਭਾ ਸੀਟ ਤੋਂ 'ਆਪ' ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨਾਭਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਤਾਂ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਇਸ ਮੌਕੇ ਉੱਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਅਤੇ ਜ਼ਿਲ੍ਹਾ ਪਟਿਆਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਵੱਲੋਂ ਭਰੋਸਾ ਦਵਾਇਆ ਗਿਆ ਕਿ ਵੱਡੀ ਲੀਡ ਦੇ ਨਾਲ ਅਸੀਂ ਇਹ ਸੀਟ ਜਿੱਤਾਂਗੇ। ਇਸ ਮੌਕੇ ਉੱਤੇ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂਕਿ ਸਾਰੀ ਹੀ ਉਮੀਦਵਾਰ ਵੱਖ-ਵੱਖ ਪਾਰਟੀਆਂ ਤੋਂ ਆ ਕੇ ਚੋਣ ਲੜ ਰਹੇ ਹਨ। ਇਸ ਲਈ ਲੋਕ ਇਨ੍ਹਾਂ ਉੱਤੇ ਭਰੋਸਾ ਨਹੀਂ ਕਰਦੇ।
- 23 ਮਾਰਚ ਨੂੰ ਮੁਹਾਲੀ ਦੇ ਨਵੇਂ ਸਟੇਡੀਅਮ 'ਚ ਆਈਪੀਐੱਲ ਮੈਚ; ਰੋਡ ਮੈਪ ਜਾਰੀ ਕਰਕੇ ਟ੍ਰੈਫਿਕ ਕੀਤੀ ਗਈ ਡਾਇਵਰਟ, ਸੁਰੱਖਿਆ ਦੇ ਸਖ਼ਤ ਇੰਤਜ਼ਾਮ
- ਵਕਫ ਬੋਰਡ ਦਾ ਅਧਿਕਾਰੀ ਚੜਿਆ ਵਿਜੀਲੈਂਸ ਅੜਿੱਕੇ, ਰਿਸ਼ਵਤ ਲੈਂਦੇ ਰੰਗੇ ਹੱਥੀ ਹੋਈ ਗ੍ਰਿਫ਼ਤਾਰੀ
- ਖ਼ਜ਼ਾਨਾ ਮੰਤਰੀ ਦੇ ਹਲਕੇ 'ਚ ਜ਼ਹਿਰੀਲੀ ਸ਼ਰਾਬ ਨੇ ਘਰਾਂ 'ਚ ਵਿਛਾਏ ਸੱਥਰ, ਚਾਰ ਲੋਕਾਂ ਦੀ ਮੌਤ, ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਜਾਂਚ ਜਾਰੀ
ਮੂਸੇਵਾਲਾ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਕਰ ਰਹੀ ਤੰਗ: ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬੱਚੇ ਦੇ ਜਨਮ ਲਈ ਉਨ੍ਹਾਂ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਅਤੇ ਇਹ ਸਾਰੀ ਕੇਂਦਰ ਸਰਕਾਰ ਦੀ ਚਾਲ ਹੈ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਆਪ ਪਾਰਟੀ ਯੂਥ ਵਿੰਗ ਨਾਭਾ ਦੇ ਪ੍ਰਧਾਨ ਸਿਮਰਨਜੀਤ ਸਿੰਘ ਅੜਕ ਚੌਹਾਨ ਨੇ ਕਿਹਾ ਕੀ ਪਟਿਆਲਾ ਦੀ ਇਹ ਸੀਟ ਇਤਿਹਾਸਿਕ ਜਿੱਤ ਹੋਵੇਗੀ, ਅਸੀਂ ਇਹ ਚੋਣ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ।