ਅੰਮ੍ਰਿਤਸਰ:ਅੰਮ੍ਰਿਤਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਸੀ ਰੰਜਿਸ਼ਬਾਜੀ ਦੇ ਚਲਦਿਆਂ ਪਾਰਟੀਬਾਜੀ ਨੂੰ ਲੈ ਕੇ ਲੜਾਈ ਝਗੜੇ 'ਤੇ ਗੋਲੀਬਾਰੀ ਆਮ ਵੇਖਣ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਲੋਪੋਕੇ ਦੇ ਪਿੰਡ ਕਮਾਸਕੇ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਔਰਤ ਦਾ ਕਤਲ ਹੋ ਗਿਆ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸਾਡੇ ਨਾਲ ਧੱਕਾ ਸ਼ਰੇਆਮ
ਇਸ ਸਬੰਧੀ ਤਰਸੇਮ ਸਿੰਘ ਨੇ ਇਲਜ਼ਾਮ ਲਾਇਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਨੂੰ ਰਸੀਦਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਸਨ। ਜਿਸ ਦੇ ਚਲਦੇ ਆਮ ਆਦਮੀ ਦੀ ਪਾਰਟੀ ਅਤੇ ਸਾਡੇ ਲੋਕਾਂ ਦੇ ਵਿੱਚ ਤਕਰਾਰ ਹੋ ਗਈ। ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਵਾਪਸ ਆ ਗਏ ਤੇ ਸਾਰੇ ਇਕੱਠੇ ਬੈਠ ਕੇ ਗੱਲਬਾਤ ਕਰਨ ਲੱਗ ਪਏ ਤੇ ਆਮ ਆਦਮੀ ਪਾਰਟੀ ਨੇ ਰੰਜਿਸ਼ ਕਾਰਨ ਪਿੰਡ ਦੇ ਮੇਜਰ ਸਿੰਘ ਬਿੱਟੂ, ਸੁਖਬੀਰ ਸਿੰਘ, ਆਲਮ, ਸ਼ਰਨਜੀਤ, ਜਗਰੂਪ, ਰਣਜੀਤ, ਟੀਟੂ ਆਦਿ ਨੇ 315 ਬੋਰ ਦੀ ਪਿਸਤੌਲ, 12 ਬੋਰ ਦੀ ਰਾਈਫਲ ਨਾਲ ਲੈਸ ਹੋ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿਰ ਵਿੱਚ ਸੱਟ ਲੱਗਣ ਕਾਰਨ ਕੁਲਦੀਪ ਕੌਰ ਦੀ ਦਰਦਨਾਕ ਮੌਤ ਹੋ ਗਈ ਅਤੇ ਸ਼ਮਸ਼ੇਰ ਸਿੰਘ ਅਤੇ ਪ੍ਰੇਮ ਸਿੰਘ ਜ਼ਖਮੀ ਹੋ ਗਏ। ਤਰਸੇਮ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਰੇਆਮ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ।