ਅੰਮ੍ਰਿਤਸਰ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ਉੱਤੇ ਅੱਜ ਜ਼ਿਲ੍ਹੇ ਦੇ ਸਾਰੇ ਐਸਡੀਐਮ ਨੇ ਆਪਣੇ-ਆਪਣੇ ਹਲਕੇ ਵਿੱਚ ਸਬ ਰਜਿਸਟਰਾਰ ਦਫਤਰਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਦਫਤਰਾਂ ਦੇ ਰਿਕਾਰਡ ਵੇਖਣ ਤੋਂ ਇਲਾਵਾ ਉੱਥੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਲਈ ਗਈ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜਾਇਦਾਦ ਦੀ ਖਰੀਦ ਵੇਚ ਵੇਲੇ ਖਰੀਦਦਾਰਾਂ/ਵਿਕਰੇਤਾਵਾਂ ਦੁਆਰਾ ਭ੍ਰਿਸ਼ਟਾਚਾਰ ਮੁਕਤ ਤਰੀਕੇ ਨਾਲ ਵਿਕਰੀ ਡੀਡ ਰਜਿਸਟਰਡ ਹੋਣੇ ਚਾਹੀਦੇ ਹਨ।
ਗੱਲਬਾਤ ਕਰਦੇ ਹੋਏ ਚੈਕਿੰਗ ਕਰਨ ਆਏ ਅਧਿਕਾਰੀ (Etv Bharat) 'ਭ੍ਰਿਸ਼ਟਾਚਾਰ ਦੀ ਕੋਈ ਵੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ'
ਉਨ੍ਹਾਂ ਦੱਸਿਆ ਕਿ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਨੋਟੀਫਿਕੇਸ਼ਨ ਰਾਹੀਂ, ਪਲਾਟਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਬਿਨ੍ਹਾਂ ਕੋਈ ਇਤਰਾਜ਼ ਸਰਟੀਫਿਕੇਟ ਪ੍ਰਾਪਤ ਕੀਤੇ 28 ਫਰਵਰੀ ਤੱਕ ਰਜਿਸਟਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਆਧਾਰ ਉੱਤੇ ਉਨ੍ਹਾਂ ਨੂੰ ਰਜਿਸਟਰ ਕੀਤਾ ਜਾ ਰਿਹਾ ਹੈ। ਉਨ੍ਹਾਂ ਐਸਡੀਐਮ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਾਰੇ ਸਬ ਰਜਿਸਟਰਾਰਾਂ/ਜੁਆਇੰਟ ਸਬ ਰਜਿਸਟਰਾਰਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਦੱਸ ਦੇਣ ਕਿ ਜੇਕਰ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਦੀ ਕੋਈ ਵੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਚੈਕਿੰਗ ਦੀਆਂ ਤਸਵੀਰਾਂ (Etv Bharat) 'ਲੋਕਾਂ ਤੋਂ ਫੀਡਬੈਕ ਲੈਣ ਕਿ ਕੀ ਕਿਸੇ ਨੇ ਉਨ੍ਹਾਂ ਤੋਂ ਰਿਸ਼ਵਤ ਤਾਂ ਨਹੀਂ ਮੰਗੀ?'
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਰੋਜ਼ਾਨਾ ਘੱਟੋ-ਘੱਟ ਇੱਕ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦਫ਼ਤਰ ਦਾ ਨਿਰੀਖਣ ਕਰਨ ਅਤੇ ਲੋਕਾਂ ਤੋਂ ਫੀਡਬੈਕ ਲੈਣ ਕਿ ਕੀ ਕਿਸੇ ਨੇ ਉਨ੍ਹਾਂ ਤੋਂ ਰਿਸ਼ਵਤ ਤਾਂ ਨਹੀਂ ਮੰਗੀ? ਅੱਜ ਦੀ ਵਿਸ਼ੇਸ਼ ਚੈਕਿੰਗ ਵਿੱਚ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਸਬ ਰਜਿਸਟਰਾਰ ਇੱਕ, ਦੋ ਅਤੇ ਤਿੰਨ, ਐਸਡੀਐਮ ਰਵਿੰਦਰ ਸਿੰਘ ਨੇ ਸਬ ਰਜਿਸਟਰਾਰ ਅਜਨਾਲਾ ਤੇ ਰਮਦਾਸ, ਐਸਡੀਐਮ ਗੁਰਸਿਮਰਨਜੀਤ ਕੌਰ ਨੇ ਸਬ ਰਜਿਸਟਰ ਲੋਪੋਕੇ , ਐਸਡੀਐਮ ਅਮਨਪ੍ਰੀਤ ਸਿੰਘ ਨੇ ਬਾਬਾ ਬਕਾਲਾ ਸਾਹਿਬ ਅਤੇ ਪੀਸੀਐਸ ਅਧਿਕਾਰੀ ਖੁਸ਼ਪ੍ਰੀਤ ਸਿੰਘ ਨੇ ਸਬ ਰਜਿਸਟਰਾਰ ਦਫ਼ਤਰ ਮਜੀਠਾ ਦੀ ਜਾਂਚ ਕੀਤੀ।
ਦਫਤਰਾਂ ਦੀ ਚੈਕਿੰਗ ਕਰਦੇ ਹੋਏ ਮੁਲਾਜ਼ਮ (Etv Bharat)